ਸੰਘੋਲ, 11 ਅਕਤੂਬਰ (ਔਜਲਾ)
ਨਜ਼ਦੀਕੀ ਪਿੰਡ ਬੁਰਜ ਵਿਖੇ ਲੱਗੇ ਸਾਲਾਨਾ ਝਿੰਜ ਮੇਲੇ ਦੌਰਾਨ ਇੱਕ ਸਾਬਕਾ ਫੌਜੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨਿਰਮਲ ਸਿੰਘ ਵਾਸੀ ਪਿੰਡ ਸੰਘੋਲ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਪਿੰਡ ਬੁਰਜ ਵਿਖੇ ਲੱਗੇ ਸਾਲਾਨਾ ਮੇਲੇ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਇਸ ਦੌਰਾਨ ਉਸ ਨੇ ਆਪਣਾ ਮੋਟਰਸਾਈਕਲ ਹੋਰਨਾਂ ਵਾਹਨਾਂ ਦੇ ਨਾਲ ਖੜ੍ਹਾ ਕਰ ਦਿੱਤਾ।
watch….वोट चोरी के विरोध में AAP का प्रदर्शन, केजरीवाल समेत कई नेता हिरासत में
ਉਸ ਨੇ ਦੱਸਿਆ ਕਿ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਆਉਣ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ। ਉਨ੍ਹਾਂ ਨੇ ਆਪਣੇ ਪੱਧਰ ’ਤੇ ਮੋਟਰਸਾਈਕਲ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਸ ਤੋਂ ਬਾਅਦ ਪੀੜਤ ਵੱਲੋਂ ਸਬੰਧਤ ਥਾਣਾ ਖੇੜੀ ਨੌਧ ਸਿੰਘ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ।
NOTE-Image Ai Generated





