Homeਪੰਜਾਬੀਮਾਨਵਤਾ ਦੀ ਸੁਰੱਖਿਆ, ਖੁਸ਼ਹਾਲੀ, ਉਨਤੀ ਬਾਰੇ ਯਤਨ ਅਤੇ ਜਾਗਰੂਕਤਾ ਪ੍ਰਸ਼ੰਸਾਯੋਗ ਉਪਰਾਲੇ :...

ਮਾਨਵਤਾ ਦੀ ਸੁਰੱਖਿਆ, ਖੁਸ਼ਹਾਲੀ, ਉਨਤੀ ਬਾਰੇ ਯਤਨ ਅਤੇ ਜਾਗਰੂਕਤਾ ਪ੍ਰਸ਼ੰਸਾਯੋਗ ਉਪਰਾਲੇ : ਡੀ ਐਸ ਪੀ ਸ਼ਰਮਾ  

- Advertisement -spot_img

 ਪਟਿਆਲਾ, 3 ਜੂਨ

ਪੰਜਾਬ ਦੀ ਸਮਾਜ ਸੇਵੀ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਵਾਲੀ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਮੀਟਿੰਗ ਦੌਰਾਨ ਵੱਧ ਰਹੀ ਗਰਮੀਆਂ ਦੀ ਤਪਸ਼ , ਲਗ ਰਹੀਆਂ ਅੱਗਾਂ, ਹਿੰਸਕ ਹੁੰਦੇ ਇਨਸਾਨ ਅਤੇ ਜਾਨਵਰਾਂ ਅਤੇ ਬਰਬਾਦ ਹੋ ਰਹੇ ਹਰਿਆਵਲ ਸਬੰਧੀ ਵਿਦਵਾਨ, ਗਿਆਨਵਾਨ ਲੋਕਾਂ ਦੇ ਵਿਚਾਰ ਸੁਣਕੇ, ਸਮਾਗਮ ਦੇ ਮੁੱਖ ਮਹਿਮਾਨ ਡੀ ਐਸ ਪੀ, ਜੇਲ ਵਿਭਾਗ ਮੁਕੇਸ਼ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪੰਜਾਬ ਜੇਲ ਟਰੇਨਿੰਗ ਸਕੂਲ ਨੇ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਹਰ ਗਲ਼ੀ ਮਹੱਲੇ ਸੜਕਾਂ ਮੀਡੀਆ ਅਤੇ ਵਿਦਿਅਕ ਸੰਸਥਾਵਾਂ ਵਿਖੇ ਦੇਸ਼,ਦੁਨੀਆਂ ਦੇ ਵਾਤਾਵਰਨ, ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਬਿਮਾਰੀਆਂ ਰਾਹੀਂ ਆ ਚੁੱਕੀ ਆਫਤਾਵਾਂ ਤੋਂ ਬਚਣ ਬਚਾਉਣ ਲਈ ਵਿਚਾਰ ਵਟਾਂਦਰੇ ਕੀਤੇ ਜਾਣ। ਇਹ ਨਹੀਂ ਸੋਚਣਾ ਚਾਹੀਦਾ ਕਿ ਸਰਕਾਰਾਂ ਨੇ ਕੀ ਨਹੀਂ ਕੀਤਾ। ਸੱਭ ਤੋਂ ਪਹਿਲਾਂ ਹਰ ਰੋਜ ਯਤਨ ਕੀਤੇ ਜਾਣ ਕਿ ਮੈਂ ਆਪਣੇ ਦੇਸ਼, ਸਮਾਜ, ਵਾਤਾਵਰਨ ਅਤੇ ਮਾਨਵਤਾ ਦੇ ਸਨਮਾਨ,ਸੰਭਾਲ, ਸੁਰੱਖਿਆ, ਉੱਨਤੀ, ਖੁਸ਼ਹਾਲੀ ਲਈ ਕੀ ਕੀਤਾ ਅਤੇ ਅੱਜ ਕੀ ਕਰਨਾ ਜ਼ਰੂਰੀ ਹੈ।

