Homeਪੰਜਾਬੀ'ਪਟਿਆਲਾ ਵਿਰਾਸਤੀ ਮੇਲਾ-2026' ਵਿੱਚ ਵਾਰਿਸ ਭਰਾਵਾਂ ਦੀ ਧੂਮ

‘ਪਟਿਆਲਾ ਵਿਰਾਸਤੀ ਮੇਲਾ-2026’ ਵਿੱਚ ਵਾਰਿਸ ਭਰਾਵਾਂ ਦੀ ਧੂਮ

- Advertisement -spot_img

-ਮਾਣਕ ਅਲੀ, ਕਮਲ ਹੀਰ ਤੇ ਮਨਮੋਹਨ ਵਾਰਿਸ ਨੇ ਸੱਭਿਆਚਾਰਕ ਤੇ ਲੋਕ ਗਾਇਕੀ ਨਾਲ ਬੰਨ੍ਹਿਆ ਰੰਗ

– ਦਰਸ਼ਕਾਂ ਨੇ ਖੂਬ ਨੱਚ ਕੇ ਮਨਾਇਆ ਅਨੰਦ

ਪਟਿਆਲਾ, 18 ਫਰਵਰੀ

ਪੰਜਾਬ ਸਰਕਾਰ ਵੱਲੋਂ ਆਯੋਜਿਤ ਪਟਿਆਲਾ ਵਿਰਾਸਤੀ ਮੇਲੇ ਦੇ ਛੇਵੇਂ ਦਿਨ ਨੇ ਪੋਲੋ ਗਰਾਊਂਡ ਵਿਖੇ ਇੱਕ ਅਦਭੁਤ ਸੱਭਿਆਚਾਰਕ ਮਾਹੌਲ ਸਿਰਜ ਦਿੱਤਾ। ਉੱਘੇ ਗਾਇਕ ਮਾਣਕ ਅਲੀ, ਕਮਲ ਹੀਰ, ਮਨਮੋਹਨ ਵਾਰਿਸ ਅਤੇ ਵਾਰਿਸ ਭਰਾਵਾਂ ਨੇ ਆਪਣੀ ਮਨਮੋਹਕ ਲੋਕ ਗਾਇਕੀ ਅਤੇ ਪੌਪ ਸ਼ੋਅ ਨਾਲ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਵੱਡੀ ਗਿਣਤੀ ਵਿੱਚ ਪਹੁੰਚੇ ਪਟਿਆਲਵੀਆਂ ਨੇ ਗੀਤਾਂ ‘ਤੇ ਭੰਗੜਾ ਪਾ ਕੇ ਤਾੜੀਆਂ ਵਜਾਈਆਂ ਅਤੇ ਰਾਤ ਦੇਰ ਤੱਕ ਮੌਜ-ਮਸਤੀ ਮਾਣੀ।

ਵਾਰਿਸ ਭਰਾਵਾਂ ਨੇ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਮਨਮੋਹਨ ਵਾਰਿਸ ਨੇ ਪ੍ਰਸਿੱਧ ਗੀਤ ਜਿਵੇਂ ‘ਬੱਚਿਆਂ ਨੂੰ ਦੱਸਿਓ ਪੰਜਾਬ ਕਿਸ ਨੂੰ ਕਹਿੰਦੇ ਨੇ’, ‘ਖਾਧੀਆਂ ਖੁਰਾਕਾਂ ਕੰਮ ਆਉਣੀਆਂ’, ‘ਆਜਾ ਭਾਬੀ ਝੂਟ ਲੈ’, ‘ਨਹੀਂ..ਨਹੀਂ.. ਮੇਰਾ ਮਿੱਤਰ ਪਿਆਰਾ ਹੋਊਗਾ’, ‘ਦਿਲ ਉਡਜੂੰ ਉਡਜੂੰ ਕਰਦਾ’ ਆਦਿ ਗਾਏ। ਕਮਲ ਹੀਰ ਨੇ ਵੀ ਆਪਣੇ ਹਿੱਟ ਨੰਬਰਾਂ ਨਾਲ ਮਾਹੌਲ ਗਰਮ ਕੀਤਾ – ‘ਕੰਮ ਕਿਸੇ ਦਾ ਰੁਕਦਾ ਨਹੀਂ’, ‘ਬਚਪਨ’, ‘ਕੈਂਠਾ’, ‘ਤ੍ਰਿੰਜਣ’, ‘ਨਜ਼ਾਰੇ’, ‘ਜਾਰੀ ਜੰਗ ਰੱਖਿਓ’, ‘ਮੈਂ ਤਾਂ ਭਾਰ ਵਧਾ ਲਿਆ ਲੰਮਿਆਂ ਰੂਟਾਂ ‘ਤੇ’, ‘ਸਾਨੂੰ ਚਿੱਟਿਆਂ ਟਰੱਕਾਂ ਚੋਂ’, ‘ਡਾਕਰ ਜਮੀਨ ਜਿਹੇ ਯਾਰ’, ‘ਗੱਭਰੂ ਨੂੰ ਜਿੰਦਗੀ’, ‘ਕਿਨੂੰ ਯਾਦ ਕਰ ਕਰ ਹੱਸਦੀ’ ਆਦਿ। ਦੋਵਾਂ ਭਰਾਵਾਂ ਨੇ ਰਲ ਕੇ ਵੀ ਕਈ ਗੀਤ ਗਾਏ ਜਿਵੇਂ ‘ਅੰਮਾ ਜਾਏ.. ਤੁਰ ਤੋਂ ਮਿਲੇ ਸਹਾਰੇ’, ‘ਪਿਸਟਲ ਤਾਂ ਮਿਲਣ ਬਜਾਰੋਂ’, ‘ਸਿਰ ਦੇ ਤਾਜ ਵੀ’।

