Homeਪੰਜਾਬੀਪੰਜਾਬਕਾਂਗਰਸ ਦਾ ਗ੍ਰਾਫ ਡਿੱਗਿਆ, ਮਜੀਠਾ 'ਚ ਆਪ ਨੂੰ ਨਵੀਂ ਤਾਕਤ

ਕਾਂਗਰਸ ਦਾ ਗ੍ਰਾਫ ਡਿੱਗਿਆ, ਮਜੀਠਾ ‘ਚ ਆਪ ਨੂੰ ਨਵੀਂ ਤਾਕਤ

- Advertisement -spot_img

ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਗੂਆਂ ਨੂੰ ‘ਆਪ’ ਵਿੱਚ ਕੀਤਾ ਸ਼ਾਮਲ, ਜੋਰਦਾਰ ਸਵਾਗਤ

ਚੰਡੀਗੜ੍ਹ/ਮਜੀਠਾ, 16 ਮਈ

ਆਮ ਆਦਮੀ ਪਾਰਟੀ (ਆਪ) ਨੂੰ ਮਜੀਠਾ ਵਿੱਚ ਵੱਡੀ ਰਾਜਨੀਤੀ ਮਜ਼ਬੂਤੀ ਮਿਲੀ ਹੈ, ਜਦਕਿ ਕਾਂਗਰਸ ਨੂੰ ਭਾਰੀ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਨੇ ਪਾਰਟੀ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਰਸਮੀ ਤੌਰ ਉੱਤੇ ਆਪ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮਜੀਠਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਮੌਜੂਦ ਸਨ।

ਕਾਂਗਰਸ ਤੋਂ ਆਪ ਵਿੱਚ ਸ਼ਾਮਲ ਹੋਏ ਪ੍ਰਮੁੱਖ ਆਗੂ:

  • ਪਰਮਜੀਤ ਸਿੰਘ ਪੰਮਾ
  • ਪਲਵਿੰਦਰ ਸਿੰਘ ਪਾਲੀ
  • ਜਗਦੀਪ ਸਿੰਘ ਗੋਗਾ
  • ਅਪਰਮਦੀਪ ਸਿੰਘ ਅੱਪੂ
  • ਅਮਨਦੀਪ ਸਿੰਘ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਕਿਹਾ, “‘ਆਪ’ ਸਰਕਾਰ ਦੀਆਂ ਨੀਤੀਆਂ ਹਰ ਵਰਗ ਲਈ ਭਲਾਈ ਵਾਲੀਆਂ ਹਨ। ਅੱਜ ਲੋਕ ਸਿਆਸਤ ਤੋਂ ਉੱਪਰ ਉੱਠ ਕੇ ਵਿਕਾਸ ਦੀ ਰਾਜਨੀਤੀ ਚੁਣ ਰਹੇ ਹਨ। ਮਜੀਠਾ ਤੋਂ ਆਏ ਇਨ੍ਹਾਂ ਸਾਥੀਆਂ ਦੇ ਜੁੜਨ ਨਾਲ ਖੇਤਰ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫਿਰ ਤੋਂ ‘ਰੰਗਲਾ ਪੰਜਾਬ’ ਬਣਾਵਾਂਗੇ।”

watch…..ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ

ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮਜੀਠਾ ਵਿੱਚ ਕਾਂਗਰਸ ਦਾ ਗ੍ਰਾਫ ਪੂਰੀ ਤਰ੍ਹਾਂ ਡਿੱਗ ਚੁੱਕਾ ਹੈ। ਇਨ੍ਹਾਂ ਮਿਹਨਤੀ ਆਗੂਆਂ ਦੇ ਆਪ ਵਿੱਚ ਆਉਣ ਨਾਲ ਖੇਤਰ ਵਿੱਚ ਆਪ ਦਾ ਜਨਾਧਾਰ ਹੋਰ ਵੀ ਮਜ਼ਬੂਤ ਹੋਇਆ ਹੈ।

ਆਪ ਵਿੱਚ ਸ਼ਾਮਲ ਹੋਏ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰਨਗੇ।

ਇਸ ਘਟਨਾ ਨੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਆਪ ਦੀ ਰਾਜਨੀਤੀ ਨੂੰ ਨਵੀਂ ਊਰਜਾ ਬਖ਼ਸ਼ੀ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here