Homeਪੰਜਾਬੀਪੰਜਾਬ‘ਅੱਵਲ ਸਰਹੱਦੀ ਯਾਦਗਾਰੀ ਮਿੰਨੀ ਕਹਾਣੀ ਸਾਹਿਤਕ ਪੁਰਸਕਾਰ-2026’ ਮੋਹਨ ਸ਼ਰਮਾ ਦੀ ਝੋਲੀ

‘ਅੱਵਲ ਸਰਹੱਦੀ ਯਾਦਗਾਰੀ ਮਿੰਨੀ ਕਹਾਣੀ ਸਾਹਿਤਕ ਪੁਰਸਕਾਰ-2026’ ਮੋਹਨ ਸ਼ਰਮਾ ਦੀ ਝੋਲੀ

- Advertisement -spot_img

ਪਟਿਆਲਾ, 13 ਸਤੰਬਰ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਇੱਕ ਵਿਸ਼ੇਸ਼ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕੀਤੀ। ਇਸ ਮੌਕੇ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਸੁਖਵਿੰਦਰ ਸਿੰਘ ਫੁੱਲ, ਭਾਸ਼ਾ ਵਿਭਾਗ, ਪੰਜਾਬ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ, ਗੁਰਪ੍ਰੀਤ ਕੌਰ, ਪ੍ਰਵਿੰਦਰ ਕੌਰ ਸਡਾਨਾ, ਹਰਮੀਤ ਸਿੰਘ ਅਟਵਾਲ (ਜਲੰਧਰ) ਅਤੇ ਰਣਜੀਤ ਆਜ਼ਾਦ ਕਾਂਝਲਾ ਸਮੇਤ ਕਈ ਪ੍ਰਮੁੱਖ ਸਾਹਿਤਕਾਰ ਹਾਜ਼ਰ ਸਨ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਦਰਸ਼ਨ ਸਿੰਘ ਆਸ਼ਟ ਨੇ ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਆਪਣੇ ਪ੍ਰਸਿੱਧ ਸਾਹਿਤਕ ਹੀਰਿਆਂ ਦੀ ਯਾਦ ਵਿੱਚ ਹਰ ਸਾਲ ਪੁਰਸਕਾਰ ਪ੍ਰਦਾਨ ਕਰਨ ਦੀ ਰਵਾਇਤ ਨੂੰ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਵਿਕਾਸ ਲਈ ਯੋਗਦਾਨ ਪਾਉਣ ਵਾਲੇ ਸਾਹਿਤਕਾਰਾਂ ਨੂੰ ਮਾਣ-ਸਨਮਾਨ ਦੇਣ ਦੀ ਇਸ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਗੁਰਸ਼ਰਨ ਕੌਰ ਨੇ ਕਿਹਾ ਕਿ ਦਹਾਕਿਆਂ ਤੋਂ ਨਿਸ਼ਕਾਮ ਸਾਹਿਤਕ ਸੇਵਾ ਕਰ ਰਹੀ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਉਨ੍ਹਾਂ ਦੀ ਸਾਂਝ ਉਸ ਸਮੇਂ ਤੋਂ ਹੈ ਜਦੋਂ ਉਹ ਭਾਸ਼ਾ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਭਾ ਦੇ ਵਿਕਾਸ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ।

watch……Punjab National Lok Adalat Settles Over 5.99 Lakh Cases, Awards ₹1,116 Crore

ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਸੁਖਵਿੰਦਰ ਸਿੰਘ ਫੁੱਲ ਨੇ ਕਿਹਾ ਕਿ ਸਾਹਿਤ ਅਤੇ ਪੱਤਰਕਾਰੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਇਹ ਦੋਵੇਂ ਖੇਤਰ ਮਿਲ ਕੇ ਇੱਕ ਸੰਤੁਲਿਤ ਅਤੇ ਜਾਗਰੂਕ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਪ੍ਰਵਿੰਦਰ ਕੌਰ ਸਡਾਨਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅੱਵਲ ਸਰਹੱਦੀ ਦੀਆਂ ਸਾਹਿਤਕ ਸੇਵਾਵਾਂ ਸਦਕਾ ਅੱਜ ਉਨ੍ਹਾਂ ਦਾ ਸਿਰ ਮਾਣ ਨਾਲ ਹੋਰ ਵੀ ਉੱਚਾ ਹੋਇਆ ਹੈ।

