Homeਪੰਜਾਬੀਖੇਡਾਂਅਨੰਦ ਨਗਰ ਬੀ ਨੂੰ ਮਿਲੇਗੀ ਨਵੀਂ ਸੌਗਾਤ, 75 ਲੱਖ ਨਾਲ ਬਣੇਗਾ ਆਧੁਨਿਕ...

ਅਨੰਦ ਨਗਰ ਬੀ ਨੂੰ ਮਿਲੇਗੀ ਨਵੀਂ ਸੌਗਾਤ, 75 ਲੱਖ ਨਾਲ ਬਣੇਗਾ ਆਧੁਨਿਕ ਪਾਰਕ ਤੇ ਓਪਨ ਜਿੰਮ

- Advertisement -spot_img

ਸਿਹਤ ਮੰਤਰੀ ਨੇ ਵਾਰਡ ਨੰਬਰ 5 ਦੇ ਆਮ ਆਦਮੀ ਕਲੀਨਿਕ ਨੇੜੇ ਥਾਂ ਦਾ ਕੀਤਾ ਦੌਰਾ

ਪਟਿਆਲਾ, 27 ਮਈ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਪਟਿਆਲਾ ਦਿਹਾਤੀ ਦੇ ਅਨੰਦ ਨਗਰ ਬੀ ਦੀ ਗਲੀ ਨੰਬਰ 32 ਨੇੜੇ ਪਈ ਸਰਕਾਰੀ ਜਗ੍ਹਾ ’ਤੇ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਪਾਰਕ, ਓਪਨ ਜਿੰਮ ਅਤੇ ਯੋਗਾ ਸ਼ੈਡ ਤਿਆਰ ਕੀਤਾ ਜਾਵੇਗਾ।

ਵਾਰਡ ਨੰਬਰ 5 ਦੇ ਨਿਵਾਸੀਆਂ ਨਾਲ ਸਥਾਨ ਦਾ ਜਾਇਜ਼ਾ ਲੈਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਥਾਂ ’ਤੇ ਪਹਿਲਾਂ ਹੀ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਿਹਾ ਹੈ, ਜਿੱਥੇ ਹਰ ਰੋਜ਼ ਸੈਂਕੜੇ ਮਰੀਜ਼ ਇਲਾਜ ਦਾ ਲਾਭ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਕਲੀਨਿਕ ਦੇ ਨਾਲ ਲੱਗਦੀ ਕਰੀਬ 700 ਗਜ਼ ਖਾਲੀ ਜਗ੍ਹਾ ’ਤੇ ਹੁਣ ਓਪਨ ਜਿੰਮ, ਸੁੰਦਰ ਪਾਰਕ ਅਤੇ “ਸੀਐਮ ਦੀ ਯੋਗਸ਼ਾਲਾ” ਤਹਿਤ ਯੋਗਾ ਕਲਾਸਾਂ ਲਈ ਸ਼ੈਡ ਬਣਾਇਆ ਜਾਵੇਗਾ।

watch……ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ

ਸਿਹਤ ਮੰਤਰੀ ਨੇ ਕਿਹਾ ਕਿ ਤੰਦਰੁਸਤ ਪੰਜਾਬ ਦੀ ਨੀਂਹ ਨਰੋਈ ਸਿਹਤ ’ਤੇ ਟਿਕੀ ਹੋਈ ਹੈ। ਉਨ੍ਹਾਂ ਦੱਸਿਆ ਕਿ “ਸੀਐਮ ਦੀ ਯੋਗਸ਼ਾਲਾ” ਪ੍ਰੋਗਰਾਮ ਨੂੰ ਲੋਕਾਂ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਖ਼ਾਸ ਤੌਰ ’ਤੇ ਮਹਿਲਾਵਾਂ ਵਿੱਚ ਯੋਗਾ ਪ੍ਰਤੀ ਵਧੀਆ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਨਵੇਂ ਢਾਂਚੇ ਦੇ ਤਿਆਰ ਹੋਣ ਨਾਲ ਯੋਗਾ ਕਲਾਸਾਂ ਨੂੰ ਹੋਰ ਵੱਡੇ ਪੱਧਰ ’ਤੇ ਚਲਾਇਆ ਜਾ ਸਕੇਗਾ।

ਡਾ. ਬਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਲੋਕਾਂ ਦੇ ਮੁਫ਼ਤ ਇਲਾਜ ਲਈ 10 ਲੱਖ ਰੁਪਏ ਦੀ ਸਿਹਤ ਬੀਮਾ ਸਕੀਮ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਜਲਦ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਮਹਿਲਾਵਾਂ ਨੂੰ ਵੀ ਅਪੀਲ ਕੀਤੀ ਕਿ ਜਿਹੜੀਆਂ ਔਰਤਾਂ ਨੇ ਹਾਲੇ ਤੱਕ ਇੱਕ-ਇੱਕ ਹਜ਼ਾਰ ਰੁਪਏ ਵਾਲੀ ਸਕੀਮ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਵੀ ਤੁਰੰਤ ਆਪਣਾ ਨਾਮ ਦਰਜ ਕਰਵਾਉਣ।

ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ, ਕੌਂਸਲਰ ਦਵਿੰਦਰ ਕੌਰ, ਚਰਨਜੀਤ ਸਿੰਘ ਐਸ.ਕੇ., ਜਸਬੀਰ ਸਿੰਘ ਗਾਂਧੀ, ਐਸਡੀਐਮ ਗੁਰਦੇਵ ਸਿੰਘ ਧੰਮ, ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ (ਐਸਐਚਓ ਤ੍ਰਿਪੜੀ) ਸਮੇਤ ਕਈ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here