Homeਪੰਜਾਬੀਖੇਡਾਂਪਟਿਆਲਾ ਦੀ ਯੋਗਾ ਕਹਾਣੀ: ਸਕੂਲ ਖੇਡਾਂ 'ਚ ਸਫਲਤਾ

ਪਟਿਆਲਾ ਦੀ ਯੋਗਾ ਕਹਾਣੀ: ਸਕੂਲ ਖੇਡਾਂ ‘ਚ ਸਫਲਤਾ

- Advertisement -spot_img

ਪਟਿਆਲਾ, 21 ਅਕਤੂਬਰ 

ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਟਿਆਲਾ ਵਿਖੇ ਅੰਤਰ-ਜ਼ਿਲ੍ਹਾ ਯੋਗਾ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਲੜਕੀਆਂ ਦੇ ਯੋਗਾ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨ, ਪਟਿਆਲਾ ਵਿਖੇ ਸੰਪੰਨ ਹੋਏ।

ਯੋਗਾ ਮੁਕਾਬਲਿਆਂ ਦੇ ਨਤੀਜਿਆਂ ਵਿੱਚ:

  • ਅੰਡਰ-14 ਟਰੈਡੀਸ਼ਨਲ ਯੋਗਾਸਨਾ: ਜਲੰਧਰ ਨੇ ਪਹਿਲਾ, ਪਟਿਆਲਾ ਨੇ ਦੂਜਾ, ਐਸ.ਏ.ਐਸ. ਨਗਰ (ਮੋਹਾਲੀ) ਨੇ ਤੀਜਾ ਸਥਾਨ।

  • ਆਰਟਿਸਟਿਕ ਸਿੰਗਲ: ਪਟਿਆਲਾ ਨੇ ਪਹਿਲਾ, ਸੰਗਰੂਰ ਨੇ ਦੂਜਾ, ਮੋਹਾਲੀ ਨੇ ਤੀਜਾ ਸਥਾਨ।

  • ਆਰਟਿਸਟਿਕ ਪੇਅਰ: ਪਟਿਆਲਾ ਨੇ ਪਹਿਲਾ, ਜਲੰਧਰ ਨੇ ਦੂਜਾ, ਮੋਹਾਲੀ ਨੇ ਤੀਜਾ ਸਥਾਨ।

  • ਰਿਧਮਿਕ ਪੇਅਰ: ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਜਲੰਧਰ ਨੇ ਤੀਜਾ ਸਥਾਨ।

  • ਅੰਡਰ-17 ਟਰੈਡੀਸ਼ਨਲ: ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਅੰਮ੍ਰਿਤਸਰ ਨੇ ਤੀਜਾ ਸਥਾਨ।

  • ਅੰਡਰ-17 ਆਰਟਿਸਟਿਕ ਸਿੰਗਲ: ਪਟਿਆਲਾ ਨੇ ਪਹਿਲਾ, ਲੁਧਿਆਣਾ ਨੇ ਦੂਜਾ, ਫਾਜ਼ਿਲਕਾ ਨੇ ਤੀਜਾ ਸਥਾਨ।

  • ਅੰਡਰ-19 ਟਰੈਡੀਸ਼ਨਲ: ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ ਸਥਾਨ।

  • ਅੰਡਰ-19 ਆਰਟਿਸਟਿਕ ਸਿੰਗਲ: ਪਟਿਆਲਾ ਨੇ ਪਹਿਲਾ, ਲੁਧਿਆਣਾ ਨੇ ਦੂਜਾ, ਜਲੰਧਰ ਨੇ ਤੀਜਾ ਸਥਾਨ।

  • ਅੰਡਰ-19 ਆਰਟਿਸਟਿਕ ਪੇਅਰ: ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਗੁਰਦਾਸਪੁਰ ਨੇ ਤੀਜਾ ਸਥਾਨ।

  • ਅੰਡਰ-19 ਰਿਧਮਿਕ ਪੇਅਰ: ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਗੁਰਦਾਸਪੁਰ ਨੇ ਤੀਜਾ ਸਥਾਨ।

ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਨੇ ਮੁਕਾਬਲੇ ਵਿੱਚ ਸ਼ਿਰਕਤ ਕਰਨ ਵਾਲੀਆਂ ਖਿਡਾਰਨਾਂ ਨੂੰ ਟਰੌਫੀਆਂ ਅਤੇ ਮੈਡਲ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਮੁਕਾਬਲੇ ਦੀ ਸਫਲਤਾ ਵਿੱਚ ਯੋਗਾ ਖੇਡ ਇੰਚਾਰਜ ਸੀਮਾ ਉੱਪਲ (ਪ੍ਰਿੰਸੀਪਲ, ਸਿਵਲ ਲਾਈਨ), ਸੰਜਨਾ ਗਰਗ (ਪ੍ਰਿੰਸੀਪਲ, ਪੀ.ਐਮ.ਸ਼੍ਰੀ ਸ.ਸ.ਸ. ਮਸ਼ੀਗਣ), ਅਤੇ ਲਲਿਤ ਸਿੰਗਲਾ (ਸਹਾਇਕ, ਰਣਬੀਰਪੁਰਾ) ਨੇ ਅਹਿਮ ਭੂਮਿਕਾ ਨਿਭਾਈ।

watch…Punjab’s ₹1,194 Crore Vision: A Game Changer for Sports

ਇਸ ਮੌਕੇ ਯੋਗਾ ਅਬਜ਼ਰਵਰ ਸੰਯੋਗਿਤਾ, ਕਨਵੀਨਰ ਮੀਨਾ ਸੂਦ, ਗੰਗਾ ਰਾਣੀ, ਰੁਪਿੰਦਰ ਕੌਰ, ਸੁਭਾਸ਼ ਚੰਦ, ਪਰਮਜੀਤ ਸਿੰਘ ਸੋਹੀ, ਜਗਤਾਰ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਕੌਰ, ਨਿਧੀ ਸ਼ਰਮਾ, ਸੁਮਨ ਕੁਮਾਰੀ, ਹਰਦੀਪ ਕੌਰ, ਰਾਜਿੰਦਰ ਸਿੰਘ, ਮਨਜੀਤ ਸਿੰਘ, ਵਿਕਰਮ, ਸੁਸ਼ਮਾ ਰਾਣੀ, ਇੰਦਰਵੀਰਪਾਲ ਕੌਰ, ਵਿਜੈ, ਮਨਜਿੰਦਰ ਸਿੰਘ, ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here