Homeਪੰਜਾਬੀਕਾਂਗਰਸੀ ਮਹਿਲਾ ਆਗੂ ਭਾਜਪਾ ਵਿੱਚ ਹੋਏ ਸ਼ਾਮਿਲ

ਕਾਂਗਰਸੀ ਮਹਿਲਾ ਆਗੂ ਭਾਜਪਾ ਵਿੱਚ ਹੋਏ ਸ਼ਾਮਿਲ

- Advertisement -spot_img

ਪ੍ਰਨੀਤ ਕੌਰ ਨੇ ਸਿਰੋਪਾਓ ਪਾ ਕੇ ਕੀਤਾ ਸਨਮਾਨਿਤ
ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਨੂੰ ਉਸ ਵੇਲੇ ਵੱਡਾ ਬਲ ਮਿਲਿਆ। ਜਦੋਂ ਪਟਿਆਲਾ ਸ਼ਹਿਰੀ ਕਾਂਗਰਸ ਦੀ ਮੀਤ ਪ੍ਰਧਾਨ ਸ਼ਿਵਾਨੀ ਮਲਹੋਤਰਾ ਆਪਣੀ ਸਮੁੱਚੀ ਟੀਮ ਨਾਲ ਭਾਜਪਾ ਵਿੱਚ ਸ਼ਾਮਿਲ ਹੋ ਗਏ।। ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਨਿਖਿਲ ਕਾਕਾ ਨੇ ਸ਼ਿਵਾਨੀ ਮਲਹੋਤਰਾ ਨੂੰ ਸਿਓਪਾਓ ਪਾਕੇ ਭਾਜਪਾ ਵਿੱਚ ਸ਼ਾਮਿਲ ਕੀਤਾ। ਪਰਨੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਅਤੇ ਨੌਜਵਾਨ ਭਾਜਪਾ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਖੁਸ਼ ਹੋਕੇ ਵੱਡੀ ਪੱਧਰ ਤੇ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਜਿਸ ਨਾਲ ਪਾਰਟੀ ਸਮੁੱਚੇ ਪਟਿਆਲਾ ਹਲਕੇ ਵਿੱਚ ਦਿਨੋ ਦਿਨ ਮਜਬੂਤ ਹੁੰਦੀ ਜਾ ਰਹੀ ਹੈ। ਸ਼ਿਵਾਨੀ ਮਲਹੋਤਰਾ ਨੇ ਕਿਹਾ ਕਿ ਭਾਜਪਾ ਵੱਲੋਂ ਜੋ ਵੀ ਉਹਨਾਂ ਦੀ ਡਿਊਟੀ ਲਗਾਈ ਜਾਏਗੀ। ਉਸ ਨੂੰ ਆਪਣੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਜੋੜ ਕੇ ਪਟਿਆਲਾ ਹਲਕੇ ਵਿੱਚ ਭਾਜਪਾ ਦੇ ਹੱਥ ਹੋਰ ਮਜਬੂਤ ਕਰਨਗੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here