Homeਪੰਜਾਬੀਸਿਹਤਦਿਲ ਵਿੱਚ ਛੇਕ ਦੀ ਸਮੱਸਿਆ ਤੋਂ ਮਿਲੀ ਮੁਕਤੀ, ਸਰਕਾਰੀ ਯੋਜਨਾ ਨੇ ਬਚਾਈ...

ਦਿਲ ਵਿੱਚ ਛੇਕ ਦੀ ਸਮੱਸਿਆ ਤੋਂ ਮਿਲੀ ਮੁਕਤੀ, ਸਰਕਾਰੀ ਯੋਜਨਾ ਨੇ ਬਚਾਈ ਅਨੀਤਾ ਦੀ ਜ਼ਿੰਦਗੀ

- Advertisement -spot_img

ਰਾਜਪੁਰਾ, 9 ਅਕਤੂਬਰ ( ਡਾ ਗੁਰਵਿੰਦਰ ਅਮਨ )

ਨੇੜਲੇ ਪਿੰਡ ਜਲਾਲਪੁਰ ਦੀ ਰਹਿਣ ਵਾਲੀ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਦੀ 9 ਸਾਲਾ ਬੱਚੀ ਅਨੀਤਾ ਦੇ ਦਿਲ ਦੇ ਇਲਾਜ ਲਈ ਸਰਕਾਰ ਦੀ ਰਾਸ਼ਟਰੀ ਬਾਲ ਸਵਾਸਥ ਕਾਰਕ੍ਰਮ (ਆਰਬੀਐੱਸਕੇ) ਯੋਜਨਾ ਵਰਦਾਨ ਸਾਬਤ ਹੋਈ ਹੈ। ਬਚਪਨ ਤੋਂ ਦਿਲ ਵਿੱਚ ਛੇਕ ਦੀ ਸਮੱਸਿਆ ਨਾਲ ਜੂਝ ਰਹੀ ਅਨੀਤਾ ਦੇ ਪੀਜੀਆਈ ਚੰਡੀਗੜ੍ਹ ਵਿਖੇ ਦੋ ਸਫ਼ਲ ਆਪਰੇਸ਼ਨ ਕਰਵਾਏ ਗਏ। ਇਸ ਪੂਰੇ ਇਲਾਜ ’ਤੇ ਪਰਿਵਾਰ ਦਾ ਇੱਕ ਵੀ ਪੈਸਾ ਖ਼ਰਚ ਨਹੀਂ ਹੋਇਆ। ਹੁਣ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਆਮ ਬੱਚਿਆਂ ਵਾਂਗ ਜੀਵਨ ਬਤੀਤ ਕਰ ਰਹੀ ਹੈ।

ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਸਿਹਤ ਬਲਾਕ ਕੌਲੀ ਦੀ ਆਰਬੀਐੱਸਕੇ ਟੀਮ ਨੇ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਈ। ਟੀਮ ਦੇ ਯਤਨਾਂ ਸਦਕਾ ਬੱਚੀ ਦੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ ਉਸ ਨੂੰ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ।

watch….ਕਿਸਾਨਾਂ ਦੀ ਕਰਜ਼ੇ ਬਦਲੇ ਗ੍ਰਿਫ਼ਤਾਰੀ ਖ਼ਤਮ ਕਰਨ ਦੀ ਮੰਗ, ਸੰਸਦ ਅਤੇ ਪੰਜਾਬ ਸਰਕਾਰ ਨੂੰ ਕਾਨੂੰਨ ਬਦਲਣ ਦੀ ਅਪੀਲ

ਇਸ ਸਾਂਝੇ ਉਪਰਾਲੇ ਦੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਸ਼ਲਦੀਪ ਕੌਰ ਅਤੇ ਆਰਬੀਐੱਸਕੇ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਆਸ਼ੀਸ਼ ਨੇ ਸ਼ਲਾਘਾ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਬੀਐੱਸਕੇ ਦੇ ਡਾ. ਮਨੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਜਲਾਲਪੁਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਅਨੀਤਾ ਦੇ ਦਿਲ ਵਿੱਚ ਛੇਕ ਹੋਣ ਕਾਰਨ ਉਸ ਨੂੰ ਸਿਹਤ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦੋਂ ਇਹ ਮਾਮਲਾ ਆਰਬੀਐੱਸਕੇ ਟੀਮ ਦੇ ਧਿਆਨ ਵਿੱਚ ਆਇਆ ਤਾਂ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੀ ਦੇ ਇਲਾਜ ਲਈ ਲੋੜੀਂਦੇ ਪ੍ਰਬੰਧ ਕੀਤੇ। ਇਸ ਤਹਿਤ ਪੀਜੀਆਈ ਚੰਡੀਗੜ੍ਹ ਵਿਖੇ ਉਸ ਦੇ ਦਿਲ ਦੇ ਦੋ ਸਫ਼ਲ ਆਪਰੇਸ਼ਨ ਕਰਵਾਏ ਗਏ।

ਇਲਾਜ ਤੋਂ ਬਾਅਦ ਅਨੀਤਾ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਬੱਚੀ ਦੇ ਪਿਤਾ ਰਾਜੇਸ਼ ਕੁਮਾਰ ਨੇ ਇਸ ਸਹਿਯੋਗ ਲਈ ਆਰਬੀਐੱਸਕੇ ਟੀਮ ਅਤੇ ਐੱਸਐੱਮਓ ਡਾ. ਗੁਰਪ੍ਰੀਤ ਸਿੰਘ ਨਾਗਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਹੀ ਉਨ੍ਹਾਂ ਦੀ ਧੀ ਨੂੰ ਇਸ ਗੰਭੀਰ ਸਮੱਸਿਆ ਤੋਂ ਰਾਹਤ ਮਿਲ ਸਕੀ ਹੈ।

ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਆਰਬੀਐੱਸਕੇ ਪ੍ਰੋਗਰਾਮ ਤਹਿਤ ਆਂਗਣਵਾੜੀ ਕੇਂਦਰਾਂ ਵਿੱਚ ਰਜਿਸਟਰਡ ਬੱਚਿਆਂ ਅਤੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਮੋਬਾਈਲ ਹੈਲਥ ਟੀਮਾਂ ਵੱਲੋਂ ਸਿਹਤ ਜਾਂਚ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਜਮਾਂਦਰੂ ਨੁਕਸ, ਸਰੀਰਕ ਕਮੀਆਂ, ਬਚਪਨ ਦੀਆਂ ਬਿਮਾਰੀਆਂ ਅਤੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਦੇਰੀ ਸਮੇਤ 32 ਸਿਹਤ ਸਮੱਸਿਆਵਾਂ ਦੀ ਪਛਾਣ ਕਰਕੇ ਸਰਕਾਰ ਵੱਲੋਂ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਮੇਂ ਸਿਰ ਇਲਾਜ ਦੇ ਕੇ ਤੰਦਰੁਸਤ ਜੀਵਨ ਜਿਊਣ ਦੇ ਯੋਗ ਬਣਾਉਣਾ ਹੈ।

ਅਨੀਤਾ ਦੇ ਸਫ਼ਲ ਇਲਾਜ ਨੇ ਇੱਕ ਵਾਰ ਫਿਰ ਦਰਸਾਇਆ ਹੈ ਕਿ ਸਮੇਂ ਸਿਰ ਬਿਮਾਰੀ ਦੀ ਪਛਾਣ, ਸਿਹਤ ਵਿਭਾਗ ਦੀ ਸਰਗਰਮੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਬੱਚਿਆਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here