Homeਪੰਜਾਬੀਪੰਜਾਬਸ਼ਹੀਦੀ ਜੋੜ ਮੇਲ ਨੇੜੇ, ਪਰ ਸੜਕ ਦਾ ਨਿਰਮਾਣ ਅਧੂਰਾ; 50 ਪਿੰਡਾਂ ਦੇ...

ਸ਼ਹੀਦੀ ਜੋੜ ਮੇਲ ਨੇੜੇ, ਪਰ ਸੜਕ ਦਾ ਨਿਰਮਾਣ ਅਧੂਰਾ; 50 ਪਿੰਡਾਂ ਦੇ ਲੋਕ ਪ੍ਰੇਸ਼ਾਨ! ਸਰਕਾਰ ਖ਼ਿਲਾਫ਼ ਲੋਕਾਂ ’ਚ ਰੋਸ

- Advertisement -spot_img

ਸੰਘੋਲ, 15 ਅਕਤੂਬਰ (ਰਣਜੋਧ ਸਿੰਘ ਔਜਲਾ)

ਖਮਾਣੋਂ ਨੂੰ ਫਤਿਹਗੜ੍ਹ ਸਾਹਿਬ ਨਾਲ ਜੋੜਨ ਵਾਲੀ ਸੰਘੋਲ–ਬਸੀ ਪਠਾਣਾਂ ਮੁੱਖ ਸੜਕ ਦਾ ਨਿਰਮਾਣ ਕਾਰਜ ਲੰਮੇ ਸਮੇਂ ਤੋਂ ਅਧੂਰਾ ਪਿਆ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਸੱਤਾ ਵਿੱਚ ਆਏ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਇਸ ਸੜਕ ਦੀ ਉਸਾਰੀ ਨੂੰ ਲੈ ਕੇ ਲੋਕਾਂ ਨੂੰ ਭਰੋਸਿਆਂ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਇਆ। ਇਸ ਕਾਰਨ ਇਲਾਕਾ ਵਾਸੀਆਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।

ਇਹ ਸੜਕ ਪੇਂਡੂ ਖੇਤਰ ਦੇ ਲੋਕਾਂ ਲਈ ਬੇਹੱਦ ਮਹੱਤਵਪੂਰਨ ਹੈ। ਕਰੀਬ 50 ਪਿੰਡਾਂ ਦੇ ਵਸਨੀਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਹਗੀਰ ਇਸ ਮਾਰਗ ਦੀ ਵਰਤੋਂ ਕਰਦੇ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ, ਅਦਾਲਤੀ ਕੰਮਾਂ ਲਈ ਜਾਣ ਵਾਲਿਆਂ ਅਤੇ ਹੋਰ ਜ਼ਰੂਰੀ ਕੰਮਾਂ ਵਾਸਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਵੀ ਇਹ ਅਹਿਮ ਸੰਪਰਕ ਮਾਰਗ ਹੈ।

ਇਸ ਸੜਕ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਆਉਣ-ਜਾਣ ਦਾ ਮੁੱਖ ਰਸਤਾ ਹੈ। ਸ਼ਹੀਦੀ ਜੋੜ ਮੇਲ ਨੇੜੇ ਹੋਣ ਕਾਰਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੋਣ ਲਈ ਫਤਿਹਗੜ੍ਹ ਸਾਹਿਬ ਪਹੁੰਚਦੀ ਹੈ। ਅਜਿਹੇ ਵਿੱਚ ਸੜਕ ਦੀ ਮਾੜੀ ਹਾਲਤ ਸ਼ਰਧਾਲੂਆਂ ਲਈ ਵੱਡੀ ਪਰੇਸ਼ਾਨੀ ਬਣ ਸਕਦੀ ਹੈ।

