
ਪਟਿਆਲਾ (22 ਅਪ੍ਰੈਲ)
ਭਾਜਪਾ ਨੂੰ ਪਟਿਆਲਾ ਲੋਕ ਸਭਾ ਹਲਕੇ ਵਿੱਚ ਉਸ ਵੇਲੇ ਵੱਡਾ ਬਲ ਮਿਲਿਆ। ਜਦੋਂ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਅਤੇ ਜਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਦੀ ਪ੍ਰੇਰਨਾ ਸਦਕਾ ਆੜ੍ਹਤੀ ਐਸੋਸੀਏਸ਼ਨ ਨਵੀ ਅਨਾਜ ਮੰਡੀ ਪਟਿਆਲਾ ਦੇ ਥੰਮ ਮੰਨੇ ਜਾਂਦੇ, ਜਰਨਲ ਸਕੱਤਰ ਅਤੇ ਉਘੇ ਸਮਾਜ ਸੇਵਕ ਦੀਪਕ ਡਕਾਲਾ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋ ਗਏ।
ਇਸ ਮੌਕੇ ਉਹਨਾਂ ਦੇ ਗ੍ਰਹਿ ਵਿਖੇ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਅਤੇ ਸੰਜੀਵ ਬਿੱਟੂ ਨੇ ਉਨਾਂ ਨੂੰ ਸਿਰੋਪਾਓ ਪਾਕੇ ਭਾਜਪਾ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਭਾਜਪਾ ਇੱਕ ਦੂਰਅੰਦੇਸ਼ੀ ਸੋਚ ਵਾਲੀ ਪਾਰਟੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਇਸ ਸਮੇਂ ਹਰ ਵਰਗ ਖੁਸ਼ ਹੈ। ਜਿਸ ਦੇ ਫਲਸਰੂਪ ਭਾਜਪਾ ਦਾ ਪਰਿਵਾਰ ਦਿਨੋ ਦਿਨ ਵੱਧ ਰਿਹਾ ਹੈ ਅਤੇ ਰੋਜ ਸੈਂਕੜੇ ਹੀ ਲੋਕ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਦੀਪਕ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਸਮੂਚੇ ਹਲਕੇ ਵਿੱਚ ਹੋਰ ਮਜ਼ਬੂਤ ਹੋਈ ਹੈ।ਇਸ ਮੌਕੇ ਦੀਪਕ ਡਕਾਲਾ ਨੇ ਸਮੂਹ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾ ਤੋਂ ਖੁਸ਼ ਹੋਕੇ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਭਾਜਪਾ ਲੀਡਰਸ਼ਿਪ ਜੋ ਵੀ ਉਹਨਾਂ ਦੀ ਡਿਊਟੀ ਲਗਾਏਗੀ। ਉਸ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਇੰਜੀ.ਓਪੀ ਸਿੰਗਲਾ, ਇੰਜੀ.ਐਸ.ਐਨ ਬਾਂਸਲ, ਵਰਿੰਦਰ ਪਾਲ ਗੋਇਲ ਪਾਤੜਾਂ, ਇੰਜੀ.ਰਕੇਸ਼ ਸਿੰਗਲਾ, ਵਿਕਰਮ ਬਧਵਾਰ, ਅਭਿਨਵ ਸ਼ਰਮਾ, ਇੰਜੀ.ਰਾਜੇਸ਼ ਸ਼ਰਮਾ, ਸੁਰੇਸ਼ ਗਾਭਾ, ਰਕੇਸ਼ ਸਿੰਗਲਾ ਭਾਨਰਾ, ਵਿਜੇ ਗਰਗ ਆਲੋਵਾਲ, ਜਿੰਮੀ ਘੁੰਮਣ ਨਗਰ, ਤਰੁਣ ਚਲੈਲਾ, ਵਿਨੋਦ ਸ਼ਰਮਾ, ਹਰਦੇਵ ਬੱਲੀ, ਅਵਿਨਾਸ਼ ਗੁਪਤਾ, ਬਿਕਰਮਜੀਤ ਸਿੰਘ, ਮੋਹਿਤ ਢੋਡੀ, ਸੰਜੇ ਅਗਰਵਾਲ, ਅਮਰਨਾਥ ਪੋਨੀ ਝਿੱਲ, ਡਾ.ਸਿਮਰ ਸ਼ਰਮਾ, ਬੀ.ਐਸ ਚੌਹਾਨ, ਅਵਿਨਾਸ਼ ਪਾਂਡੇ, ਸ਼ਿਵਰਾਜ ਸ਼ਰਮਾ, ਸੁਰੇਸ਼ ਬਾਂਸਲ ਡਕਾਲਾ, ਗੌਰਵ ਡਕਾਲਾ, ਰੇਖਾ ਬਾਂਸਲ, ਅਨਾਮਿਕਾ ਬਾਂਸਲ, ਨੇਹਾ ਬਾਂਸਲ, ਰਣਧੀਰ ਸਿੰਘ ਸੋਹੀ, ਉੰਨਮ ਬਾਲਾ ਜੈਨ ਆਦਿ ਹਾਜ਼ਰ ਸਨ।

