Homeਪੰਜਾਬੀਪੰਜਾਬਓਐਲਐਕਸ ਰੈਂਟਲ ਫਰਾਡ ਦਾ ਪਰਦਾਫਾਸ਼; 23 ਪੀੜਤਾਂ ਨਾਲ 5 ਲੱਖ ਰੁਪਏ ਦੀ...

ਓਐਲਐਕਸ ਰੈਂਟਲ ਫਰਾਡ ਦਾ ਪਰਦਾਫਾਸ਼; 23 ਪੀੜਤਾਂ ਨਾਲ 5 ਲੱਖ ਰੁਪਏ ਦੀ ਠੱਗੀ ਦੇ ਦੋਸ਼ ’ਚ ਇੱਕ ਵਿਅਕਤੀ ਗ੍ਰਿਫਤਾਰ

- Advertisement -spot_img

— ਓਐਲਐਕਸ ’ਤੇ ਜਾਅਲੀ ਜਾਇਦਾਦ ਦੇ ਇਸ਼ਤਿਹਾਰ ਪੋਸਟ ਕਰਕੇ ਪੀੜਤਾਂ ਨੂੰ ਧੋਖਾ ਦਿੰਦਾ ਸੀ ਮੁਲਜ਼ਮ: ਏਡੀਜੀਪੀ ਵੀ. ਨੀਰਜਾ
— ਪੇਸ਼ਗੀ ਰਕਮ ਲੈਣ ਮਗਰੋਂ ਗਾਹਕਾਂ ਨਾਲ ਸੰਪਰਕ ਤੋੜ ਦਿੰਦਾ ਸੀ ਦੋਸ਼ੀ

ਚੰਡੀਗੜ੍ਹ, 20 ਜੂਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਦੇ ਸੂਬਾਈ ਸਾਈਬਰ ਅਪਰਾਧ ਪੁਲਿਸ ਸਟੇਸ਼ਨ ਨੇ ਸਾਈਬਰ ਅਪਰਾਧ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਓਐਲਐਕਸ ਰੈਂਟਲ ਫਰਾਡ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮ, ਜਿਸ ਦੀ ਪਛਾਣ ਮੋਹਾਲੀ ਦੇ ਖਰੜ ਵਾਸੀ ਪਰਮਜੀਤ ਸਿੰਘ ਵਜੋਂ ਹੋਈ, ਨੂੰ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਭਾਰਤੀ ਗ੍ਰਹਿ ਮੰਤਰਾਲੇ ਦੇ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C) ਦੇ ਪ੍ਰਤੀਬਿੰਬ ਪੋਰਟਲ ’ਤੇ ਦਰਜ ਸਾਈਬਰ ਧੋਖਾਧੜੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮਗਰੋਂ ਸੰਭਵ ਹੋਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨੇ ਓਐਲਐਕਸ ’ਤੇ ਜਾਅਲੀ ਕਿਰਾਇਆ ਇਸ਼ਤਿਹਾਰ ਪੋਸਟ ਕਰਕੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸਮੇਤ ਕਈ ਸੂਬਿਆਂ ਦੇ ਘੱਟੋ-ਘੱਟ 23 ਪੀੜਤਾਂ ਨਾਲ ਲਗਭਗ 5 ਲੱਖ ਰੁਪਏ ਦੀ ਠੱਗੀ ਕੀਤੀ।

ਮੁਲਜ਼ਮ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਾਈਬਰ ਅਪਰਾਧ ਵੀ. ਨੀਰਜਾ ਨੇ ਦੱਸਿਆ ਕਿ ਪਰਮਜੀਤ ਸਿੰਘ ਓਐਲਐਕਸ ’ਤੇ ਜਾਅਲੀ ਜਾਇਦਾਦ ਦੇ ਇਸ਼ਤੀਹਾਰ ਪੋਸਟ ਕਰਕੇ ਪੀੜਤਾਂ ਨੂੰ ਆਕਰਸ਼ਕ ਪੇਸ਼ਕਸ਼ਾਂ ਅਤੇ ਵੱਡੇ ਮੁਨਾਫਿਆਂ ਦਾ ਲਾਲਚ ਦਿੰਦਾ ਸੀ।

