Homeਪੰਜਾਬੀਪੰਜਾਬਕੋਹਲੀ ਪਰਿਵਾਰ ਨੇ 58 ਸਾਲ ਲਗਾਤਾਰ ਲੋਕਾਂ ਦੀ ਸੇਵਾ ਕਰਕੇ ਇੱਕ ਵੱਖਰੀ...

ਕੋਹਲੀ ਪਰਿਵਾਰ ਨੇ 58 ਸਾਲ ਲਗਾਤਾਰ ਲੋਕਾਂ ਦੀ ਸੇਵਾ ਕਰਕੇ ਇੱਕ ਵੱਖਰੀ ਮਿਸਾਲ ਬਣਾਈ-ਅਮਨ ਅਰੋੜਾ

- Advertisement -spot_img

ਪਟਿਆਲਾ, 9 ਜੁਲਾਈ 2025

ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਅਤੇ ਸਾਬਕਾ ਮੰਤਰੀ ਸਵਰਗੀ ਸੁਰਜੀਤ ਸਿੰਘ ਕੋਹਲੀ ਦੀ ਪਹਿਲੀ ਬਰਸੀ ਮੌਕੇ ਅੱਜ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੋਹਲੀ ਪਰਿਵਾਰ ਦੀ 58 ਸਾਲਾਂ ਦੀ ਪੰਥ, ਪੰਜਾਬ, ਅਤੇ ਸਮਾਜ ਸੇਵਾ ਨੂੰ ਸਰਾਹਿਆ।

ਅਮਨ ਅਰੋੜਾ ਦਾ ਸੰਬੋਧਨ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਟਿਆਲਾ ਵਿੱਚ ਵਸੇ ਕੋਹਲੀ ਪਰਿਵਾਰ ਨੇ ਤਿੰਨ ਪੀੜ੍ਹੀਆਂ ਤੋਂ ਲਗਾਤਾਰ 58 ਸਾਲ ਇੱਕੋ ਸਥਾਨ ‘ਤੇ ਲੋਕ ਸੇਵਾ ਕਰਕੇ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸਮਾਗਮ ਵਿੱਚ ਪੁੱਜੀ ਸੰਗਤ, ਧਾਰਮਿਕ, ਸਿਆਸੀ, ਅਤੇ ਸਮਾਜਿਕ ਸ਼ਖਸੀਅਤਾਂ ਦਾ ਕੋਹਲੀ ਪਰਿਵਾਰ ਵੱਲੋਂ ਧੰਨਵਾਦ ਕੀਤਾ। ਅਰੋੜਾ ਨੇ ਕਿਹਾ ਕਿ ਅਜੀਤਪਾਲ ਸਿੰਘ ਕੋਹਲੀ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਹਮੇਸ਼ਾ ਲੋਕਾਂ ਦੀ ਗੱਲ ਕੀਤੀ ਹੈ, ਜਿਸ ‘ਤੇ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਨੂੰ ਮਾਣ ਹੈ।

ਸਪੀਕਰ ਸੰਧਵਾਂ ਦੀ ਸ਼ਲਾਘਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਵਰਗੀ ਸੁਰਜੀਤ ਸਿੰਘ ਕੋਹਲੀ ਨੇ ਆਪਣੇ ਬੱਚਿਆਂ ਨੂੰ ਗੁਰੂ ਦੀ ਸਿੱਖਿਆ, ਸਮਾਜ ਸੇਵਾ, ਅਤੇ ਲੋਕ ਭਲਾਈ ਦਾ ਮਾਰਗ ਦਿਖਾਇਆ। ਅਜੀਤਪਾਲ ਸਿੰਘ ਕੋਹਲੀ ਇਸੇ ਮਾਰਗ ‘ਤੇ ਚੱਲਦੇ ਹੋਏ ਆਪਣੇ ਦਾਦਾ ਅਤੇ ਪਿਤਾ ਦਾ ਨਾਮ ਰੋਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਹਲੀ ਪਰਿਵਾਰ ਦਾ ਵਿਰਸਾ ਅਤੇ ਵਿਰਾਸਤ ਨੂੰ ਕਾਇਮ ਰੱਖਣਾ ਮਾਣ ਵਾਲੀ ਗੱਲ ਹੈ।

ਗਿਆਨੀ ਹਰਪ੍ਰੀਤ ਸਿੰਘ ਦਾ ਸੰਬੋਧਨ

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਵਰਗੀ ਸਰਦਾਰਾ ਸਿੰਘ ਕੋਹਲੀ ਉਸ ਸਮੇਂ ਦੇ ਅਕਾਲੀ ਸਨ, ਜਦੋਂ ਸਿਆਸਤ ਵਿੱਚ ਧਰਮੀ ਨੀਤੀਆਂ ਦੀ ਮਿਸਾਲ ਸੀ। ਸਰਦਾਰਾ ਸਿੰਘ ਅਤੇ ਸੁਰਜੀਤ ਸਿੰਘ ਕੋਹਲੀ ਨੇ “ਪੰਥ ਵਸੇ ਮੈਂ ਉਜੜਾਂ” ਦੀ ਸੋਚ ਨੂੰ ਅਮਲ ਵਿੱਚ ਲਿਆਂਦਾ। ਅਜੀਤਪਾਲ ਸਿੰਘ ਅਤੇ ਗੁਰਜੀਤ ਸਿੰਘ ਕੋਹਲੀ ਵੀ ਇਸੇ ਧਰਮੀ ਸਿਆਸਤ ਨੂੰ ਬਿਨਾਂ ਲਾਲਚ ਦੇ ਜਾਰੀ ਰੱਖ ਰਹੇ ਹਨ।

watch….Top-10, Short News, Hindi, 09 July

ਸਮਾਗਮ ਦਾ ਵੇਰਵਾ

ਸਮਾਗਮ ਵਿੱਚ ਗਿਆਨੀ ਪ੍ਰਣਾਮ ਸਿੰਘ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ, ਨੇ ਅਰਦਾਸ ਕੀਤੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ, ਸਿਆਸੀ, ਅਤੇ ਸਮਾਜਿਕ ਸ਼ਖਸੀਅਤਾਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ , ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ,  ਮੇਅਰ ਕੁੰਦਨ ਗੋਗੀਆ, ਹਰਿਆਣਾ ਦੇ ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ,, ਕਰਨਵੀਰ ਸਿੰਘ ਟਿਵਾਣਾ, ਬੀਬੀ ਕੁਲਦੀਪ ਕੌਰ ਟੌਹੜਾ, ਸਤਵਿੰਦਰ ਸਿੰਘ ਟੌਹੜਾ, ਤਰਸੇਮ ਸੈਣੀ, ਮਨਜੀਤ ਸਿੰਘ ਸਿੱਧੂ, ਪੰਮੀ ਬਾਈ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਲਬੀਰ ਸਿੰਘ 96 ਕਰੋੜੀ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਅਤੇ ਸ਼ਹਿਰ ਦੇ ਕੌਂਸਲਰ, ਸਮਾਜਿਕ, ਰਾਜਸੀ, ਅਤੇ ਧਾਰਮਿਕ ਸ਼ਖਸੀਅਤਾਂ ਸ਼ਾਮਿਲ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here