ਪਟਿਆਲਾ, 30 ਜੁਲਾਈ:
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਤ੍ਰਿਪੜੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਅੱਜ ਤ੍ਰਿਪੜੀ ਤੋਂ ਰਾਜਪੁਰਾ ਲਈ ਪੀ.ਆਰ.ਟੀ.ਸੀ. ਦੀ ਨਵੀਂ ਸਿੱਧੀ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਲੋਕ ਅਰਪਣ ਕੀਤਾ।
ਇਹ ਮੰਗ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਤ੍ਰਿਪੜੀ ਅਤੇ ਸਥਾਨਕ ਵਸਨੀਕਾਂ ਵੱਲੋਂ ਚੇਅਰਮੈਨ ਹਰਪਾਲ ਜੁਨੇਜਾ ਦੇ ਧਿਆਨ ਵਿੱਚ ਲਿਆਂਦੀ ਗਈ ਸੀ। ਲੋਕ ਹਿੱਤ ਨੂੰ ਪਹਿਲ ਦਿੰਦਿਆਂ ਉਨ੍ਹਾਂ ਨੇ ਇਸ ਮੰਗ ‘ਤੇ ਤੁਰੰਤ ਕਾਰਵਾਈ ਕਰਦਿਆਂ ਨਵੀਂ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਇਸ ਦਾ ਰਸਮੀ ਉਦਘਾਟਨ ਕਰ ਦਿੱਤਾ।
ਇਸ ਮੌਕੇ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਆਗੂਆਂ ਨੇ ਚੇਅਰਮੈਨ ਹਰਪਾਲ ਜੁਨੇਜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਿੱਧੀ ਬੱਸ ਸੇਵਾ ਨਾਲ ਤ੍ਰਿਪੜੀ ਅਤੇ ਨੇੜਲੇ ਇਲਾਕਿਆਂ ਦੇ ਵਿਦਿਆਰਥੀਆਂ, ਨੌਕਰੀਪੇਸ਼ਾ ਮੁਲਾਜ਼ਮਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਰਾਜਪੁਰਾ ਆਉਣ-ਜਾਣ ਵਿੱਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸੇਵਾ ਨਾਲ ਲੋਕਾਂ ਦੀ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ ਅਤੇ ਉਨ੍ਹਾਂ ਨੂੰ ਖੱਜਲ-ਖੁਆਰੀ ਤੋਂ ਵੀ ਨਿਜਾਤ ਮਿਲੇਗੀ।
watch…..ਘਨੌਰ ਦੇ 42 ਪਿੰਡਾਂ ਨੂੰ 26.73 ਕਰੋੜ ਦੇ ਨਹਿਰੀ ਸਿੰਚਾਈ ਪ੍ਰਾਜੈਕਟਾਂ ਦੀ ਸੌਗਾਤ
ਸਮਾਗਮ ਦੌਰਾਨ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਗਰੇਵਾਲ, ਐਡਵੋਕੇਟ ਰਾਹੁਲ ਸੈਣੀ, ਜ਼ਿਲ੍ਹਾ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਲਾਂਬਾ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਮੋਹਿਤ ਕੁਕਰੇਜਾ, ਬਲਾਕ ਪ੍ਰਧਾਨ ਦੀਪਕ ਮਿਤਲ, ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਕੌਂਸਲਰ ਦਵਿੰਦਰ ਕੌਰ, ਰਵਿੰਦਰ ਸਿੰਘ ਰਵੀ, ਸ਼ਿਵਰਾਜ ਸਿੰਘ, ਸ਼ੰਕਰ ਖੁਰਾਣਾ ਅਤੇ ਨੇਹਾ ਕੁਕਰੇਜਾ ਸਮੇਤ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਦੇ ਦਿਨੇਸ਼ ਚਾਵਲਾ, ਚਿੰਟੂ ਨਾਸਰਾ, ਰਾਹੁਲ ਮਹਿਤਾ, ਸਿਮਰਨ ਗਰੇਵਾਲ, ਪਿਊਸ਼ ਰਾਣਾ, ਪ੍ਰੇਮ ਮਲਹੋਤਰਾ, ਯਸ਼ ਕਾਲਰਾ, ਰਾਮ ਪ੍ਰਕਾਸ਼, ਆਸ਼ਾ ਬਿੰਦੀ, ਮਨੋਜ ਰਾਜਨ, ਸੋਰੀ ਲਾਲ ਅਤੇ ਰਾਕੇਸ਼ ਕੁਮਾਰ ਵ ਹਾਜ਼ਰ ਸਨ।