ਮੋਹਨ ਸ਼ਰਮਾ ਨੂੰ ਅੱਵਲ ਸਰਹੱਦੀ ਯਾਦਗਾਰੀ ਪੁਰਸਕਾਰ

ਸਾਲ 2026 ਲਈ ਦੂਜੇ ‘ਅੱਵਲ ਸਰਹੱਦੀ ਯਾਦਗਾਰੀ ਮਿੰਨੀ ਕਹਾਣੀ ਸਾਹਿਤਕ ਪੁਰਸਕਾਰ’ ਨਾਲ ਉੱਘੇ ਮਿੰਨੀ ਕਹਾਣੀ ਲੇਖਕ ਮੋਹਨ ਸ਼ਰਮਾ (ਸੰਗਰੂਰ) ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨ ਪੱਤਰ, ਸ਼ਾਲ ਅਤੇ 5,100 ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ ਗਈ।

ਮੋਹਨ ਸ਼ਰਮਾ ਸਬੰਧੀ ਸਨਮਾਨ ਪੱਤਰ ਪ੍ਰਸਿੱਧ ਹਾਲੀਵੁੱਡ, ਪਾਲੀਵੁੱਡ ਅਤੇ ਬਾਲੀਵੁੱਡ ਫ਼ਿਲਮ ਨਿਰਦੇਸ਼ਕ ਅੰਗਦ ਸਡਾਨਾ ਨੇ ਪੜ੍ਹਿਆ। ਇਸ ਉਪਰੰਤ ਰਣਜੀਤ ਆਜ਼ਾਦ ਕਾਂਝਲਾ (ਧੂਰੀ) ਨੇ ਮੋਹਨ ਸ਼ਰਮਾ ਦੀਆਂ ਮਿੰਨੀ ਕਹਾਣੀਆਂ ਬਾਰੇ ਵਿਸ਼ੇਸ਼ ਚਰਚਾ ਕੀਤੀ।

ਸਨਮਾਨ ਪ੍ਰਾਪਤ ਕਰਨ ਉਪਰੰਤ ਮੋਹਨ ਸ਼ਰਮਾ ਨੇ ਕਿਹਾ ਕਿ ਇਸ ਮਾਣ-ਸਨਮਾਨ ਨਾਲ ਸਾਹਿਤ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ।

ਇਸ ਤੋਂ ਪਹਿਲਾਂ ਅੱਵਲ ਸਰਹੱਦੀ ਦੇ ਜੀਵਨ ਅਤੇ ਰਚਨਾ ਸਬੰਧੀ ਕਰਮਵੀਰ ਸਿੰਘ ਸੂਰੀ ਵੱਲੋਂ ਲਿਖਿਆ ਖੋਜ-ਪੱਤਰ ਸਕੂਲ ਆਫ਼ ਐਮੀਨੈਂਸ, ਫ਼ੀਲਖਾਨਾ, ਪਟਿਆਲਾ ਦੀ ਅਧਿਆਪਕਾ ਮਨਪ੍ਰੀਤ ਕੌਰ ਨੇ ਪੜ੍ਹਿਆ।

ਇਸ ਮੌਕੇ ਬਾਬੂ ਸਿੰਘ ਰੈਹਲ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ, ਦਵਿੰਦਰ ਸਿੰਘ ਅਤੇ ਰੁਸ਼ਨੀਤ ਕੌਰ ਨੇ ਵੀ ਮਿੰਨੀ ਕਹਾਣੀ ਅਤੇ ਕਹਾਣੀਕਾਰਾਂ ਸਬੰਧੀ ਵਿਚਾਰ ਸਾਂਝੇ ਕੀਤੇ।

ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸੱਦੇ ਗਏ ਮਿੰਨੀ ਕਹਾਣੀ ਲੇਖਕਾਂ ਸੀਮਾ ਵਰਮਾ (ਲੁਧਿਆਣਾ) ਅਤੇ ਡਾ. ਗੁਰਵਿੰਦਰ ਅਮਨ (ਰਾਜਪੁਰਾ) ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਸਾਹਿਤਕਾਰਾਂ ਨੇ ਸਾਂਝੀਆਂ ਕੀਤੀਆਂ ਰਚਨਾਵਾਂ

