Homeਪੰਜਾਬੀ'ਨੋਅ ਯੂਅਰ ਕੈਂਡੀਡੇਟ' ਮੋਬਾਈਲ ਐਪ ਵਰਤ ਸਕਦੇ ਹਨ ਵੋਟਰ

‘ਨੋਅ ਯੂਅਰ ਕੈਂਡੀਡੇਟ’ ਮੋਬਾਈਲ ਐਪ ਵਰਤ ਸਕਦੇ ਹਨ ਵੋਟਰ

- Advertisement -spot_img

-ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੇ ਵੇਰਵੇ ਦੇਖਣ ਲਈ ਮੋਬਾਈਲ ਐਪ’: ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ

ਸੰਗਰੂਰ, (11 ਮਈ )
ਭਾਰਤੀ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ‘ਨੋਅ ਯੂਅਰ ਕੈਂਡੀਡੇਟ’ (Know Your Candidate) ਨਾਮ ਦੀ ਮੋਬਾਈਲ ਐਪ ਰਾਹੀਂ ਕੋਈ ਵੀ ਵੋਟਰ, ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫਸਰਾਂ ਕੋਲ ਜਮ੍ਹਾ ਕਰਵਾਏ ਗਏ ਦਸਤਾਵੇਜ਼ੀ ਵੇਰਵੇ ਵੇਖ ਸਕਦਾ ਹੈ । ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਜਤਿੰਦਰ ਜੋਰਵਾਲ ਨੇ ਨੋਅ ਯੂਅਰ ਕੈਂਡੀਡੇਟ ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੋਬਾਈਲ ਐਪ ਰਾਹੀਂ ਵੋਟਰ ਕਿਸੇ ਵੀ ਹਲਕੇ ਵਿਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਸਬੰਧੀ ਵੇਰਵੇ ਜਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਐਪ ਬਹੁਤ ਅਸਾਨੀ ਨਾਲ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ ਜਿਸ ਵਿੱਚ ਰਾਜ (ਸਟੇਟ) ਅਤੇ ਸੰਸਦੀ ਹਲਕੇ ਨੂੰ ਭਰ ਕੇ ਉਸ ਹਲਕੇ ਵਿਚ ਜੋ ਵੀ ਉਮੀਦਵਾਰ ਹੁਣ ਤੱਕ ਕਾਗਜ਼ ਦਾਖਲ ਕਰਵਾ ਚੁੱਕੇ ਹਨ, ਉਨ੍ਹਾਂ ਦੀਆਂ ਤਸਵੀਰਾਂ ਦਿਖਾਈ ਦੇਣਗੀਆਂ। ਉਨ੍ਹਾਂ ਦੱਸਿਆ ਕਿ ਤਸਵੀਰ ਉਤੇ ਕਲਿੱਕ ਕਰਨ ਨਾਲ ਉਮੀਦਵਾਰ ਦੇ ਵੇਰਵੇ ਡਿਸਪਲੇਅ ਹੋ ਜਾਂਦੇ ਹਨ ਅਤੇ ਉਮੀਦਵਾਰ ਦੇ ਵੇਰਵੇ, ਪੀਡੀਐੱਫ ਦੇ ਰੂਪ ਵਿੱਚ ਡਾਊਨਲੋਡ ਕਰਨ ਦੀ ਸੁਵਿਧਾ ਵੀ ਇਸ ਐਪ ਰਾਹੀਂ ਪ੍ਰਦਾਨ ਕੀਤੀ ਗਈ ਹੈ।

link….ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਲਈ ਵੋਟਾਂ 1 ਜੂਨ ਨੂੰ ਪੈਣਗੀਆਂ ਅਤੇ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਵਿਖੇ ਬੀਤੀ ਸ਼ਾਮ ਤੱਕ ਕੁੱਲ 12 ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਚੁੱਕੇ ਹਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here