Homeਪੰਜਾਬੀਸਿਹਤਮਠਿਆਈ ਦੇ ਨਾਲ ਗੱਤੇ ਦਾ ਵੀ ਵਸੂਲਿਆ ਜਾ ਰਿਹੈ ਭਾਅ? ਨਾਪ-ਤੋਲ ਵਿਭਾਗ...

ਮਠਿਆਈ ਦੇ ਨਾਲ ਗੱਤੇ ਦਾ ਵੀ ਵਸੂਲਿਆ ਜਾ ਰਿਹੈ ਭਾਅ? ਨਾਪ-ਤੋਲ ਵਿਭਾਗ ਤੋਂ ਜਾਂਚ ਦੀ ਮੰਗ

- Advertisement -spot_img

ਸੰਘੋਲ, 23 ਅਕਤੂਬਰ (ਔਜਲਾ)

ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਦੀ ਖ਼ਰੀਦਦਾਰੀ ਵਧਣ ਦੇ ਨਾਲ ਹੀ ਮਠਿਆਈਆਂ ਦੇ ਡੱਬਿਆਂ ਦੇ ਵਜ਼ਨ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਕਈ ਮਠਿਆਈ ਵਿਕਰੇਤਾ ਮਠਿਆਈ ਦੇ ਨਾਲ ਗੱਤੇ ਦੇ ਡੱਬੇ ਦਾ ਵਜ਼ਨ ਵੀ ਗਾਹਕਾਂ ਤੋਂ ਮਠਿਆਈ ਦੇ ਭਾਅ ਅਨੁਸਾਰ ਵਸੂਲ ਕਰਦੇ ਹਨ, ਜਿਸ ਕਾਰਨ ਗਾਹਕਾਂ ਨੂੰ ਨਿਰਧਾਰਤ ਕੀਮਤ ਦੇ ਬਾਵਜੂਦ ਘੱਟ ਮਠਿਆਈ ਮਿਲਦੀ ਹੈ।

ਜਾਣਕਾਰੀ ਅਨੁਸਾਰ, ਵਧੀਆ ਕੁਆਲਿਟੀ ਦੀ ਮਠਿਆਈ ਦੀ ਕੀਮਤ 600 ਤੋਂ 800 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਮਠਿਆਈ ਪੈਕ ਕਰਨ ਵਾਲੇ ਗੱਤੇ ਦੇ ਡੱਬੇ ਦਾ ਵਜ਼ਨ ਲਗਭਗ 150 ਤੋਂ 200 ਗ੍ਰਾਮ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਮਠਿਆਈ ਅਤੇ ਡੱਬੇ ਸਮੇਤ ਕੁੱਲ ਵਜ਼ਨ ਦੇ ਆਧਾਰ ’ਤੇ ਪੈਸੇ ਲਏ ਜਾਂਦੇ ਹਨ, ਤਾਂ ਗਾਹਕ ਨੂੰ ਇੱਕ ਕਿਲੋਗ੍ਰਾਮ ਦੇ ਭਾਅ ਵਿੱਚ ਸਿਰਫ਼ 800 ਤੋਂ 850 ਗ੍ਰਾਮ ਦੇ ਕਰੀਬ ਮਠਿਆਈ ਹੀ ਮਿਲਦੀ ਹੈ।

ਰਸਗੁੱਲੇ, ਗੁਲਾਬ ਜਾਮਣ ਅਤੇ ਹੋਰ ਰਸ ਵਾਲੀਆਂ ਮਠਿਆਈਆਂ ਦੀ ਪੈਕਿੰਗ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ। ਇਨ੍ਹਾਂ ਮਠਿਆਈਆਂ ਦਾ ਰਸ ਡੱਬੇ ਵਿੱਚ ਇਕੱਠਾ ਹੋਣ ਕਾਰਨ ਗਾਹਕ ਨੂੰ ਅਸਲ ਮਠਿਆਈ ਦੀ ਮਾਤਰਾ ਹੋਰ ਘੱਟ ਮਿਲਣ ਦਾ ਖ਼ਦਸ਼ਾ ਰਹਿੰਦਾ ਹੈ।

8 ਤੋਂ 12 ਰੁਪਏ ਦਾ ਡੱਬਾ ਗਾਹਕ ਨੂੰ 70 ਤੋਂ 100 ਰੁਪਏ ਵਿੱਚ ਪੈਣ ਦਾ ਦਾਅਵਾ

ਮਾਮਲੇ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮਠਿਆਈ ਪੈਕ ਕਰਨ ਵਾਲੇ ਗੱਤੇ ਦੇ ਡੱਬੇ ਦੀ ਕੀਮਤ ਦੁਕਾਨਦਾਰ ਨੂੰ ਲਗਭਗ 8 ਤੋਂ 12 ਰੁਪਏ ਪੈਂਦੀ ਹੈ, ਜਦਕਿ ਗਾਹਕ ਨੂੰ ਮਠਿਆਈ ਦੇ ਪੈਕੇਟ ਦੇ ਹਿੱਸੇ ਵਜੋਂ ਇਹ ਡੱਬਾ 70 ਤੋਂ 100 ਰੁਪਏ ਤੱਕ ਦਾ ਪੈ ਸਕਦਾ ਹੈ। ਹਾਲਾਂਕਿ, ਇਸ ਸਬੰਧੀ ਵੱਖ-ਵੱਖ ਦੁਕਾਨਾਂ ਦੀ ਕੀਮਤ ਅਤੇ ਪੈਕਿੰਗ ਪ੍ਰਣਾਲੀ ਦੀ ਜਾਂਚ ਹੋਣੀ ਲਾਜ਼ਮੀ ਹੈ।