ਸੰਸਥਾ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਨੇ ਸਾਰਿਆਂ ਦਾ ਸੁਆਗਤ  ਕਰਦੇ ਹੋਏ ਕਿਹਾ ਕਿ ਸਾਡੇ ਲਈ ਆਪਣਾ ਦੇਸ਼, ਮਾਤ੍ਰ ਭੂਮੀ, ਕੁਦਰਤ ਦੀਆਂ ਸੁਗਾਤਾਂ, ਅਤੇ ਮਾਨਵਤਾ ਦੀ ਸੁਰੱਖਿਆ, ਖੁਸ਼ਹਾਲੀ ਅਤੇ ਖੁਸ਼ਹਾਲ ਵਾਤਾਵਰਨ ਨੂੰ ਵੱਧ ਤੋਂ ਵੱਧ ਸ਼ੁੱਧ ਸੁੰਦਰ, ਸੁਰੱਖਿਅਤ, ਸਿਹਤਮੰਦ ਤਦਰੁੰਸਤ ਬਣਾਉਂਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਪੀ ਐਮ ਡਵਲਿਯੂ ਦੇ ਚੀਫ਼ ਸੇਫਟੀ ਅਫਸਰ ਸ੍ਰੀ ਅਰੁਣ ਕੁਮਾਰ ਨੇ ਵਰਤੇ ਜਾਂਦੇ ਏ ਸੀਆ ਨੂੰ ਅੱਗਾਂ ਲਗਣ, ਗੈਸਾਂ ਲੀਕ ਹੋਣ ਤੋਂ ਬਚਾਉਣ ਅਤੇ ਅੱਗਾਂ ਲਗਣ, ਗੈਸਾਂ ਲੀਕ ਹੋਣ ਸਮੇਂ ਬਚਾਓ ਮਦਦ ਦੀ ਜਾਣਕਾਰੀ ਸਾਂਝੀ ਕੀਤੀ। ਐਨ ਆਈ ਐਸ ਦੇ ਸਾਬਕਾ ਡਾਇਰੈਕਟਰ ਡਾਕਟਰ ਜੀ ਐਸ ਅਨੰਦ ਨੇ ਵੱਧ ਤੋਂ ਵੱਧ ਪੌਦੇ ਲਗਾਉਣ, ਉਨ੍ਹਾਂ ਦੀ ਦੇਖਭਾਲ ਕਰਨ, ਆਪਣੇ ਏ ਸੀ,  ਵਹੀਕਲਾ ਅਤੇ ਘਰੈਲੂ ਬਿਜਲੀ ਉਪਕਰਣਾਂ ਦੀ ਸਮੇਂ ਸਿਰ ਸਰਵਿਸ ਕਰਵਾਉਣ, ਠੀਕ ਢੰਗ ਤਰੀਕੇ ਨਾਲ ਇਨ੍ਹਾਂ ਦੀ ਵਰਤੋਂ ਸੰਭਾਲ ਕਰਨ ਦੀ ਜਾਣਕਾਰੀ ਦਿੱਤੀ। ਰਾਮ ਸਿੰਘ, ਸਾਬਕਾ ਚੀਫ਼ ਸੇਫਟੀ ਅਫਸਰ ਰੇਲਵੇ ਵਿਭਾਗ ਨੇ ਘਰਾਂ ਵਿੱਚ ਅੱਗਾਂ ਲਗਣ, ਬਿਜਲੀ ਸ਼ਾਟ ਸਰਕੱਟ ਅਤੇ ਘਰੇਲੂ ਘਟਨਾਵਾਂ ਦੇ ਬਚਾਓ ਬਾਰੇ ਜਾਣਕਾਰੀ ਦਿੱਤੀ।

ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ ਫ਼ਸਟ ਏਡ, ਸਿਹਤ, ਸੇਫਟੀ, ਜਾਗਰੂਕਤਾ ਮਿਸ਼ਨ‌ ਨੇ ਪੀੜਤਾਂ ਨੂੰ ਰੈਸਕਿਯੂ ਕਰਕੇ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਦੀ ਜਾਣਕਾਰੀ ਦਿੱਤੀ। ਇਸ ਮੌਕੇ ਵੱਖ ਵੱਖ ਸਕੂਲਾਂ ਦੇ 32 ਅਧਿਆਪਕਾਂ ਕੁੱਝ ਪ੍ਰਿੰਸੀਪਲਾਂ ਨੂੰ ਸ੍ਰੇਸ਼ਟ ਸਿੱਖਿਆ ਸ਼ਾਸਤਰੀ ਦਾ ਸਨਮਾਨ ਦੇਕੇ ਸਨਮਾਨਿਤ ਕੀਤਾ ਗਿਆ। ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਮਨਜੀਤ ਕੌਰ ਆਜ਼ਾਦ ਨੇ ਡੀ ਬੀ ਜੀ ਦੇ ਮਾਨਵਤਾਵਾਦੀ ਕਾਰਜਾਂ, ਅਧਿਆਪਕਾਂ ਦੇ ਸਨਮਾਨ, ਅਤੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਸੰਸਕਾਰ, ਮਰਿਆਦਾਵਾਂ, ਸਹਿਣਸ਼ੀਲਤਾ, ਨਿਮਰਤਾ, ਪ੍ਰੇਮ, ਹਮਦਰਦੀ ਆਗਿਆ ਪਾਲਣ, ਅਨੁਸ਼ਾਸਨ ਦੀ ਵੱਧ ਤੋਂ ਵੱਧ ਜਾਣਕਾਰੀ ਅਤੇ ਅਭਿਆਸ ਕਰਵਾਕੇ ਬੱਚਿਆਂ ਨੂੰ ਦੇਸ਼, ਸਮਾਜ, ਘਰ ਪਰਿਵਾਰਾਂ, ਵਾਤਾਵਰਨ ਅਤੇ ਮਾਨਵਤਾ ਦੇ ਦੋਸਤ ਬਣਾਉਣ ਦੀ ਪ੍ਰੇਰਨਾ ਦਿੱਤੀ। ਸੰਸਥਾ ਦੇ ਸਕੱਤਰ ਹਰਪ੍ਰੀਤ ਸੰਧੂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੇ ਸੁੱਖ, ਸਹੂਲਤਾਂ, ਖੁਸ਼ੀਆਂ ਲਈ ਅਸੀਂ ਮਾਨਵਤਾ, ਵਾਤਾਵਰਨ, ਧਰਤੀ ਮਾਤਾ, ਪੀਣ ਵਾਲੇ ਪਾਣੀ, ਪੋਦਿਆਂ, ਦਰਖਤਾਂ, ਹਵਾਵਾਂ ਨੂੰ ਬਚਾਈਏ ਅਤੇ ਆਪਣੇ ਬੱਚਿਆਂ ਨੂੰ ਧੰਨ ਦੌਲਤ, ਡਾਲਰ, ਕੋਠੀਆਂ ਕਾਰਾਂ ਹਥਿਆਰ ਨਸ਼ੇ ਨਹੀਂ, ਸਗੋਂ ਖੁਸ਼ਹਾਲ, ਸੁਰੱਖਿਅਤ, ਹਸਦੇ ਨਚਦੇ ਮਹਿਕਦੇ, ਵਾਤਾਵਰਨ ਦੇਣ ਲਈ ਹਰਰੋਜ ਚੰਗੇ ਮਾਨਵਤਾਵਾਦੀ ਕਾਰਜ ਕਰਦੇ ਰਹੀਏ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here