Homeਪੰਜਾਬੀਪੰਜਾਬਪਟਿਆਲਾ ਨੂੰ ਜਲਦੀ ਮਿਲੇਗਾ ‘ਐਲਪੀਜੀ-ਮੁਕਤ ਜ਼ੋਨ’ ਦਾ ਦਰਜਾ

ਪਟਿਆਲਾ ਨੂੰ ਜਲਦੀ ਮਿਲੇਗਾ ‘ਐਲਪੀਜੀ-ਮੁਕਤ ਜ਼ੋਨ’ ਦਾ ਦਰਜਾ

- Advertisement -spot_img

ਪਟਿਆਲਾ ਵਿੱਚ ਪੀਐਨਜੀ ਨੈੱਟਵਰਕ ਦੇ ਵਿਸਥਾਰ ਦੀ ਡਿਪਟੀ ਕਮਿਸ਼ਨਰ ਵੱਲੋਂ ਸਮੀਖਿਆ

ਪਟਿਆਲਾ, 19 ਮਈ
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜ਼ਿਲ੍ਹੇ ਵਿੱਚ ਪਾਈਪਡ ਨੈਚੁਰਲ ਗੈਸ (ਪੀਐਨਜੀ) ਨੈੱਟਵਰਕ ਦੇ ਚੱਲ ਰਹੇ ਕੰਮਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਟੋਰੈਂਟ ਗੈਸ ਵੱਲੋਂ ਪਾਈਪਲਾਈਨ ਵਿਛਾਉਣ ਦੌਰਾਨ ਆ ਰਹੀਆਂ ਰੁਕਾਵਟਾਂ ਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਪਟਿਆਲਾ ਵਾਸੀਆਂ ਨੂੰ ਐਲਪੀਜੀ ਸਿਲੰਡਰਾਂ ਉੱਤੇ ਨਿਰਭਰਤਾ ਘਟਾ ਕੇ ਪੀਐਨਜੀ ਕੁਨੈਕਸ਼ਨ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਹੂਲਤ ਸੁਰੱਖਿਅਤ, ਸੁਵਿਧਾਜਨਕ ਅਤੇ ਵਾਤਾਵਰਣ ਪੱਖੋਂ ਵੀ ਲਾਭਦਾਇਕ ਹੈ।

ਡਾ. ਹਿਮਾਂਸ਼ੂ ਅਗਰਵਾਲ ਨੇ ਟੋਰੈਂਟ ਗੈਸ ਕੰਪਨੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੀਐਨਜੀ ਨੈੱਟਵਰਕ ਦਾ ਕੰਮ ਹੋਰ ਤੇਜ਼ੀ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਪਟਿਆਲਾ ਨੂੰ ਜਲਦ ਹੀ ਐਲਪੀਜੀ-ਮੁਕਤ ਜ਼ੋਨ ਘੋਸ਼ਿਤ ਕੀਤਾ ਜਾ ਸਕੇ।

ਕੰਪਨੀ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਵਿੱਚ ਕਰੀਬ 30 ਹਜ਼ਾਰ ਘਰਾਂ ਲਈ ਪੀਐਨਜੀ ਨੈੱਟਵਰਕ ਪਹਿਲਾਂ ਹੀ ਵਿਛਾਇਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 21 ਹਜ਼ਾਰ ਘਰਾਂ ਨੇ ਕੁਨੈਕਸ਼ਨ ਬੁੱਕ ਕਰਵਾਏ ਹਨ, ਜਦਕਿ 15 ਹਜ਼ਾਰ ਘਰ ਪਾਈਪਲਾਈਨ ਨਾਲ ਜੁੜ ਚੁੱਕੇ ਹਨ ਅਤੇ ਲਗਭਗ 12,500 ਘਰਾਂ ਨੂੰ ਇਸ ਵੇਲੇ ਰਸੋਈ ਲਈ ਪੀਐਨਜੀ ਸਪਲਾਈ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਹੁਣ ਤੱਕ ਲਗਭਗ 400 ਕਿਲੋਮੀਟਰ ਲੰਬਾ ਪਾਈਪਲਾਈਨ ਨੈੱਟਵਰਕ ਵਿਛਾਇਆ ਜਾ ਚੁੱਕਾ ਹੈ ਅਤੇ 100 ਤੋਂ ਵੱਧ ਵਪਾਰਕ ਕੁਨੈਕਸ਼ਨ ਵੀ ਜਾਰੀ ਕੀਤੇ ਗਏ ਹਨ। ਟੋਰੈਂਟ ਗੈਸ ਵੱਲੋਂ ਨਾਭਾ ਸ਼ਹਿਰ ਵਿੱਚ ਵੀ ਪੀਐਨਜੀ ਨੈੱਟਵਰਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

watch……ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ

ਮੀਟਿੰਗ ਦੌਰਾਨ ਕੰਪਨੀ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਜੁੜੇ ਕੁਝ ਮੁੱਦੇ ਵੀ ਉਠਾਏ ਗਏ। ਇਸ ‘ਤੇ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਇਨ੍ਹਾਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਡਾ. ਹਿਮਾਂਸ਼ੂ ਅਗਰਵਾਲ ਨੇ ਪੀਐਸਪੀਸੀਐਲ, ਪੀਡੀਏ, ਨਗਰ ਨਿਗਮ, ਐਲ ਐਂਡ ਟੀ ਅਤੇ ਸੀਵਰੇਜ ਬੋਰਡ ਸਮੇਤ ਹੋਰ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਬਿਨਾਂ ਪੂਰੇ ਪੂਰਵ-ਅਧਿਐਨ ਅਤੇ ਆਪਸੀ ਤਾਲਮੇਲ ਦੇ ਕਿਸੇ ਵੀ ਥਾਂ ‘ਤੇ ਖੁਦਾਈ ਦਾ ਕੰਮ ਨਾ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਨਤਕ ਪਰੇਸ਼ਾਨੀ ਪੈਦਾ ਕਰਨ ਵਾਲੀ ਕਿਸੇ ਵੀ ਲਾਪਰਵਾਹੀ ਲਈ ਸਬੰਧਤ ਵਿਭਾਗ ਜਾਂ ਏਜੰਸੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੀਟਿੰਗ ਵਿੱਚ ਡੀਐਫਐਸਸੀ ਡਾ. ਰਵਿੰਦਰ ਕੌਰ, ਏਐਫਐਸਓ ਮੀਨੂੰ ਲਟਾਵਾ, ਟੋਰੈਂਟ ਗੈਸ ਦੇ ਨੁਮਾਇੰਦੇ ਪ੍ਰਸ਼ਾਂਤ, ਅਮਨਦੀਪ ਰਟੌਲ ਅਤੇ ਜਗਦੀਪ ਸਿੰਘ, ਐਕਸੀਅਨ ਲੋਕ ਨਿਰਮਾਣ ਪੀਯੂਸ਼ ਅਗਰਵਾਲ, ਐਕਸੀਅਨ ਬਿਜਲੀ ਨਿਗਮ ਜਤਿੰਦਰ ਕੰਡਾ, ਡੀਐਫਓ ਸਤਿੰਦਰ ਸਿੰਘ, ਐਕਸੀਅਨ ਸੀਵਰੇਜ ਬੋਰਡ ਵਿਕਾਸ ਧਵਨ ਅਤੇ ਐਨਐਚਏਆਈ, ਡਰੇਨੇਜ, ਸਿੰਚਾਈ, ਨਗਰ ਨਿਗਮ ਅਤੇ ਪੀਡੀਏ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here