Homeਪੰਜਾਬੀਪੰਜਾਬਖੇੜੀ ਨੌਧ ਸਿੰਘ ਪੁਲਿਸ ’ਤੇ ਨੌਜਵਾਨ ਨੂੰ ਝੂਠੇ ਕੇਸ ’ਚ ਫਸਾਉਣ ਦੇ...

ਖੇੜੀ ਨੌਧ ਸਿੰਘ ਪੁਲਿਸ ’ਤੇ ਨੌਜਵਾਨ ਨੂੰ ਝੂਠੇ ਕੇਸ ’ਚ ਫਸਾਉਣ ਦੇ ਇਲਜ਼ਾਮ, ਵੀਡੀਓ ਵਾਇਰਲ

- Advertisement -spot_img

ਸੰਘੋਲ, 3 ਸਤੰਬਰ  (ਔਜਲਾ) 
ਥਾਣਾ ਖੇੜੀ ਨੌਧ ਸਿੰਘ ਅਧੀਨ ਪੈਂਦੇ ਇੱਕ ਪਿੰਡ ਨਾਲ ਸਬੰਧਤ ਨੌਜਵਾਨ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਵੀਡੀਓ ਰਾਹੀਂ ਪੁਲਿਸ ’ਤੇ ਉਸ ਨੂੰ ਕਥਿਤ ਤੌਰ ’ਤੇ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਕਰੀਬ ਸਾਢੇ ਤਿੰਨ ਮਿੰਟ ਦੀ ਇਹ ਵੀਡੀਓ ਵੱਖ-ਵੱਖ ਵਟਸਐਪ ਗਰੁੱਪਾਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ਵਿੱਚ ਨੌਜਵਾਨ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਪੁਰਾਣਾ ਵਰਕਰ ਅਤੇ ਸਾਬਕਾ ਪੰਚਾਇਤ ਮੈਂਬਰ ਦੱਸਦਿਆਂ ਦਾਅਵਾ ਕੀਤਾ ਕਿ ਉਹ ਸੰਘੋਲ ਨੇੜਲੇ ਪਿੰਡ ਬਾਠਾਂ ਵਿਖੇ ਮੇਲਾ ਦੇਖਣ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਉੱਥੇ ਪਕੌੜੇ ਖਾ ਰਿਹਾ ਸੀ ਤਾਂ ਥਾਣਾ ਖੇੜੀ ਨੌਧ ਸਿੰਘ ਵਿੱਚ ਤਾਇਨਾਤ ਇੱਕ ਮੁਨਸ਼ੀ, ਜਿਸ ਨਾਲ ਉਸ ਦੀ ਜਾਣ-ਪਛਾਣ ਸੀ, ਵੀ ਉੱਥੇ ਮੌਜੂਦ ਸੀ। ਨੌਜਵਾਨ ਮੁਤਾਬਕ ਉਸ ਨੇ ਮੁਨਸ਼ੀ ਨੂੰ ਪਕੌੜੇ ਖਾਣ ਲਈ ਕਿਹਾ, ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਥਾਣਾ ਮੁਖੀ, ਇੱਕ ਥਾਣੇਦਾਰ ਅਤੇ ਸਿਵਲ ਵਰਦੀ ਵਿੱਚ ਇੱਕ ਹੋਰ ਵਿਅਕਤੀ ਗੱਡੀ ਰਾਹੀਂ ਮੇਲੇ ਵਾਲੀ ਥਾਂ ’ਤੇ ਪਹੁੰਚੇ।

ਨੌਜਵਾਨ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਗੱਡੀ ਵਿੱਚ ਬਿਠਾ ਲਿਆ। ਕਾਰਨ ਪੁੱਛਣ ’ਤੇ ਉਸ ਨੂੰ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਣ ਦੀ ਗੱਲ ਕਹੀ ਗਈ। ਉਸ ਨੇ ਕਿਹਾ ਕਿ ਜੇਕਰ ਸ਼ਰਾਬ ਦੇ ਠੇਕੇ ਸਰਕਾਰ ਵੱਲੋਂ ਖੋਲ੍ਹੇ ਗਏ ਹਨ ਤਾਂ ਉਸ ਵੱਲੋਂ ਸ਼ਰਾਬ ਪੀਣ ਵਿੱਚ ਕੀ ਗਲਤ ਹੈ। ਉਸ ਮੁਤਾਬਕ ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਛੱਡ ਦਿੱਤਾ।

ਵੀਡੀਓ ਵਿੱਚ ਨੌਜਵਾਨ ਨੇ ਪੁਲਿਸ ’ਤੇ ਨੌਜਵਾਨਾਂ ਖ਼ਿਲਾਫ਼ ਕਥਿਤ ਤੌਰ ’ਤੇ ਵੱਖ-ਵੱਖ ਝੂਠੇ ਕੇਸ ਦਰਜ ਕਰਨ ਦੇ ਦੋਸ਼ ਵੀ ਲਗਾਏ ਅਤੇ ਕਿਹਾ ਕਿ ਇਸ ਕਾਰਨ ਨੌਜਵਾਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

watch…..ਖੇੜੀ ਨੌਧ ਸਿੰਘ ਇਲਾਕੇ ’ਚ ਚੋਰਾਂ ਦਾ ਕਹਿਰ, ਦੋ ਘਰਾਂ ਨੂੰ ਦਿਨ-ਦਿਹਾੜੇ ਬਣਾਇਆ ਨਿਸ਼ਾਨਾ

ਉਸ ਨੇ ਦਾਅਵਾ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਨੇ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦਿੱਤਾ ਸੀ ਅਤੇ ਆਪਣੇ ਪਿੰਡ ਵਿੱਚ ਕਿਸੇ ਹੋਰ ਸਿਆਸੀ ਪਾਰਟੀ ਦਾ ਪੋਲਿੰਗ ਬੂਥ ਵੀ ਨਹੀਂ ਲੱਗਣ ਦਿੱਤਾ ਸੀ।

ਨੌਜਵਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮਾਮਲੇ ਦਾ ਨੋਟਿਸ ਲੈਣ ਦੀ ਮੰਗ ਕਰਦਿਆਂ ਵੀਡੀਓ ਉਨ੍ਹਾਂ ਤੱਕ ਪਹੁੰਚਾਉਣ ਅਤੇ ਥਾਣਾ ਮੁਖੀ ਸਮੇਤ ਸਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹਾਲਾਂਕਿ, ਇਨ੍ਹਾਂ ਦੋਸ਼ਾਂ ਸਬੰਧੀ ਪੁਲਿਸ ਦਾ ਪੱਖ ਸਾਹਮਣੇ ਨਹੀਂ ਆਇਆ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here