Homeਪੰਜਾਬੀਪੰਜਾਬਪਟਿਆਲਾ ਦੇ ਵਿਕਾਸ ਨੂੰ ਮਿਲੀ ਰਫ਼ਤਾਰ: 40 ਵੱਡੇ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ...

ਪਟਿਆਲਾ ਦੇ ਵਿਕਾਸ ਨੂੰ ਮਿਲੀ ਰਫ਼ਤਾਰ: 40 ਵੱਡੇ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਮਨਜ਼ੂਰ

- Advertisement -spot_img

ਪਟਿਆਲਾ, 11 ਜੂਨ:
ਪਟਿਆਲਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਕਰੀਬ 40 ਵਿਕਾਸ ਪ੍ਰੋਜੈਕਟਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ‘ਤੇ ਕਰੋੜਾਂ ਰੁਪਏ ਖਰਚ ਕਰਕੇ ਸ਼ਹਿਰ ਦੇ ਬੁਨਿਆਦੀ ਢਾਂਚੇ, ਸੜਕਾਂ, ਪਾਰਕਾਂ, ਧਾਰਮਿਕ ਸਥਾਨਾਂ ਅਤੇ ਜਨਤਕ ਸਹੂਲਤਾਂ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਤ੍ਰਿਸ਼ੂਲ ਚੌਂਕ ਦੇ ਨਿਰਮਾਣ, ਬਾਰਾਦਰੀ ਗਾਰਡਨ ਦੇ ਰਾਊਂਡਅਬਾਊਟ ਅਤੇ ਫੁੱਟਪਾਥਾਂ ਦੇ ਨਵੀਨੀਕਰਨ, ਏਕਤਾ ਐਵੇਨਿਊ ਦੀਆਂ ਅੰਦਰੂਨੀ ਸੜਕਾਂ ਦੀ ਮੁਰੰਮਤ ਅਤੇ ਸਨੌਰੀ ਅੱਡਾ ਸਥਿਤ ਪੁਰਾਤਨ ਮੰਦਰ ਸ਼੍ਰੀ ਨਾਰਾਇਣ ਦਾਸ ਦੀ ਮੁਰੰਮਤ ਸਮੇਤ ਕਈ ਮਹੱਤਵਪੂਰਨ ਕੰਮ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਬਾਰਾਦਰੀ ਗਾਰਡਨ ਵਿੱਚ ਨਵੇਂ ਖੇਡ ਮੈਦਾਨ, ਲਾਈਟਿੰਗ ਪ੍ਰਬੰਧ, ਵਾਲੀਬਾਲ ਅਤੇ ਬਾਸਕਟਬਾਲ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਰਾਜਪੁਰਾ ਰੋਡ ਸਥਿਤ ਸ਼ਹਿਰ ਦੇ ਪ੍ਰਵੇਸ਼ ਦੁਆਰ ਨੂੰ ਸੁੰਦਰ ਬਣਾਉਣ ਲਈ ਵੀ ਵਿਸ਼ੇਸ਼ ਫੰਡ ਜਾਰੀ ਕੀਤੇ ਗਏ ਹਨ।

ਪਟਿਆਲਾ ਇੰਪਰੂਵਮੈਂਟ ਟਰੱਸਟ ਵੱਲੋਂ ਟਰਾਂਸਪੋਰਟ ਨਗਰ ਦੀ ਸੈਕਟਰ ਸੜਕ ਨੂੰ ਮਜ਼ਬੂਤ ਕਰਨ, ਕੇਦਾਰ ਨਾਥ ਮੰਦਰ ਨੇੜੇ ਆਧੁਨਿਕ ਕਮਿਊਨਿਟੀ ਸੈਂਟਰ ਬਣਾਉਣ ਅਤੇ ਮਥੁਰਾ ਕਲੋਨੀ ਤੱਕ ਸੀ.ਸੀ. ਸੜਕ ਦੀ ਉਸਾਰੀ ਵਰਗੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।

watch…..ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ, ਅਕਾਲੀ ਆਗੂ ਰਾਜਮਹਿੰਦਰ ਮਜੀਠਾ AAP ’ਚ ਸ਼ਾਮਲ

ਨਗਰ ਨਿਗਮ ਪਟਿਆਲਾ ਵੱਲੋਂ ਵੀ ਵੱਖ-ਵੱਖ ਵਾਰਡਾਂ ਵਿੱਚ ਧਰਮਸ਼ਾਲਾਵਾਂ, ਕਮਿਊਨਿਟੀ ਹਾਲਾਂ, ਪਾਰਕਾਂ, ਖੇਡ ਸਹੂਲਤਾਂ, ਸੀ.ਸੀ. ਫਲੋਰਿੰਗ, ਪਾਰਕਿੰਗ ਅਤੇ ਹੋਰ ਜਨਤਕ ਢਾਂਚਿਆਂ ਦੇ ਨਿਰਮਾਣ ਅਤੇ ਨਵੀਨੀਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ। ਭੂਤਨਾਥ ਮੰਦਰ ਰੋਡ, ਸ਼ਹੀਦਾਵਖਾਨਾ ਹਾਲ, ਵਿਸ਼ਵਕਰਮਾ ਭਵਨ, ਬਡੂੰਗਰ ਸ਼ਮਸ਼ਾਨਘਾਟ ਅਤੇ ਕਿਲਾ ਚੌਂਕ ਵਰਗੇ ਮਹੱਤਵਪੂਰਨ ਸਥਾਨਾਂ ‘ਤੇ ਵੀ ਵਿਕਾਸ ਕਾਰਜ ਹੋਣਗੇ।

ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੇ ਅਤੇ ਸੀਮੈਂਟ ਦੇ ਬੈਂਚ ਲਗਾਏ ਜਾਣਗੇ, ਨਵੀਆਂ ਸੜਕਾਂ ਬਣਨਗੀਆਂ ਅਤੇ ‘ਮੇਰਾ ਪਟਿਆਲਾ, ਮੈਂ ਸਵਾਰਾ’ ਮੁਹਿੰਮ ਤਹਿਤ ਸਫ਼ਾਈ ਅਤੇ ਆਧੁਨਿਕੀਕਰਨ ਲਈ ਵਿਸ਼ੇਸ਼ ਉਪਕਰਨ ਖਰੀਦੇ ਜਾਣਗੇ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਨ੍ਹਾਂ 40 ਵਿਕਾਸ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਪਟਿਆਲਾ ਦੇ ਬੁਨਿਆਦੀ ਢਾਂਚੇ ਵਿੱਚ ਇਤਿਹਾਸਕ ਬਦਲਾਅ ਆਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ, ਪਾਰਦਰਸ਼ਤਾ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here