Homeਪੰਜਾਬੀਪੰਜਾਬਆਮ ਆਦਮੀ ਲਈ ਵੱਡੀ ਰਾਹਤ : ਵੇਰਕਾ ਦੇ ਦੁੱਧ ਅਤੇ ਹੋਰ...

ਆਮ ਆਦਮੀ ਲਈ ਵੱਡੀ ਰਾਹਤ : ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਦਾ ਐਲਾਨ

- Advertisement -spot_img

ਚੰਡੀਗੜ੍ਹ, 20 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਪਤਕਾਰਾਂ ਨੂੰ ਰਾਹਤ ਪਹੁੰਚਾਉਣ ਲਈ ਵੇਰਕਾ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਦਾ ਮਹੱਤਵਪੂਰਨ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦੇ ਭਰੋਸੇਮੰਦ ਬ੍ਰਾਂਡ ਵੇਰਕਾ ਵੱਲੋਂ ਆਪਣੇ ਉਤਪਾਦਾਂ ਦੀਆਂ ਕੀਮਤਾਂ ‘ਚ ਵੱਡੀ ਕਟੌਤੀ ਕੀਤੀ ਗਈ ਹੈ ਜੋ 22 ਸਤੰਬਰ, 2025 ਤੋਂ ਲਾਗੂ ਹੋਵੇਗੀ। ਇਹ ਫੈਸਲਾ ਕੇਂਦਰ ਸਰਕਾਰ ਦੇ GST 2.0 ਸੁਧਾਰਾਂ ਅਧੀਨ ਹੈ ਜਿਸ ਤਹਿਤ ਜ਼ਰੂਰੀ ਡੇਅਰੀ ਉਤਪਾਦਾਂ ‘ਤੇ ਟੈਕਸ ਘਟਾਏ ਗਏ ਹਨ।

ਨਵੀਆਂ ਕੀਮਤਾਂ ਅਨੁਸਾਰ:

  • ਵੇਰਕਾ ਘਿਓ 30–35 ਰੁਪਏ ਪ੍ਰਤੀ ਲੀਟਰ/ਕਿਲੋ ਸਸਤਾ

  • ਟੇਬਲ ਬਟਰ 30 ਰੁਪਏ ਪ੍ਰਤੀ ਕਿਲੋ ਸਸਤਾ

  • ਅਨਸਾਲਟੇਡ ਬਟਰ 35 ਰੁਪਏ ਪ੍ਰਤੀ ਕਿਲੋ ਸਸਤਾ

  • ਪ੍ਰੋਸੈਸਡ ਪਨੀਰ 20 ਰੁਪਏ ਪ੍ਰਤੀ ਕਿਲੋ ਸਸਤਾ

  • UHT ਦੁੱਧ (ਸਟੈਂਡਰਡ, ਟੋਨਡ, ਡਬਲ ਟੋਨਡ) 2 ਰੁਪਏ ਪ੍ਰਤੀ ਲੀਟਰ ਸਸਤਾ

  • ਆਈਸਕ੍ਰੀਮ (ਗੈਲਨ, ਬਰਿੱਕ, ਟੱਬ) 10 ਰੁਪਏ ਪ੍ਰਤੀ ਲੀਟਰ ਸਸਤੀ

  • ਪਨੀਰ 15 ਰੁਪਏ ਪ੍ਰਤੀ ਕਿਲੋ ਸਸਤਾ ਕੀਤਾ ਗਿਆ ਹੈ।

watch…..CM Mann’s Plea: PM Unlocking Rs 60,000 Crore for the State

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਮਹਿੰਗਾਈ ਤੋਂ ਪ੍ਰਭਾਵਿਤ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਦੇ ਨਾਲ ਉਤਪਾਦਾਂ ਦੀ ਪਹੁੰਚ ਵਧਾਏਗਾ, ਖਪਤ ਤੇ ਵਿਕਰੀ ਵਿੱਚ ਵਾਧਾ ਕਰੇਗਾ ਅਤੇ ਸੂਬੇ ਦੀ ਵਿੱਤੀ ਸਥਿਤੀ ਮਜ਼ਬੂਤ ਕਰੇਗਾ। ਉਨ੍ਹਾਂ ਆਸ ਜਤਾਈ ਕਿ ਇਸ ਨਾਲ ਕਿਸਾਨਾਂ ਦੀ ਖੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਦੋਵਾਂ ਯਕੀਨੀ ਬਣੇਗੀ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here