Homeਪੰਜਾਬੀਪੰਜਾਬਗੁਰਪ੍ਰੀਤ ਸੇਖੋਂ ਦੀ ‘ਆਪ’ ’ਚ ਐਂਟਰੀ, ਜ਼ੀਰਾ ਹਲਕੇ ’ਚ ਸਿਆਸੀ ਸਮੀਕਰਨ ਬਦਲਣ...

ਗੁਰਪ੍ਰੀਤ ਸੇਖੋਂ ਦੀ ‘ਆਪ’ ’ਚ ਐਂਟਰੀ, ਜ਼ੀਰਾ ਹਲਕੇ ’ਚ ਸਿਆਸੀ ਸਮੀਕਰਨ ਬਦਲਣ ਦੇ ਆਸਾਰ

- Advertisement -spot_img

ਚੰਡੀਗੜ੍ਹ, 6 ਸਤੰਬਰ

ਗੁਰਪ੍ਰੀਤ ਸਿੰਘ ਸੇਖੋਂ ਨੇ ਅੱਜ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੀਰਾ ਫੇਰੀ ਦੌਰਾਨ ਸੇਖੋਂ ਨੇ ਰਸਮੀ ਤੌਰ ’ਤੇ ‘ਆਪ’ ਵਿੱਚ ਸ਼ਮੂਲੀਅਤ ਕੀਤੀ।

ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਪਿਛਲੇ ਸਮੇਂ ਤੋਂ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਚਰਚਾ ਹੈ ਕਿ ‘ਆਪ’ ਵੱਲੋਂ ਉਨ੍ਹਾਂ ਨੂੰ ਜ਼ੀਰਾ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।

watch……181 ਅਧਿਆਪਕ ਬਣੇ ਹੈੱਡਮਾਸਟਰ, ਪੰਜਾਬ ਸਰਕਾਰ ਦਾ ਵੱਡਾ ਸਿੱਖਿਆ ਫੈਸਲਾ

ਹਾਲ ਹੀ ਵਿੱਚ ਸੇਖੋਂ ਦੀ ਪਤਨੀ ਸਮੇਤ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨੇ ਬਜ਼ੀਦਪੁਰ ਅਤੇ ਫ਼ਿਰੋਜ਼ਸ਼ਾਹ ਜ਼ੋਨਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਸੇਖੋਂ ਦੇ ਸਿਆਸੀ ਪ੍ਰਭਾਵ ਨੂੰ ਲੈ ਕੇ ਵੀ ਚਰਚਾ ਤੇਜ਼ ਹੋਈ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨਾਲ ਸਟੇਜ ਸਾਂਝੀ ਕਰ ਚੁੱਕੇ ਹਨ।

ਸੇਖੋਂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਜ਼ੀਰਾ ਹਲਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here