ਇਲਾਕਾ ਵਾਸੀਆਂ ਅਨੁਸਾਰ, ਪਿਛਲੇ ਸਮੇਂ ਦੌਰਾਨ ਸੜਕ ਦੇ ਨਿਰਮਾਣ ਨੂੰ ਲੈ ਕੇ ਕਈ ਵਾਰ ਸਿਆਸੀ ਬਿਆਨ ਸਾਹਮਣੇ ਆਏ, ਪਰ ਜ਼ਮੀਨੀ ਪੱਧਰ ’ਤੇ ਕੰਮ ਪੂਰਾ ਨਹੀਂ ਹੋ ਸਕਿਆ। ਹੁਣ ਭਾਵੇਂ ਸੜਕ ’ਤੇ ਮਿੱਟੀ ਅਤੇ ਪੱਥਰ ਪਾ ਕੇ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ, ਪਰ ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਲਿਜਾਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਕੁਝ ਦਿਨ ਪਹਿਲਾਂ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਧਰਨਾ ਵੀ ਦਿੱਤਾ ਗਿਆ ਸੀ, ਪਰ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਸੜਕ ਦੀ ਬਦਹਾਲ ਹਾਲਤ ਕਾਰਨ ਬੱਸ ਸੇਵਾ ਵੀ ਲਗਭਗ ਠੱਪ ਹੋ ਕੇ ਰਹਿ ਗਈ ਹੈ।

watch……ਨਾੜ ਸਾੜਨ ਅਤੇ ਅਧਿਕਾਰੀ ਨੂੰ ਧਮਕਾਉਣ ਦਾ ਮਾਮਲਾ ਪਹੁੰਚਿਆ ਪੁਲਿਸ ਕੋਲ

ਇਲਾਕਾ ਵਾਸੀਆਂ ਸ਼ਿੰਗਰਾ ਸਿੰਘ ਬਾਠ, ਸਵਰਨ ਸਿੰਘ ਮੁਸਤਫ਼ਾਬਾਦ, ਮਹੇਸ਼ ਕਾਲੀਆ ਕਿਸਾਨ ਆਗੂ ਕੋਟਲਾ ਅਜਨੇਰ, ਰਾਜਿੰਦਰ ਸਿੰਘ ਮਹੇਸ਼ਪੁਰਾ, ਮਨਪ੍ਰੀਤ ਸਿੰਘ ਲੋਹਾਰਮਾਜਰਾ, ਮੁਖਤਿਆਰ ਸਿੰਘ ਪ੍ਰਧਾਨ ਮਾਰਕੀਟ ਕਮੇਟੀ, ਗੁਰਸੇਵਕ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸੰਘੋਲ, ਬਰਿੰਦਰ ਸਿੰਘ ਮੋਹਨਮਾਜਰਾ, ਵਰਿੰਦਰ ਰੋਮੀ ਸੰਘੋਲ, ਹਰਚੰਦ ਸਿੰਘ ਚੰਨੀ ਪ੍ਰਧਾਨ ਮੈਡੀਕਲ ਐਸੋਸੀਏਸ਼ਨ, ਮਨਤੇਜ ਜਟਾਣਾ, ਸ਼ੁਭਮ ਭਟਨਾਗਰ, ਐਡਵੋਕੇਟ ਹਰਜਾਪ ਸਿੰਘ ਧਨੋਆ, ਅਵਤਾਰ ਸਿੰਘ ਰਾਣਵਾਂ, ਸੁਖਦੀਪ ਸਿੰਘ ਕਾਲੇਵਾਲ ਸਾਬਕਾ ਸਰਪੰਚ, ਗੁਰਦੀਪ ਸਿੰਘ ਮਾਂਗਟ ਅਤੇ ਭਗਤ ਸਿੰਘ ਪੰਜਕੋਹਾ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦਾ ਨਿਰਮਾਣ ਕਾਰਜ ਹਰ ਹਾਲਤ ਵਿੱਚ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਮੁਕੰਮਲ ਕਰਵਾਇਆ ਜਾਵੇ।

ਉਨ੍ਹਾਂ ਕਿਹਾ ਕਿ ਸੜਕ ਦਾ ਕੰਮ ਸਮੇਂ ਸਿਰ ਪੂਰਾ ਹੋਣ ਨਾਲ ਇਲਾਕਾ ਵਾਸੀਆਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਆਵਾਜਾਈ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ ਅਤੇ ਸ਼ਰਧਾਲੂ ਬਿਨਾਂ ਕਿਸੇ ਪਰੇਸ਼ਾਨੀ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕਣਗੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here