ਪਟਿਆਲਾ, 03 ਜਨਵਰੀ
ਨਿਰਮਲ ਸਿੰਘ, ਸਹਾਇਕ ਇੰਜੀਨੀਅਰ, ਉਪ ਮੰਡਲ ਰੀਠਖੇੜੀ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪਟਿਆਲਾ ਵੱਲੋਂ ਆਮ ਜਨਤਾ ਅਤੇ ਵੱਡਮੁੱਲੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ:
- 66 ਕੇਵੀ ਬਾਰਨ ਗਰਿੱਡ ਵਿਖੇ ਹੌਟ ਪੁਆਇੰਟ ਦੇ ਕਾਰਨ ਜ਼ਰੂਰੀ ਕੰਮ ਲਈ ਇਸ ਗਰਿੱਡ ਤੋਂ ਚੱਲਣ ਵਾਲੇ 11 ਕੇਵੀ ਫੀਡਰਾਂ — ਓਮੈਕਸ ਸਿਟੀ, ਯੂ.ਪੀ.ਐਸ. ਬਾਰਨ, ਯੂ.ਪੀ.ਐਸ., ਪਾਵਰ ਗਰਿੱਡ, ਟ੍ਰਾਈਕੋਨ ਸਿਟੀ ਅਤੇ ਕੋਹਿਨੂਰ ਵੈਲੀ — ਅਧੀਨ ਆਉਂਦੇ ਇਲਾਕਿਆਂ ਵਿੱਚ 04 ਜਨਵਰੀ 2026 (ਐਤਵਾਰ) ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:30 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
- 66 ਕੇਵੀ ਲੰਗ ਗਰਿੱਡ ਵਿਖੇ AOTL ਟੀਮ ਵੱਲੋਂ ਜ਼ਰੂਰੀ ਮੁਰੰਮਤ ਕੰਮ ਲਈ ਇਸ ਗਰਿੱਡ ਤੋਂ ਚੱਲਣ ਵਾਲੇ ਸਾਰੇ ਏ.ਪੀ. ਫੀਡਰਾਂ ਤੇ 11 ਕੇਵੀ ਫੀਡਰਾਂ — ਬਾਇਓਫਿਊਲ ਅਤੇ ਯੂ.ਪੀ.ਐਸ. ਫੱਗਣਮਾਜਰਾ — ਅਧੀਨ ਆਉਂਦੇ ਇਲਾਕਿਆਂ ਵਿੱਚ 04 ਜਨਵਰੀ 2026 (ਐਤਵਾਰ) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਅਸੁਵਿਧਾ ਲਈ ਖੇਦ ਹੈ। ਕਿਰਪਾ ਕਰਕੇ ਆਪਣੇ ਜ਼ਰੂਰੀ ਕੰਮ ਪਹਿਲਾਂ ਨਿਪਟਾ ਲਵੋ।
ਜਾਰੀ ਕਰਤਾ: ਸਹਾਇਕ ਇੰਜੀਨੀਅਰ ਉਪ ਮੰਡਲ ਰੀਠਖੇੜੀ
ਏਰੀਆ ਇੰਚਾਰਜ ਸੰਪਰਕ ਨੰਬਰ: 96461-10453, 96461-10464, 96461-10455