watch…..https://www.youtube.com/watch?v=5CPSUG0loQA

ਉਨ੍ਹਾਂ ਕਿਹਾ, “ਮੁਲਜ਼ਮ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਜਾਇਦਾਦ ਦੇ ਜਾਅਲੀ ਦਸਤਾਵੇਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਸੀ। ਜਦੋਂ ਪੀੜਤ ਉਸ ਦੀਆਂ ਗੱਲਾਂ ’ਚ ਆ ਕੇ ਜਾਇਦਾਦ ਕਿਰਾਏ ’ਤੇ ਲੈਣ ਲਈ ਸਹਿਮਤ ਹੋ ਜਾਂਦੇ ਸਨ, ਤਾਂ ਉਹ ਉਨ੍ਹਾਂ ਨੂੰ ਯੂਪੀਆਈ ਜਾਂ ਬੈਂਕ ਟ੍ਰਾਂਸਫਰ ਰਾਹੀਂ ਪੇਸ਼ਕੀ ਕਿਰਾਇਆ, ਸਕਿਓਰਿਟੀ ਜਮਾਂ ਰਕਮ ਜਾਂ ਰਜਿਸਟ੍ਰੇਸ਼ਨ ਫੀਸ ਦੇ ਤੌਰ ’ਤੇ ਪੈਸੇ ਭੇਜਣ ਲਈ ਮਨਾ ਲੈਂਦਾ ਸੀ।” ਭੁਗਤਾਨ ਮਿਲਣ ਤੋਂ ਬਾਅਦ ਮੁਲਜ਼ਮ ਪੀੜਤਾਂ ਨਾਲ ਸੰਪਰਕ ਤੋੜ ਦਿੰਦਾ ਸੀ।

ਏਡੀਜੀਪੀ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਪਰਮਜੀਤ ਸਿੰਘ ਆਪਣੇ ਵੱਖ-ਵੱਖ ਬੈਂਕ ਖਾਤਿਆਂ—ਐਕਸਿਸ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਯੈੱਸ ਬੈਂਕ ਅਤੇ ਐਚਡੀਐਫਸੀ ਬੈਂਕ—ਵਿੱਚ ਯੂਪੀਆਈ ਅਤੇ ਹੋਰ ਔਨਲਾਈਨ ਭੁਗਤਾਨ ਢੰਗਾਂ ਰਾਹੀਂ ਪੈਸੇ ਟ੍ਰਾਂਸਫਰ ਕਰਵਾਉਂਦਾ ਸੀ। ਹੋਰ ਵੇਰਵਿਆਂ ਲਈ ਜਾਂਚ ਜਾਰੀ ਹੈ।

ਇਸ ਮਾਮਲੇ ਵਿੱਚ ਸੂਬਾਈ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ ਬੀਐਨਐਸ ਦੀ ਧਾਰਾ 316(2), 318(4) ਅਤੇ ਆਈਟੀ ਐਕਟ ਦੀ ਧਾਰਾ 66ਡੀ ਅਧੀਨ ਐਫਆਈਆਰ ਨੰਬਰ 07, ਮਿਤੀ 10.06.2025 ਨੂੰ ਦਰਜ ਕੀਤੀ ਗਈ ਹੈ।

ਏਡੀਜੀਪੀ ਵੀ. ਨੀਰਜਾ ਨੇ ਲੋਕਾਂ ਨੂੰ ਓਐਲਐਕਸ ’ਤੇ ਇਸ਼ਤਿਹਾਰਾਂ ਪ੍ਰਤੀ ਸੁਚੇਤ ਰਹਿਣ ਅਤੇ ਪੇਸ਼ਗੀ ਭੁਗਤਾਨ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਵੀ ਸੌਦਾ ਕਰਨ ਤੋਂ ਪਹਿਲਾਂ ਇਸ਼ਤਿਹਾਰ ਦੀ ਸਹੀ ਜਾਂਚ ਕਰਨੀ ਜ਼ਰੂਰੀ ਹੈ। ਸਾਈਬਰ ਧੋਖਾਧੜੀ ਦੀ ਸਥਿਤੀ ਵਿੱਚ, ਪੀੜਤ ਨੂੰ ਤੁਰੰਤ ਹੈਲਪਲਾਈਨ 1930 ’ਤੇ ਸੰਪਰਕ ਕਰਨਾ ਚਾਹੀਦਾ ਹੈ ਜਾਂ cybercrime.gov.in ’ਤੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਸਾਈਬਰ ਅਪਰਾਧ ਸਬੰਧੀ ਹੋਰ ਜਾਣਕਾਰੀ ਲਈ cybercrime.punjabpolice.gov.in ’ਤੇ ‘ਸਾਈਬਰ ਮਿੱਤਰ’ ਚੈਟਬੋਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here