ਸਮਾਗਮ ਦੇ ਦੂਜੇ ਹਿੱਸੇ ਵਿੱਚ ਪ੍ਰਸਿੱਧ ਮਿੰਨੀ ਕਹਾਣੀ ਲੇਖਕ ਅੰਮ੍ਰਿਤਬੀਰ ਸਿੰਘ ਗੁਲਾਟੀ, ਸਾਬਕਾ ਡੀ.ਐਸ.ਪੀ. ਨਾਹਰ ਸਿੰਘ, ਹਰਪਾਲ ਸਿੰਘ ਮਾਨ, ਸਤੀਸ਼ ਵਿਦਰੋਹੀ, ਚਰਨ ਪੁਆਧੀ, ਇੰਜੀਨੀਅਰ ਸਤਨਾਮ ਸਿੰਘ ਮੱਟੂ, ਜੱਗਾ ਰੰਗੂਵਾਲ, ਕੁਲਦੀਪ ਪਟਿਆਲਵੀ, ਬਚਨ ਸਿੰਘ ਗੁਰਮ, ਬਜਿੰਦਰ ਠਾਕੁਰ ਅਤੇ ਰਘਵੀਰ ਸਿੰਘ ਮੰਡੋਲੀ ਆਦਿ ਨੇ ਆਪਣੀਆਂ ਵੰਨ-ਸੁਵੰਨੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਨ੍ਹਾਂ ਰਚਨਾਵਾਂ ਉਪਰ ਵਿਚਾਰ-ਚਰਚਾ ਵੀ ਕੀਤੀ ਗਈ।

ਇਸ ਮੌਕੇ ਪ੍ਰਸਿੱਧ ਪੱਤਰਕਾਰ ਧਰਮਿੰਦਰ ਸਿੰਘ ਸਿੱਧੂ, ਡਾ. ਰਾਕੇਸ਼ ਸ਼ਰਮਾ ਮਾਲੇਰਕੋਟਲਾ, ਅੰਗਰੇਜ਼ ਸਿੰਘ ਵਿੱਕੀ ਬਠਿੰਡਾ, ਅਮਰਜੀਤ ਸਿੰਘ ਹਰਪਾਲਪੁਰ, ਹਰਿੰਦਰ ਸਿੰਘ ਖੈਰਪੁਰ, ਰਾਜੇਸ਼ਵਰ ਕੁਮਾਰ, ਰਾਜੇਸ਼ ਕੋਟੀਆ, ਸੁਰਜੀਤ ਸਿੰਘ, ਮੁਕੇਸ਼, ਹਰਜਿੰਦਰ ਕੌਰ ਢੀਂਡਸਾ, ਗੁਰਸ਼ਰਨ ਕੌਰ, ਦੀਵਾਂਸ਼ੂ ਵਰਮਾ, ਨਵਨੀਤ, ਰਾਜਿੰਦਰ ਕੌਰ, ਰਵਿੰਦਰ ਰਵੀ ਲੁਧਿਆਣਾ, ਦਰਸ਼ਨ ਸਿੰਘ, ਰਾਜਿੰਦਰ ਕੁਮਾਰ ਅਤੇ ਜਸਵਿੰਦਰਪਾਲ ਕੌਰ ਸਮੇਤ ਕਈ ਸਾਹਿਤ ਪ੍ਰੇਮੀ ਅਤੇ ਲੇਖਕ ਹਾਜ਼ਰ ਸਨ।

ਸਮਾਗਮ ਦੌਰਾਨ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਈ, ਜਦਕਿ ਧੰਨਵਾਦੀ ਸ਼ਬਦ ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਸਾਂਝੇ ਕੀਤੇ।

ਅੰਤ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇੰਦਰਜੀਤ ਕੌਰ ਹੈਰੀ, ਡਾ. ਵਿਦਵਾਨ ਸਿੰਘ ਸੋਨੀ, ਸੁਖਦੀਪ ਸਿੰਘ ਮੁਲਤਾਨੀ ਅਤੇ ਪ੍ਰਤਿਭਾਸ਼ਾਲੀ ਬੀਬਾ ਅਰਸ਼ਦੀਪ ਕੌਰ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here