Homeਪੰਜਾਬੀਪੰਜਾਬਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰਾਂ ਨੂੰ 7 ਨਜਾਇਜ਼...

ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰਾਂ ਨੂੰ 7 ਨਜਾਇਜ਼ ਪਿਸਟਲਾਂ ਅਤੇ ਗੋਲੀਆਂ ਸਮੇਤ ਕੀਤਾ ਕਾਬੂ – ਐਸਐਸਪੀ ਵਰੁਣ

- Advertisement -spot_img
  • 30 ਅਤੇ 32 ਬੋਰ ਦੇ 3-3 ਪਿਸਟਲ, 315 ਬੋਰ ਦਾ 1 ਦੇਸੀ ਕੱਟਾ, 10 ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਬਰਾਮਦ

ਪਟਿਆਲਾ, 19 ਜੂਨ

ਪਟਿਆਲਾ ਪੁਲਿਸ ਨੇ ਸੁਚੇਤ ਰਹਿੰਦਿਆਂ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰਾਂ ਨੂੰ 30 ਅਤੇ 32 ਬੋਰ ਦੇ 3-3 ਪਿਸਟਲ, 315 ਬੋਰ ਦਾ ਇੱਕ ਦੇਸੀ ਕੱਟਾ, 10 ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਅੱਜ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਪੈਸਿਆਂ ਦੀ ਲਾਲਚ ਵਿੱਚ ਅਪਰਾਧ ਜਗਤ ਨਾਲ ਜੁੜੇ ਇਨ੍ਹਾਂ ਨੌਜਵਾਨਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਫ਼ੌਜੀ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਦੌਣ ਕਲਾਂ, ਰਾਹੁਲ ਕੱਦੂ ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਬੜਾਉਆ, ਜ਼ਿਲ੍ਹਾ ਵਧਾਈਆ, ਯੂ.ਪੀ., ਹੁਣ ਵਾਸੀ ਨੇੜੇ ਬਾਬਾ ਭਵਾਤ ਰੋਡ, ਮੋਹਾਲੀ ਜੀਰਕਪੁਰ, ਵਿਪਲ ਕੁਮਾਰ ਬਿੱਟੂ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਰਾਮਨਗਰ, ਮੇਰਠ, ਯੂ.ਪੀ., ਸੁਖਚੈਨ ਸਿੰਘ ਉਰਫ਼ ਸੁੱਖੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸਿਆਲੂ, ਘਨੌਰ, ਅਤੇ ਦੇਵ ਕਰਨ ਪੁੱਤਰ ਮਨੋਜ ਖੰਡੇਵਾਲ ਵਾਸੀ ਪਿੰਡ ਕਲਿਆਣਪੁਰ, ਮੇਰਠ, ਯੂ.ਪੀ. ਵਜੋਂ ਹੋਈ। ਇਹ ਸੁਪਾਰੀ ਲੈ ਕੇ ਕਤਲ ਅਤੇ ਹੋਰ ਗੰਭੀਰ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ। ਐਸ.ਐਸ.ਪੀ. ਨੇ ਕਿਹਾ ਕਿ ਬਰਾਮਦ ਨਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਅਤੇ ਫੈਕਟਰੀ ਤੱਕ ਪਹੁੰਚਣ ਲਈ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਐਸ.ਪੀ. ਪੀ.ਬੀ.ਆਈ. ਸਵਰਨਜੀਤ ਕੌਰ ਅਤੇ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ, ਡੀ.ਐਸ.ਪੀ. ਸਰਕਲ ਦਿਹਾਤੀ ਦੀ ਨਿਗਰਾਨੀ ਵਿੱਚ, ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਦੀ ਟੀਮ ਅਤੇ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਏ.ਐਸ.ਆਈ. ਹਰਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਇਹ ਗ੍ਰਿਫਤਾਰੀਆਂ 26 ਮਈ 2025 ਨੂੰ ਦਰਜ ਮੁਕੱਦਮਾ ਨੰਬਰ 78 ਅਧੀਨ ਬੀ.ਐਨ.ਐਸ. ਦੀਆਂ ਧਾਰਾਵਾਂ 109, 118(1), 115(2), 191(3), 190, 351(3), 61(2) ਤਹਿਤ ਕੀਤੀਆਂ।

