
-13 ਹੋਰ ਫ਼ਸਲਾਂ ਦਾ ਵੀ ਕੀਤਾ ਐਲਾਨ
ਨਵੀਂ ਦਿੱਲੀ, 19 ਜੂਨ
ਕਿਸਾਨਾਂ ਦੀ ਭਲਾਈ ਲਈ ਮੋਦੀ ਕੈਬਨਿਟ ਵਿੱਚ ਇੱਕ ਬਹੁਤ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ਕੈਬਨਿਟ ਨੇ ਝੋਨੇ ਦੀ ਫ਼ਸਲ ਸਮੇਤ 14 ਫਸਲਾਂ ‘ਤੇ MSP ਨੂੰ ਮਨਜ਼ੂਰੀ ਦੇ ਦਿੱਤੀ ਹੈ। ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,300 ਰੁਪਏ ਕੀਤਾ ਗਿਆ ਹੈ ਜੋ ਕਿ ਪਿਛਲੇ ਘੱਟੋ-ਘੱਟ ਸਮਰਥਨ ਮੁੱਲ ਨਾਲੋਂ 117 ਰੁਪਏ ਵੱਧ ਹੈ। ਦੋ ਲੱਖ ਵੇਅਰਹਾਊਸ ਬਣਾਉਣ ਦਾ ਕੰਮ ਜਾਰੀ
➡ 14 ਫਸਲਾਂ ‘ਤੇ MSP ਦੀ ਮਨਜ਼ੂਰੀ
➡ ਮੂੰਗ ਦਾ ਨਵਾਂ MSP 8682 ਰੁਪਏ ਕੀਤਾ
➡ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਵੱਡਾ ਫੈਸਲਾ
➡ਝੋਨੇ ਦਾ ਨਵਾਂ MSP 2300 ਰੁਪਏ
➡ ਜਵਾਰ, ਰਾਗੀ, ਬਾਜਰਾ, ਮੂੰਗ, ਉੜਦ ‘ਤੇ MSP ਵਧਿਆ
➡ਰਾਗੀ ਦਾ MSP ਵਧ ਕੇ 4290 ਰੁਪਏ ਹੋ ਗਿਆ
➡ਕਪਾਹ ਦੇ ਐਮਐਸਪੀ ਵਿੱਚ 501 ਰੁਪਏ ਦਾ ਵਾਧਾ




