Homeਪੰਜਾਬੀਪਟਿਆਲਾ ਲੋਕ ਸਭਾ ਹਲਕਾ ਮੇਰੇ ਪਰਿਵਾਰ ਦੀ ਤਰ੍ਹਾਂ : ਪਰਨੀਤ ਕੌਰ 

ਪਟਿਆਲਾ ਲੋਕ ਸਭਾ ਹਲਕਾ ਮੇਰੇ ਪਰਿਵਾਰ ਦੀ ਤਰ੍ਹਾਂ : ਪਰਨੀਤ ਕੌਰ 

- Advertisement -spot_img

ਪਟਿਆਲਾ, (16 ਅਪ੍ਰੈਲ)

ਜਿਲਾ ਯੂਵਾ ਮੋਰਚਾ ਦੇ ਪ੍ਰਧਾਨ ਨਿਖਲ ਕਾਕਾ ਵੱਲੋਂ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਆਰੀਆ ਸਮਾਜ ਚੌਂਕ ਵਿਖੇ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੈਂਕੜੇ ਨੌਜਵਾਨਾਂ ਵੱਲੋਂ ਪਰਨੀਤ ਕੌਰ ਨੂੰ ਸਰਹੰਦੀ ਗੇਟ ਤੋਂ ਆਰੀਆ ਸਮਾਜ ਰੈਲੀ ਤੱਕ ਢੋਲ ਨਗਾੜਿਆ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਪਹੁੰਚਾਇਆ ਗਿਆ। ਇਸ ਮੌਕੇ ਸਮੁੱਚੇ ਦੁਕਾਨਦਾਰਾਂ ਅਤੇ ਯੁਵਾ ਮੋਰਚਾ ਦੀ ਟੀਮ ਨੇ ਪਰਨੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ, ਭਾਜਪਾ ਆਗੂ ਕੇ.ਕੇ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਅਤੇ ਯੂਥ ਆਗੂ ਹਾਜ਼ਰ ਸਨ।