ਘਟਨਾ ਦਾ ਵੇਰਵਾ ਦਿੰਦਿਆਂ ਐਸ.ਐਸ.ਪੀ. ਨੇ ਕਿਹਾ ਕਿ 24 ਮਈ 2025 ਨੂੰ ਪਿੰਡ ਦੌਣ ਕਲਾਂ ਦੇ ਵਾਸੀ ਦਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ‘ਤੇ 7-8 ਅਣਪਛਾਤੇ ਵਿਅਕਤੀਆਂ ਨੇ ਜਾਨਲੇਵਾ ਹਮਲਾ ਕੀਤਾ ਅਤੇ ਤਲਵਾਰਾਂ ਤੇ ਰਾਡਾਂ ਨਾਲ ਉਸ ਦੀਆਂ ਲੱਤਾਂ ਅਤੇ ਬਾਹਾਂ ‘ਤੇ ਵਾਰ ਕੀਤੇ। ਦਲਵਿੰਦਰ ਦੇ ਬਿਆਨਾਂ ਦੇ ਅਧਾਰ ‘ਤੇ ਤੇਜਿੰਦਰ ਸਿੰਘ ਉਰਫ਼ ਫ਼ੌਜੀ ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਫ਼ੌਜੀ, ਜੋ 2022 ਤੋਂ ਇੱਕ ਮੁਕੱਦਮੇ ਵਿੱਚ ਜੇਲ ਵਿੱਚ ਬੰਦ ਸੀ, ਨੂੰ ਕੇਂਦਰੀ ਜੇਲ ਫਿਰੋਜ਼ਪੁਰ ਤੋਂ ਪ੍ਰੋਡਕਸ਼ਨ ਵਾਰੰਟ ‘ਤੇ 13 ਜੂਨ 2025 ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਵਿੱਚ ਉਸ ਨੇ ਮੰਨਿਆ ਕਿ ਜੇਲ ਵਿੱਚ ਹੁੰਦਿਆਂ ਉਸ ਨੇ ਸੁਖਚੈਨ ਸਿੰਘ ਸੁੱਖੀ, ਰਾਹੁਲ ਕੱਦੂ, ਵਿਪਲ ਕੁਮਾਰ ਬਿੱਟੂ ਅਤੇ ਦੇਵ ਕਰਨ ਤੋਂ ਦਲਵਿੰਦਰ ਸਿੰਘ ਦੀ ਕੁੱਟਮਾਰ ਕਰਵਾਈ ਸੀ। ਇਸ ਦੇ ਅਧਾਰ ‘ਤੇ ਇਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਉਸੇ ਦਿਨ ਸੁਖਚੈਨ ਸਿੰਘ ਉਰਫ਼ ਸੁੱਖੀ ਅਤੇ ਰਾਹੁਲ ਉਰਫ਼ ਕੱਦੂ ਨੂੰ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਵਿੱਚ ਵਿਪਲ ਕੁਮਾਰ ਬਿੱਟੂ ਅਤੇ ਦੇਵ ਕਰਨ ਨੇ ਦੱਸਿਆ ਕਿ ਝਗੜੇ ਵਾਲੇ ਦਿਨ ਉਨ੍ਹਾਂ ਕੋਲ 32 ਬੋਰ ਦਾ ਇੱਕ ਪਿਸਟਲ, 7 ਜਿੰਦਾ ਕਾਰਤੂਸ, 2 ਮੈਗਜ਼ੀਨ ਅਤੇ 315 ਬੋਰ ਦਾ ਇੱਕ ਨਜਾਇਜ਼ ਦੇਸੀ ਕੱਟਾ ਸਮੇਤ 1 ਜਿੰਦਾ ਕਾਰਤੂਸ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਝਗੜੇ ਬਾਅਦ ਰਾਜਾ ਫਾਰਮ, ਬਹਾਦਰਗੜ੍ਹ ਨੇੜੇ ਕਿਸੇ ਥਾਂ ‘ਤੇ ਦੱਬ ਦਿੱਤਾ ਸੀ। ਇਹ ਸਾਰਾ ਅਸਲਾ ਵੀ ਬਰਾਮਦ ਕਰ ਲਿਆ ਗਿਆ।

watch…..https://www.youtube.com/watch?v=Hs9qNRkI–U

ਐਸ.ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹ ਅਸਲਾ ਮੱਧ ਪ੍ਰਦੇਸ਼ ਤੋਂ ਸਸਤੇ ਮੁੱਲ ‘ਤੇ ਖਰੀਦ ਕੇ ਮੰਗ ਅਨੁਸਾਰ ਮਹਿੰਗੇ ਰੇਟ ‘ਤੇ ਵੇਚਦੇ ਸਨ। ਇਨ੍ਹਾਂ ਨੇ ਮੰਨਿਆ ਕਿ ਝਗੜੇ ਤੋਂ ਪਹਿਲਾਂ ਉਨ੍ਹਾਂ ਨੇ 5 ਹੋਰ ਅਸਲੇ ਕਿਸੇ ਹੋਰ ਥਾਂ ‘ਤੇ ਦੱਬੇ ਸਨ, ਜਿਨ੍ਹਾਂ ਨੂੰ 18 ਜੂਨ 2025 ਨੂੰ ਬਰਾਮਦ ਕੀਤਾ ਗਿਆ। ਇਨ੍ਹਾਂ ਵਿੱਚ 3 ਨਜਾਇਜ਼ 30 ਬੋਰ ਪਿਸਟਲ, 2 ਨਜਾਇਜ਼ 32 ਬੋਰ ਪਿਸਟਲ, 8 ਮੈਗਜ਼ੀਨ ਅਤੇ 3 ਜਿੰਦਾ ਕਾਰਤੂਸ ਸ਼ਾਮਲ ਸਨ। ਇਨ੍ਹਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਪੁੱਛਗਿੱਛ ਜਾਰੀ ਹੈ।