ਸੂਫੀ ਗਾਇਕ ਮਾਣਕ ਅਲੀ ਨੇ ਸੂਫੀ ਲੋਕ ਗੀਤਾਂ ਨਾਲ ਮਾਹੌਲ ਨੂੰ ਰੂਹਾਨੀ ਰੰਗ ਦਿੱਤਾ – ‘ਬਿਸਮਿਲਾ’, ‘ਰੱਬਾ ਸੋਹਣਿਆਂ ਨੂੰ ਕੈਦ ਕਰਾ ਦੇ’, ‘ਤੇਰਾ ਕਿਹੜਾ ਮੁੱਲ ਲੱਗਦਾ’, ‘ਦਸਤਾਰ’, ‘ਟੱਪੇ’, ‘ਮੁੱਲਾ ਯਾਰ ਮਨਾਵਣ ਦੇ’, ‘ਤੇਰੀ ਲੱਗੀ ਤੂੰ ਨਿਭਾਅ ਸਾਨੂੰ ਅਪਣੀ ਨਿਭਾਵਣ ਦੇ’, ਅਤੇ ਸ਼ਾਹ ਹੁਸੈਨ ਦੀ ਕਾਫੀ ‘ਮਨ ਅਟਕਿਆ ਬੇਪਰਵਾਹ ਦੇ ਨਾਮ ਤੇ’ ਆਦਿ।

watch….Paws & Heritage Unite! All Breed Shows Steal the Spotlight

ਇਸ ਖੂਬਸੂਰਤ ਸ਼ਾਮ ਦਾ ਅਨੰਦ ਲੈਣ ਲਈ ਮੇਅਰ ਕੁੰਦਨ ਗੋਗੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਚੇਅਰਮੈਨ ਨਾਭਾ ਜੱਸੀ ਸੋਹੀਆਂ ਵਾਲਾ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ.ਡੀ.ਸੀ. ਸਿਮਰਪ੍ਰੀਤ ਕੌਰ, ਐਸ.ਡੀ.ਐਮ. ਹਰਜੋਤ ਕੌਰ ਮਾਵੀ ਸਮੇਤ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਟਿਆਲਾ ਵਾਸੀ ਪਹੁੰਚੇ। ਅਧਿਕਾਰੀਆਂ ਨੇ ਗਾਇਕਾਂ ਦਾ ਸਨਮਾਨ ਵੀ ਕੀਤਾ।

ਮੇਅਰ ਗੋਗੀਆ, ਚੇਅਰਮੈਨ ਮਹਿਤਾ ਅਤੇ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਆਯੋਜਿਤ ਇਹ ਵਿਰਾਸਤੀ ਮੇਲਾ ਆਉਣ ਵਾਲੀ ਪੀੜ੍ਹੀ ਨੂੰ ਪਟਿਆਲਾ ਦੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਬਹੁਤ ਅਹਿਮ ਸਾਬਤ ਹੋ ਰਿਹਾ ਹੈ। ਅਜਿਹੀ ਸਾਫ਼-ਸੁਥਰੀ ਗਾਇਕੀ ਸਾਨੂੰ ਆਪਣੀ ਵਿਰਾਸਤ ਨਾਲ ਜੋੜਦੀ ਹੈ ਅਤੇ ਨੌਜਵਾਨਾਂ ਨੂੰ ਸੰਗੀਤ ਰਾਹੀਂ ਜੀਵਨ ਨੂੰ ਉੱਚਾ ਤੇ ਸੱਚਾ ਰੱਖਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਵੀ ਦਿੱਤੀ।

ਵਾਰਿਸ ਭਰਾਵਾਂ ਨੇ ਵੀ ਮੇਲੇ ਨੂੰ ਸ਼ਾਨਦਾਰ ਉਪਰਾਲਾ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਧਾਈ ਦਿੱਤੀ ਅਤੇ ਲੋਕਾਂ ਨੂੰ ਚੰਗਾ ਸੁਣਨ ਤੇ ਚੰਗਾ ਵੇਖਣ ਦੀ ਸਲਾਹ ਦਿੱਤੀ ਤਾਂ ਜੋ ਗਾਇਕ ਵਧੀਆ ਪੇਸ਼ਕਾਰੀਆਂ ਦੇ ਸਕਣ ਅਤੇ ਨੌਜਵਾਨ ਪੀੜ੍ਹੀ ਨੂੰ ਕੁਝ ਚੰਗਾ ਸਿੱਖਣ ਨੂੰ ਮਿਲੇ। ਮੰਚ ਸੰਚਾਲਨ ਸੁਮਨ ਬੱਤਰਾ ਅਤੇ ਐਨ.ਜੈੱਡ.ਸੀ.ਸੀ. ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਬਾਖੂਬੀ ਕੀਤਾ।

ਪੰਜਾਬ ਸਰਕਾਰ ਦੇ ਸੱਭਿਆਚਾਰਕ ਤੇ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਚੱਲ ਰਿਹਾ ਇਹ ਮੇਲਾ ਪਟਿਆਲਾ ਦੀ ਵਿਰਾਸਤ ਨੂੰ ਜਿਉਂਦਾ ਕਰਨ ਵਾਲਾ ਸਫਲ ਉਪਰਾਲਾ ਸਾਬਤ ਹੋ ਰਿਹਾ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here