ਪਰਨੀਤ ਕੌਰ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਭਾਰਤ ਦੇਸ਼ ਨੂੰ ਤਰੱਕੀ ਦੇ ਰਾਹ ਤੇ ਹੋਰ ਅੱਗੇ ਲੈ ਕੇ ਜਾਣਗੀਆਂ। ਜਿਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤੀਜੀ ਵਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ।ਜਿਸ ਨਾਲ ਸਮੁੱਚੇ ਵਿਸ਼ਵ ਵਿਚ ਭਾਰਤ ਦਾ ਡੰਕਾ ਵਜੇਗਾ। ਇਸ ਮੌਕੇ ਭਾਜਪਾ ਪ੍ਰਧਾਨ ਸੰਜੀ ਬਿੱਟੂ ਨੇ ਕਿਹਾ ਕਿ ਪਟਿਆਲਾ ਯਵਾ ਮੋਰਚਾ ਦੀ ਟੀਮ ਪੰਜਾਬ ਵਿੱਚ ਪਹਿਲੇ ਨੰਬਰ ਤੇ ਕੰਮ ਕਰ ਰਹੀ ਹੈ। ਜਿਸ ਲਈ ਇਸ ਦੇ ਪ੍ਰਧਾਨ ਅਤੇ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਨਿਖਲ ਕਾਕਾ ਨੇ ਕਿਹਾ ਕਿ ਪਰਨੀਤ ਕੌਰ ਪਟਿਆਲਾ ਹਲਕੇ ਤੋਂ ਪੰਜਵੀਂ ਵਾਰ ਜਿੱਤ ਕੇ ਇੱਕ ਇਤਿਹਾਸ ਰਚਣਗੇ ਅਤੇ ਸਮੁੱਚੇ ਹਲਕੇ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਅਨਿਲ ਮੰਗਲਾ, ਵਿਜੇ ਕੂਕਾ, ਅਨਿਲ ਬਜਾਜ, ਹਰੀਸ਼ ਕਪੂਰ, ਸੋਨੂ ਸੰਗਰ, ਅਰਵਿੰਦਰ ਸ਼ਰਮਾ ਬਿੱਟਾ,ਐਡ.ਦੇਵੀਦਾਸ, ਸੰਦੀਪ ਮਲਹੌਤਰਾ, ਰਮੇਸ਼ ਕੁਮਾਰ ਹਰਸਿਮਰਨ ਸਿੰਘ, ਮਨਸ਼ਿਕ ਗਰਗ, ਗਿੰਨੀ ਨਾਗਪਾਲ, ਨੱਥੂ ਰਾਮ, ਹੈਪੀ ਸ਼ਰਮਾ, ਹੈਪੀ ਵਰਮਾ ਟੋਨੀ ਬਿੰਦਰਾ, ਸੁਰਿੰਦਰ ਖੰਡੋਲੀ, ਸ਼ੰਕਰ ਚੌਹਾਨ, ਵਨੀਤ ਸਹਿਗਲ, ਰਜੇਸ਼ ਕੁਮਾਰ ਰਾਜੂ, ਨਰਿੰਦਰ ਕਾਮਰੇਡ, ਵਿਕਰਮ ਗੋਲਡੀ, ਸੰਦੀਪ ਗੋਇਲ, ਪੰਡਿਤ ਵੀਰਭਾਨ, ਰਾਜੇਸ਼ ਸ਼ਰਮਾ, ਜੀ.ਡੀ ਉੱਪਲ, ਤਰਸੇਮ ਸੈਮੀ, ਸੁਭਾਸ਼ ਵਰਮਨ, ਕੁਲਦੀਪ ਸਾਗਰ, ਦਾਰਾ ਧੀਮਾਨ, ਸੰਦੀਪ ਧੀਮਾਨ, ਦਲੀਪ ਡਾਬਰਾ, ਬਿਮਲਾ ਸ਼ਰਮਾ, ਮਨੀਸ਼ਾ ਉੱਪਲ, ਮਨੀਤਾ ਕਪੂਰ, ਯੁਵਾ ਮੋਰਚਾ ਚੋਂ ਅਭਿਸ਼ੇਕ ਧਵਨ, ਕੁਸ਼ਲ ਚੋਪੜਾ, ਅਮਰਪ੍ਰੀਤ ਮੱਕੜ, ਵਿੱਕੀ ਵਰਮਾ, ਸਾਹਿਲ ਕਾਲੜਾ, ਕਰਮਜੋਤ ਸਿੰਘ, ਜਸ਼ਨਦੀਪ ਸਿੰਘ, ਹਰਸ਼ਦੀਪ ਰਤਨ, ਮਨਦੀਪ ਪਾਂਰਿਕ, ਰਿਸ਼ਵ ਸ਼ਰਮਾ, ਪੰਕਜ ਖੱਤਰੀ, ਸਾਗਰ ਮਹਿੰਦਰੀਆਂ, ਗੁਰਮੇਹਰ ਵਾਲੀਆ, ਰਾਸ਼ਨ ਸਿੰਘ, ਜਤਿਨ ਅਰੋੜਾ, ਵਿਸ਼ਵ ਕਪੂਰ, ਜਸਮੀਤ ਸਿੰਘ, ਮੈਕਸ ਰਾਜਪੂਤ, ਲੱਕੀ ਨਾਗਰ, ਸਮੀਰ ਗੁਪਤਾ, ਭੂਵਨ ਦੀਪਕ, ਮਨਦੀਪ ਪ੍ਰਜਾਪਤੀ, ਵਿਵੇਕ ਝਾ, ਦੇਵ ਸ਼ਰਮਾ, ਰਵੀ ਲੋਹਟ, ਨਵੀਨ ਕੁਮਾਰ, ਵਿੱਕੀ ਰਹੇਜਾ, ਵਨਰਾਜ ਨਰੂਲਾ, ਰੋਹਿਤ ਜਲੋਟਾ,ਐਡ.ਅਨਮੋਲ ਲੋਚਮ.ਐਡ ਮਨਿੰਦਰ ਸਿੰਘ, ਐਡ. ਮੋਹਿਤ ਦੀਵਾਨ, ਐਡ. ਮਨਿਕ ਮੋਦਗਿਲ, ਐਡ.ਕਸ਼ਿਸ਼, ਐਡ.ਉਮੇਸ਼ ਠਾਕੁਰ, ਰੰਜਨਾ ਰਾਣਾ, ਕਰਮਜੀਤ ਸਿੰਘ, ਰਿਸ਼ਿਬ ਭਸੀਨ,ਅਕਸ਼ਿਤ  ਮੰਗਲਾ, ਰਾਹੁਲ ਮੁਖੇਜਾ, ਸਿਮਰਨ ਉਬਰਾਏ, ਸ਼ਿਵਾ ਜੌਲੀ, ਸਾਹਿਲ ਜੱਗੀ, ਪਰਦੁਮਨ ਬਤਰਾ, ਸਾਹਿਲ ਬਾਤਿਸ਼, ਅੰਕਿਤ ਰਾਜਪੂਤ, ਰਾਜਨ ਸੇਠੀ, ਦੀਪਕ ਕੁਮਾਰ, ਸਾਗਰ ਅਰੋੜਾ, ਮਯੰਕ ਬਜਾਜ, ਮਹੀਰ ਗੋਰੀ, ਅੰਸ਼ ਸਬਰਵਾਲ, ਯੋਗੇਸ਼ ਸਚਦੇਵਾ, ਤੁਸ਼ਾਰ ਮਿਗਲਾਨੀ, ਸਾਗਰ ਕਨੋਜੀਆ, ਡਿੰਪਲ ਵਾਧਵਾ, ਹਿਤੇਸ਼ ਛਾਬੜਾ, ਛਵੀ ਮਹਿਰਾ ਆਦਿ ਮੌਕੇ ਤੇ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here