Homeਪੰਜਾਬੀਪੰਜਾਬਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਦਾ ਸਨਮਾਨ

ਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਦਾ ਸਨਮਾਨ

- Advertisement -spot_img

ਪਟਿਆਲਾ (7 ਮਈ)

ਸੜਕਾਂ, ਘਰਾਂ, ਮਹੱਲਿਆ ਅਤੇ ਕੰਮ ਵਾਲੀਆਂ ਥਾਵਾਂ ਤੇ ਹਾਦਸਿਆਂ, ਦਿਲ ਦੇ ਦੌਰਿਆ, ਗੈਸਾਂ, ਧੂੰਏਂ, ਆਫਤਾਵਾਂ, ਦੁਰਘਟਨਾਵਾਂ, ਆਦਿ ਕਾਰਨ ਬੇਮੌਤ ਮਰ ਰਹੇ ਇਨਸਾਨਾਂ ਨੂੰ ਬਚਾਉਣ ਵਾਲੇ, ਪੰਜਾਬ ਦੀ ਪਵਿੱਤਰ ਧਰਤੀ ਤੇ ਭਾਈ ਘਨ੍ਹਈਆ ਜੀ ਵਾਂਗ, ਵਿਦਿਆਰਥੀ, ਅਧਿਆਪਕ, ਪੁਲਿਸ, ਐਨ ਸੀ ਸੀ ਜਵਾਨ , ਐਨ ਡੀ ਆਰ ਐਫ, ਨਰਸਾਂ, ਫ਼ਸਟ ਏਡ ਸਿੱਖਿਅਤ ਇਨਸਾਨ ਅਤੇ ਰੈੱਡ ਕਰਾਸ ਵਰਕਰ ਪ੍ਰਸ਼ੰਸਾਯੋਗ ਉਪਰਾਲੇ ਕਰ ਰਹੇ ਹਨ ਅਤੇ ਉਨ੍ਹਾਂ ਮਹਾਨ ਫ਼ਰਿਸ਼ਤਿਆਂ ਨੂੰ ਸਨਮਾਨਿਤ, ਉਤਸ਼ਾਹਿਤ ਅਤੇ ਪਬਲਿਕ ਨੂੰ ਜਾਗਰੂਕ ਕਰਨ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ ਵਲੋਂ ਹਰ ਮਹੀਨੇ ਬਿਨਾਂ ਇਨਕੁਆਰੀ ਦੇ ਸਨਮਾਨ ਕਰਨਾ, ਭਾਰਤ ਅਤੇ ਸੰਸਾਰ ਵਿੱਚ ਮਹਾਨ ਮਾਨਵਤਾਵਾਦੀ ਕ੍ਰਾਂਤੀਕਾਰੀ ਕਾਰਜ਼ ਹਨ। ਇਹ ਵਿਚਾਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ, ਡੀ.ਐਸਪੀ. ਟ੍ਰੈਫਿਕ ਕਰਨੈਲ ਸਿੰਘ ਅਤੇ ਡਿਪਟੀ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਵਿੰਦਰਪਾਲ ਸਿੰਘ ਨੇ ਐਸ ਐਸ ਐਫ, ਪੰਜਾਬ ਪੁਲਿਸ, ਸਕੂਲਾਂ ਦੇ ਐਨ ਸੀ ਸੀ ਅਧਿਕਾਰੀਆਂ, ਫਾਇਰ ਬ੍ਰਿਗੇਡ ਪੰਜਾਬ ਹੋਮ ਗਾਰਡ, ਸਿਵਲ ਡਿਫੈਂਸ, ਤੋਂ ਇਲਾਵਾ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ।

