Homeਪੰਜਾਬੀਖੇਡਾਂਢੋਲ, ਭੰਗੜੇ ਤੇ ਫੁਲਕਾਰੀਆਂ ਨਾਲ ਦੱਖਣੀ ਕੋਰੀਆਈ ਹਾਕੀ ਟੀਮ ਦਾ ਸਵਾਗਤ, ਸਾਰੀਆਂ...

ਢੋਲ, ਭੰਗੜੇ ਤੇ ਫੁਲਕਾਰੀਆਂ ਨਾਲ ਦੱਖਣੀ ਕੋਰੀਆਈ ਹਾਕੀ ਟੀਮ ਦਾ ਸਵਾਗਤ, ਸਾਰੀਆਂ ਛੇ ਟੀਮਾਂ ਪੰਜਾਬ ਪਹੁੰਚੀਆਂ

- Advertisement -spot_img

-ਏਸ਼ੀਅਨ ਚੈਂਪੀਅਨਜ਼ ਟਰਾਫੀ 2026

ਮੋਹਾਲੀ, 25 ਅਕਤੂਬਰ (ਸਪੋਰਟਸ ਡੇਸਕ)

ਦੱਖਣੀ ਕੋਰੀਆ ਦੀ ਪੁਰਸ਼ ਹਾਕੀ ਟੀਮ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਸ਼ਾਨਦਾਰ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 2026 ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ ਪੰਜਾਬ ਪਹੁੰਚ ਚੁੱਕੀਆਂ ਹਨ।

ਦੱਖਣੀ ਕੋਰੀਆਈ ਖਿਡਾਰੀਆਂ ਅਤੇ ਸਹਾਇਕ ਸਟਾਫ਼ ਦਾ ਸਵਾਗਤ ਢੋਲ ਦੀਆਂ ਗੂੰਜਦੀਆਂ ਤਾਲਾਂ, ਸਥਾਨਕ ਕਲਾਕਾਰਾਂ ਵੱਲੋਂ ਕੀਤੇ ਗਏ ਦਿਲਕਸ਼ ਭੰਗੜੇ ਅਤੇ ਰੰਗ-ਬਿਰੰਗੀਆਂ ਫੁਲਕਾਰੀਆਂ ਨਾਲ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਨਿੱਘੀ ਮਹਿਮਾਨਨਿਵਾਜ਼ੀ ਦੀ ਝਲਕ ਦੇਖਣ ਨੂੰ ਮਿਲੀ।

ਜ਼ਿਕਰਯੋਗ ਹੈ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਦੇ ਮੁਕਾਬਲੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਅਤੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਕਰਵਾਏ ਜਾਣਗੇ। ਇਸ ਦੌਰਾਨ ਏਸ਼ੀਆ ਦੀਆਂ ਚੋਟੀ ਦੀਆਂ ਹਾਕੀ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਸੁਚਾਰੂ ਆਵਾਜਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪ੍ਰਬੰਧ ਕੀਤੇ ਗਏ ਹਨ।

ਦੱਖਣੀ ਕੋਰੀਆ ਦੀ ਟੀਮ 20 ਮੈਂਬਰੀ ਖਿਡਾਰੀ ਦਲ ਨਾਲ ਪੰਜਾਬ ਪਹੁੰਚੀ ਹੈ। ਟੀਮ ਵਿੱਚ ਕਿਮ ਜੈਹਯੋਂਗ ਅਤੇ ਸੋਨ ਤਾਇਮੀਨ ਗੋਲਕੀਪਰ ਵਜੋਂ ਸ਼ਾਮਲ ਹਨ। ਹੋਰ ਖਿਡਾਰੀਆਂ ਵਿੱਚ ਪਾਰਕ ਗਿਓਨੋਵੂ, ਜਿਓਂਗ ਜੰਸੀਓਂਗ, ਗੋ ਸੌਂਗ ਹੂਨ, ਕਿਮ ਜੈਹੋ, ਸੋਨ ਡੇਨ, ਕਿਮ ਯੋਂਗ ਬੋਕ, ਚੁਨ ਸੇਮਿਨ, ਸੋਂਗ ਜੀਓਂਗਸੀਓਬ, ਯੂ ਹਯੋਗੁਕ, ਕੋਂਗ ਯੂਨਹੋ, ਓਮ ਜੂਨਯੋਂਗ, ਕਵੋਨ ਯੇਚਨ, ਸੋਂਗ ਹਾਇਸੋਂਗ, ਬੇ ਸੋਂਗ ਮਿਨ, ਹਾਨ ਸੰਗਜੁਨ, ਕਿਮ ਡੇਹਯੂਨ, ਚੋਈ ਗਾਜਿਨ ਅਤੇ ਕਿਮ ਡੋਂਗਗੇਓਨ ਸ਼ਾਮਲ ਹਨ।

ੈੋੂਮਪ….Tilak Varma’s Unbeaten 51 Powers India to Thrilling Win Over New Zealand

ਪੰਜਾਬ ਸਰਕਾਰ ਵੱਲੋਂ ਟੀਮਾਂ ਦੀ ਰਿਹਾਇਸ਼, ਆਵਾਜਾਈ, ਸੁਰੱਖਿਆ ਅਤੇ ਅਭਿਆਸ ਲਈ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਖਿਡਾਰੀਆਂ ਨੂੰ ਪੂਰੇ ਟੂਰਨਾਮੈਂਟ ਦੌਰਾਨ ਸੁਚਾਰੂ ਅਤੇ ਯਾਦਗਾਰੀ ਤਜਰਬਾ ਮਿਲ ਸਕੇ। ਇਹ ਪ੍ਰਬੰਧ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਮਿਆਰੀ ਸਹੂਲਤਾਂ ਦੇਣ ਪ੍ਰਤੀ ਪੰਜਾਬ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਸਾਰੀਆਂ ਛੇ ਟੀਮਾਂ ਦੇ ਪੰਜਾਬ ਪਹੁੰਚਣ ਨਾਲ ਹਾਕੀ ਪ੍ਰੇਮੀਆਂ ਵਿੱਚ ਟੂਰਨਾਮੈਂਟ ਨੂੰ ਲੈ ਕੇ ਉਤਸ਼ਾਹ ਵਧ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜਲੰਧਰ ਅਤੇ ਮੋਹਾਲੀ ਦੇ ਮੈਦਾਨਾਂ ਵਿੱਚ ਤੇਜ਼ ਰਫ਼ਤਾਰ ਅਤੇ ਰੋਮਾਂਚ ਨਾਲ ਭਰਪੂਰ ਹਾਕੀ ਮੁਕਾਬਲੇ ਦੇਖਣ ਨੂੰ ਮਿਲਣਗੇ।

ਇਸ ਵੱਕਾਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਾਲ ਪੰਜਾਬ ਦਾ ਭਾਰਤੀ ਹਾਕੀ ਵਿੱਚ ਇਤਿਹਾਸਕ ਯੋਗਦਾਨ ਹੋਰ ਉਜਾਗਰ ਹੋਵੇਗਾ। ਨਾਲ ਹੀ, ਜਲੰਧਰ ਅਤੇ ਮੋਹਾਲੀ ਨੂੰ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੇ ਪ੍ਰਮੁੱਖ ਕੇਂਦਰਾਂ ਵਜੋਂ ਸਥਾਪਿਤ ਕਰਨ ਵਿੱਚ ਵੀ ਮਦਦ ਮਿਲੇਗੀ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here