Homeਪੰਜਾਬੀਖੇਡਾਂਕਬੱਡੀ ਦੇ ‘ਚੀਤੇ’ ਕਿੰਦਾ ਬਿਹਾਰੀਪੁਰੀਆ ਨੇ ਫੜਿਆ ‘ਆਪ’ ਦਾ ਪੱਲਾ, ਖੇਡ ਜਗਤ...

ਕਬੱਡੀ ਦੇ ‘ਚੀਤੇ’ ਕਿੰਦਾ ਬਿਹਾਰੀਪੁਰੀਆ ਨੇ ਫੜਿਆ ‘ਆਪ’ ਦਾ ਪੱਲਾ, ਖੇਡ ਜਗਤ ਦੀਆਂ ਵੱਡੀਆਂ ਹਸਤੀਆਂ ਵੀ ਹੋਈਆਂ ਸ਼ਾਮਲ

- Advertisement -spot_img

ਚੰਡੀਗੜ੍ਹ, 2 ਜੂਨ:
ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਬੱਡੀ ਜਗਤ ਦੇ ਮਸ਼ਹੂਰ ਅੰਤਰਰਾਸ਼ਟਰੀ ਖਿਡਾਰੀ ਅਤੇ ਸਮਾਜਿਕ ਆਗੂ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਗਏ। ਕਬੱਡੀ ਦੇ ਮੈਦਾਨ ਵਿੱਚ “ਚੀਤਾ” ਦੇ ਨਾਂ ਨਾਲ ਮਸ਼ਹੂਰ ਅੰਤਰਰਾਸ਼ਟਰੀ ਖਿਡਾਰੀ ਕਿੰਦਾ ਬਿਹਾਰੀਪੁਰੀਆ ਨੇ ਆਪਣੇ ਸਾਥੀਆਂ ਸਮੇਤ ‘ਆਪ’ ਦਾ ਪੱਲਾ ਫੜ ਲਿਆ।

ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਖੇਡ ਜਗਤ ਅਤੇ ਨੌਜਵਾਨਾਂ ਵੱਲੋਂ ਮਿਲ ਰਿਹਾ ਭਰਪੂਰ ਸਮਰਥਨ, ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਕੰਮਕਾਜ ’ਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।

ਪਾਰਟੀ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਹਸਤੀਆਂ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰੀਆ, ਜੀਤਾ ਬਾਦਲਗੜ੍ਹ, ਬੱਬੂ ਝਨੇੜੀ ਅਤੇ ਸੀਮਾ ਘਰਾਚੋਂ ਸ਼ਾਮਲ ਹਨ। ਇਸ ਤੋਂ ਇਲਾਵਾ ਕਬੱਡੀ ਖਿਡਾਰੀ ਮਲਕੀਤ ਸਿੰਘ ਅਤੇ ਬਰਿੰਦਰ ਸਿੰਘ ਨੇ ਵੀ ‘ਆਪ’ ਵਿੱਚ ਸ਼ਮੂਲੀਅਤ ਕੀਤੀ।

ਖੇਡ ਜਗਤ ਦੀਆਂ ਹੋਰ ਮਸ਼ਹੂਰ ਸ਼ਖਸੀਅਤਾਂ ਵਿੱਚ ਨਾਮਵਰ ਰੈਫਰੀ ਸਤਗੁਰ ਝਨੇੜੀ, ਅੰਤਰਰਾਸ਼ਟਰੀ ਕਮੈਂਟੇਟਰ ਕੁਲਬੀਰ ਟਿੰਬਰਵਾਲ, ਨੌਜਵਾਨ ਆਗੂ ਅਮਰਿੰਦਰ ਸਿੰਘ ਰੋੜੀਆਂ, ਸਤਨਾਮ ਸਿੰਘ ਵਿਰਕ, ਮਨਜੋਤ ਸਿੰਘ ਅਤੇ ਹਰਦੀਪ ਸਿੰਘ ਵੀ ਪਾਰਟੀ ਨਾਲ ਜੁੜੇ।

watch…..IPL 2026 TOP 5 Scorer of The Season….#onnlinetv

ਇਸ ਮੌਕੇ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ, ਖਿਡਾਰੀਆਂ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਨ੍ਹਾਂ ਨਾਮਵਰ ਖਿਡਾਰੀਆਂ ਅਤੇ ਆਗੂਆਂ ਦੇ ਪਾਰਟੀ ਨਾਲ ਜੁੜਨ ਨਾਲ ‘ਆਪ’ ਦੀਆਂ ਨੀਤੀਆਂ ਅਤੇ ਸਰਕਾਰ ਦੇ ਲੋਕ-ਹਿਤੈਸ਼ੀ ਕੰਮਾਂ ਨੂੰ ਹੋਰ ਵਿਆਪਕ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਖੇਡ ਜਗਤ ਦੀਆਂ ਇਹ ਮਾਣਯੋਗ ਹਸਤੀਆਂ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਵੱਲ ਪ੍ਰੇਰਿਤ ਕਰਨਗੀਆਂ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here