Link….Massive Crackdown Against Drug Smugglers

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਨੂੰ ਸਮਰਪਿਤ ਡੀ. ਬੀ. ਜੀ. ਸੰਸਥਾ ਵਲੋਂ ਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਨੂੰ ਸਨਮਾਨਿਤ ਕਰਨਾ, ਸਰਵੋਤਮ ਪ੍ਰੳਪਕਾਰੀ ਕਾਰਜ਼ ਅਤੇ ਉਤਸ਼ਾਹਿਤ ਭਵਿੱਖ ਲਈ ਲਾਭਦਾਇਕ ਹਨ। ਡੀ ਐਸ ਪੀ ਕਰਨੈਲ ਸਿੰਘ ਨੇ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਐਸ ਐਸ ਐਫ ਤੋਂ ਇਲਾਵਾ ਪੰਜਾਬ ਪੁਲਿਸ , ਟਰੇਫਿਕ ਪੁਲਿਸ, ਪੀ ਸੀ ਆਰ ਕਰਮਚਾਰੀ, 108 ਨੰਬਰ ਐਂਬੂਲੈਂਸ ਕਰਮਚਾਰੀ, ਪਬਲਿਕ ਅਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਅਤੇ ਡਿਪਟੀ ਡੀ ਈ ਓ, ਰਾਵਿੰਦਰਪਾਲ ਸਿੰਘ ਨੇ ਕਿਹਾ ਕਿ ਡਾਕਟਰ ਰਾਕੇਸ਼ ਵਰਮੀ, ਹਰਪ੍ਰੀਤ ਸਿੰਘ ਸੰਧੂ, ਸਾਰੇ ਮੈਂਬਰ ਅਤੇ ਫ਼ਸਟ ਏਡ ਸੀ ਪੀ ਆਰ ਟ੍ਰੇਨਰ ਕਾਕਾ ਰਾਮ ਵਰਮਾ ਮਾਨਵਤਾ ਨੂੰ ਬਚਾਉਣ ਅਤੇ ਵਿਦਿਆਰਥੀਆਂ ਨੂੰ ਸਿਹਤ, ਤਦੰਰੁਸਤੀ, ਸੁਰੱਖਿਆ, ਸਨਮਾਨ, ਉੱਨਤੀ, ਖੁਸ਼ਹਾਲੀ ਲਈ ਜਾਗਰੂਕ ਕਰਕੇ ਬਹੁਤ ਵਧੀਆ ਪ੍ਰੳਪਕਾਰੀ ਕਾਰਜ ਕਰ ਰਹੇ ਹਨ। ਉਨ੍ਹਾਂ ਵਲੋਂ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ, ਕਿ ਉਹ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ, ਅਤੇ ਆਪਣੇ ਵਿਦਿਆਰਥੀਆਂ ਅਧਿਆਪਕਾਂ ਦੀ ਸੁਰੱਖਿਆ ਬਚਾਉ ਮਦਦ ਲਈ ਡੀ ਬੀ ਜੀ ਰਾਹੀਂ ਆਪਣੇ ਵਿਦਿਆਰਥੀਆਂ, ਅਧਿਆਪਕਾਂ, ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਪੀੜਤਾਂ ਦੇ ਮਦਦਗਾਰ ਫਰਿਸਤੇ ਬਣਾਉਣ ਲਈ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਆਵਾਜਾਈ ਨਿਯਮਾਂ ਕਾਨੂੰਨਾਂ ਦੀ ਟ੍ਰੇਨਿੰਗ ਕਰਵਾਉਣ।

ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਸੰਧੂ ਸਕੱਤਰ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਹਾਦਸਿਆਂ ਕਾਰਨ ਜ਼ਖ਼ਮੀ ਹੋਏ ਲੋਕਾਂ ਨੂੰ ਖੂਨ, ਵਿਦਿਆਰਥੀਆਂ ਨੂੰ ਮੁਫ਼ਤ ਕੰਪਿਊਟਰ ਸਿਖਲਾਈ, ਮੁਫ਼ਤ ਮੈਡੀਕਲ ਅਤੇ ਜਾਂਚ ਕੈਂਪ, ਅਤੇ ਡਿਸਪੈਂਸਰੀਆਂ, ਐਂਬੂਲੈਂਸਾਂ ਅਤੇ ਕੁਝ ਹੋਰ ਮਾਨਵਤਾਵਾਦੀ ਕਾਰਜ ਚਲਾਏ ਜਾ ਰਹੇ ਹਨ। ਡਾਕਟਰ ਰਾਕੇਸ਼ ਵਰਮੀ ਨੇ ਦੱਸਿਆ ਕਿ ਪੀੜਤਾ ਦੇ ਮਦਦਗਾਰ ਫ਼ਰਿਸ਼ਤਿਆਂ ਨੂੰ ਸਨਮਾਨਿਤ ਕਰਨ ਦੀ ਗਤੀਵਿਧੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਜੀ, ਸਿਹਤ, ਸਿੱਖਿਆ ਮੰਤਰੀਆਂ ਅਤੇ ਜ਼ਿੰਦਗੀਆਂ ਬਚਾਉਣ ਵਾਲੇ ਸਰਕਾਰੀ ਅਦਾਰਿਆਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਸਰਵੋਤਮ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। 

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here