Homeਪੰਜਾਬੀਚੋਣਾਂ ਦਾ ਪਰਵ; ਗਰੀਨ ਪੋਲਿੰਗ ਬੂਥਾਂ ’ਤੇ ਵੰਡੇ ਬੂਟੇ

ਚੋਣਾਂ ਦਾ ਪਰਵ; ਗਰੀਨ ਪੋਲਿੰਗ ਬੂਥਾਂ ’ਤੇ ਵੰਡੇ ਬੂਟੇ

- Advertisement -spot_img

-ਬੱਚਿਆਂ ਲਈ ਆਕਰਸ਼ਿਤ ਰਹੇ ਕਿਡਜ਼ ਪਲੇਅ ਜ਼ੋਨ

-ਦੁਪਹਿਰ 1 ਵਜੇ ਤੱਕ 39.11 ਫ਼ੀਸਦੀ ਪਈਆਂ ਵੋਟਾਂ : ਸ਼ੌਕਤ ਅਹਿਮਦ ਪਰੇ

ਪਟਿਆਲਾ, 1 ਜੂਨ:
ਪਟਿਆਲਾ ਲੋਕ ਸਭਾ ਹਲਕੇ ਵਿੱਚ ਜਿਥੇ ਅਮਨ ਅਮਾਨ ਨਾਲ ਵੋਟ ਪ੍ਰਕਿਰਿਆ ਸ਼ੁਰੂ ਹੋਈ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇੰਤਜਾਮਾਂ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਸਮੇਂ ਦੀ ਨਜ਼ਾਕਤ ਸਮਝਦਿਆਂ ਛਬੀਲਾਂ ਲਗਾਉਣ ਤੋਂ ਇਲਾਵਾ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੁਨੇਹਾ ਵੀ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਗਰੀਨ ਬੂਥ ਵੀ ਸਥਾਪਤ ਕੀਤੇ ਗਏ, ਜਿਥੇ ਵੋਟਰਾਂ ਨੂੰ ਮੁਫ਼ਤ ਬੂਟੇ ਵੰਡੇ ਗਏ, ਤਾਂ ਜੋ ਵਾਤਾਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਇਸ ਤੋਂ ਇਲਾਵਾ  ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਾਤਾਵਰਣ ਅਨੁਕੂਲ ਥੈਲੇ ਵੀ ਵੰਡੇ ਗਏ। ਬੱਚਿਆਂ ਦੇ ਖੇਡਣ ਲਈ ਕਿਡਜ਼ ਪਲੇਅ ਜ਼ੋਨ ਬਣਾਏ ਗਏ ਅਤੇ ਇਹ ਜ਼ੋਨ ਬੱਚਿਆਂ ਲਈ ਕਾਫ਼ੀ ਆਕਰਸ਼ਿਤ ਰਹੇ।
ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਿੰਗ ਹੋਈ ਅਤੇ ਦੁਪਹਿਰ 1 ਵਜੇ ਤੱਕ 39.11 ਫ਼ੀਸਦੀ ਵੋਟਾਂ ਪੋਲ ਹੋਈਆਂ। ਉਨ੍ਹਾਂ ਦੱਸਿਆ ਕਿ 109 ਨਾਭਾ ਵਿਖੇ 41.65 ਫ਼ੀਸਦੀ ਵੋਟਿੰਗ ਹੋਈ ਹੈ। ਜਦਕਿ 110-ਪਟਿਆਲਾ ਵਿਖੇ 37.1 ਫ਼ੀਸਦੀ, 111-ਰਾਜਪੁਰਾ ਵਿਖੇ 39.8 ਫ਼ੀਸਦੀ, 112-ਡੇਰਾਬਸੀ ਵਿਖੇ 39.8 ਫ਼ੀਸਦੀ, 113-ਘਨੌਰ ਵਿਖੇ 32.23 ਫ਼ੀਸਦੀ, 114-ਸਨੌਰ ਵਿਖੇ 39.6 ਫ਼ੀਸਦੀ, 115-ਪਟਿਆਲਾ ਸ਼ਹਿਰੀ ਵਿਖੇ 41.43 ਫ਼ੀਸਦੀ, 116-ਸਮਾਣਾ ਵਿਖੇ 41 ਫ਼ੀਸਦੀ ਅਤੇ 117-ਸ਼ੁਤਰਾਣਾ ਵਿਖੇ ਦੁਪਹਿਰ 1 ਵਜੇ ਤੱਕ 39 ਫ਼ੀਸਦੀ ਵੋਟਿੰਗ ਹੋਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 11 ਵਜੇ ਤੱਕ  25.18 ਫ਼ੀਸਦੀ ਵੋਟਾਂ ਪਈਆਂ, ਜਿਨ੍ਹਾਂ ਵਿੱਚ ਨਾਭਾ ਵਿਧਾਨ ਸਭਾ ਹਲਕੇ ਵਿੱਚ 26.60 ਫ਼ੀਸਦੀ, ਪਟਿਆਲਾ ਦਿਹਾਤੀ 24.10 ਫ਼ੀਸਦੀ, ਰਾਜਪੁਰਾ 27 ਫ਼ੀਸਦੀ, ਡੇਰਾਬਸੀ 18.10 ਫ਼ੀਸਦੀ, ਘਨੌਰ 26.52 ਫ਼ੀਸਦੀ, ਸਨੌਰ 28.29 ਫ਼ੀਸਦੀ, ਪਟਿਆਲਾ ਸ਼ਹਿਰੀ 27.64 ਫ਼ੀਸਦੀ, ਸਮਾਣਾ 26 ਫ਼ੀਸਦੀ ਅਤੇ ਸ਼ੁਤਰਾਣਾ ਵਿਧਾਨ ਸਭਾ ਹਲਕੇ ਵਿੱਚ 26.70 ਫ਼ੀਸਦੀ ਵੋਟਿੰਗ ਹੋਈ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਤੱਕ 109 ਨਾਭਾ ਵਿਖੇ 11.6 ਫ਼ੀਸਦੀ ਵੋਟਿੰਗ ਹੋਈ । ਜਦਕਿ 110-ਪਟਿਆਲਾ ਵਿਖੇ 7.54 ਫ਼ੀਸਦੀ, 111-ਰਾਜਪੁਰਾ ਵਿਖੇ 12 ਫ਼ੀਸਦੀ, 112-ਡੇਰਾਬਸੀ ਵਿਖੇ 7.5 ਫ਼ੀਸਦੀ, 113-ਘਨੌਰ ਵਿਖੇ 13.94 ਫ਼ੀਸਦੀ, 114-ਸਨੌਰ ਵਿਖੇ 8.9 ਫ਼ੀਸਦੀ, 115-ਪਟਿਆਲਾ ਵਿਖੇ 11.9 ਫ਼ੀਸਦੀ, 116-ਸਮਾਣਾ ਵਿਖੇ 11 ਫ਼ੀਸਦੀ ਅਤੇ 117-ਸ਼ੁਤਰਾਣਾ ਵਿਖੇ ਸਵੇਰੇ 9 ਵਜੇ ਤੱਕ 12 ਫ਼ੀਸਦੀ ਵੋਟਿੰਗ ਹੋਈ।linK….ਲੋਕ ਸਭਾ ਹਲਕਾ ਸੰਗਰੂਰ ਵਿੱਚ ਪੋਲ ਪ੍ਰਤੀਸ਼ਤਤਾ

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here