watch….20 ਤੋਂ 35 ਸਾਲ ਦੀਆਂ ਲੜਕੀਆਂ ਵਿੱਚ ਮੈਡੀਕਲ ਨਸ਼ੇ ਦਾ ਰੁਝਾਨ ਚਿੰਤਾ, ‘ਆਨੰਦ ਦਵਾਖਾਨਾ’ ਨੂੰ ਹਸਪਤਾਲ ਵਜੋਂ ਵਿਕਸਤ ਕਰਨ ਦਾ ਸੁਪਨਾ

ਤਿਉਹਾਰਾਂ ਦੇ ਦਿਨਾਂ ਵਿੱਚ ਇਹ ਮਾਮਲਾ ਵਧੇਰੇ ਅਹਿਮ ਹੋ ਜਾਂਦਾ ਹੈ, ਕਿਉਂਕਿ ਲੋਕ ਆਪਣੇ ਪਰਿਵਾਰਾਂ ਲਈ ਮਠਿਆਈ ਖ਼ਰੀਦਣ ਦੇ ਨਾਲ-ਨਾਲ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਤੋਹਫ਼ੇ ਵਜੋਂ ਵੀ ਵੱਡੀ ਮਾਤਰਾ ਵਿੱਚ ਮਠਿਆਈ ਦਿੰਦੇ ਹਨ। ਅਜਿਹੇ ਵਿੱਚ ਵਜ਼ਨ ਅਤੇ ਕੀਮਤ ਵਿੱਚ ਪਾਰਦਰਸ਼ਤਾ ਨਾ ਹੋਣ ਕਾਰਨ ਖ਼ਰੀਦਦਾਰਾਂ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ।

ਨਾਪ-ਤੋਲ ਵਿਭਾਗ ਦੀ ਕਾਰਵਾਈ ’ਤੇ ਵੀ ਉੱਠੇ ਸਵਾਲ

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਨਾਪ-ਤੋਲ ਵਿਭਾਗ ਦੇ ਦਫ਼ਤਰ ਅਤੇ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਵਿਭਾਗ ਦੇ ਅਧਿਕਾਰੀ ਦੀਵਾਲੀ ਵਰਗੇ ਤਿਉਹਾਰਾਂ ਦੇ ਨੇੜੇ ਹੀ ਚੈਕਿੰਗ ਕਰਦੇ ਦਿਖਾਈ ਦਿੰਦੇ ਹਨ, ਜਦਕਿ ਸਾਲ ਦੇ ਬਾਕੀ ਸਮੇਂ ਦੌਰਾਨ ਨਿਯਮਤ ਜਾਂਚ ਦੀ ਘਾਟ ਮਹਿਸੂਸ ਹੁੰਦੀ ਹੈ।

ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ

ਇਲਾਕਾ ਵਾਸੀਆਂ ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਜੰਗ ਸਿੰਘ, ਪਰਮਜੀਤ ਸਿੰਘ, ਰਾਜਵੀਰ ਸਿੰਘ ਅਤੇ ਅਸ਼ੋਕ ਕੁਮਾਰ ਸਮੇਤ ਹੋਰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਠਿਆਈ ਵਿਕਰੇਤਾਵਾਂ ਵੱਲੋਂ ਕੀਤੀ ਜਾਂਦੀ ਪੈਕਿੰਗ ਅਤੇ ਵਜ਼ਨ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਨਾਪ-ਤੋਲ ਵਿਭਾਗ ਨੂੰ ਨਿਯਮਤ ਚੈਕਿੰਗ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਮਠਿਆਈ ਦਾ ਸਹੀ ਵਜ਼ਨ ਅਤੇ ਉਸ ਅਨੁਸਾਰ ਕੀਮਤ ਮਿਲਣੀ ਯਕੀਨੀ ਬਣਾਈ ਜਾਵੇ, ਤਾਂ ਜੋ ਤਿਉਹਾਰਾਂ ਦੇ ਮੌਕੇ ਲੋਕਾਂ ਨੂੰ ਕਿਸੇ ਕਿਸਮ ਦੀ ਆਰਥਿਕ ਲੁੱਟ ਦਾ ਸਾਹਮਣਾ ਨਾ ਕਰਨਾ ਪਵੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here