ਹਮਲੇ ਦੀ ਵਜ੍ਹਾ ਰੰਜਿਸ਼ ਦੱਸਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਭਿੰਦਾ ਕਤਲ ਕੇਸ ਵਿੱਚ ਤੇਜਿੰਦਰ ਸਿੰਘ ਉਰਫ਼ ਫ਼ੌਜੀ ਮ੍ਰਿਤਕ ਭਿੰਦਾ ਦੇ ਪਰਿਵਾਰ ‘ਤੇ ਰਾਜੀਨਾਮੇ ਲਈ ਦਬਾਅ ਪਾ ਰਿਹਾ ਸੀ। ਦਲਵਿੰਦਰ ਸਿੰਘ, ਜੋ ਮ੍ਰਿਤਕ ਭਿੰਦਾ ਦਾ ਦੋਸਤ ਸੀ, ਪਰਿਵਾਰ ਨੂੰ ਰਾਜੀਨਾਮਾ ਨਾ ਕਰਨ ਦੀ ਸਲਾਹ ਦੇ ਰਿਹਾ ਸੀ, ਜਿਸ ਕਾਰਨ ਤੇਜਿੰਦਰ ਸਿੰਘ ਨੇ ਰੰਜਿਸ਼ ਰੱਖਦਿਆਂ ਦਲਵਿੰਦਰ ‘ਤੇ ਹਮਲਾ ਕਰਵਾਇਆ।

ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਤੇਜਿੰਦਰ ਸਿੰਘ ਉਰਫ਼ ਫ਼ੌਜੀ ਅਤੇ ਰਾਹੁਲ ਉਰਫ਼ ਕੱਦੂ ਇਕੱਠੇ ਜੇਲ ਵਿੱਚ ਰਹੇ ਸਨ, ਜਿੱਥੋਂ ਇਹ ਜਾਣਕਾਰਾਂ ਰਾਹੀਂ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜੇ। ਜੇਲ ਵਿੱਚੋਂ ਹੀ ਗੱਲਬਾਤ ਅਤੇ ਯੋਜਨਾ ਬਣਾ ਕੇ ਅਪਰਾਧਕ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸੂਬੇ, ਪਟਿਆਲਾ ਅਤੇ ਹੋਰ ਕਈ ਥਾਵਾਂ ‘ਤੇ ਰੈਕੀ ਕੀਤੀ ਸੀ ਅਤੇ ਕਈ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਇਨ੍ਹਾਂ ਨੇ ਭਿੰਦਾ ਕਤਲ ਕੇਸ (ਮੁਕੱਦਮਾ ਨੰਬਰ 38/22, ਥਾਣਾ ਅਰਬਨ ਅਸਟੇਟ, ਪਟਿਆਲਾ) ਦੇ ਅਹਿਮ ਗਵਾਹ ਦੀ ਵੀ ਰੈਕੀ ਕੀਤੀ ਸੀ। ਜੇਕਰ ਇਨ੍ਹਾਂ ਦੀ ਗ੍ਰਿਫਤਾਰੀ ਅਤੇ ਅਸਲੇ ਦੀ ਬਰਾਮਦਗੀ ਨਾ ਹੁੰਦੀ, ਤਾਂ ਇਹ ਕਈ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇ ਕੇ ਮਾਹੌਲ ਖਰਾਬ ਕਰ ਸਕਦੇ ਸਨ।

ਐਸ.ਐਸ.ਪੀ. ਨੇ ਦੱਸਿਆ ਕਿ ਤੇਜਿੰਦਰ ਸਿੰਘ ਉਰਫ਼ ਫ਼ੌਜੀ ਵਿਰੁੱਧ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਅੱਧੀ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ। ਰਾਹੁਲ ਉਰਫ਼ ਕੱਦੂ ਵਿਰੁੱਧ ਦੋ ਮੁਕੱਦਮੇ, ਵਿਪਲ ਕੁਮਾਰ ਉਰਫ਼ ਬਿੱਟੂ ਵਿਰੁੱਧ ਇੱਕ ਮੁਕੱਦਮਾ ਦਰਜ ਹੈ, ਜਦਕਿ ਸੁਖਚੈਨ ਸਿੰਘ ਸੁੱਖੀ ਅਤੇ ਦੇਵ ਕਰਨ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਨਹੀਂ ਸੀ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here