Homeਪੰਜਾਬੀਪਲਕ ਸਿੰਗਲਾ ਨੇ ਸਕੂਲ ਵਿੱਚ ਹਾਸਲ ਕੀਤਾ ਪਹਿਲਾ ਸਥਾਨ

ਪਲਕ ਸਿੰਗਲਾ ਨੇ ਸਕੂਲ ਵਿੱਚ ਹਾਸਲ ਕੀਤਾ ਪਹਿਲਾ ਸਥਾਨ

- Advertisement -spot_img

ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਹੋਰ ਆਗੂਆਂ ਨੇ ਕੀਤਾ ਸਨਮਾਨਿਤ

ਪਟਿਆਲਾ, 9 ਮਈ

ਆਈਸੀਐਸਈ ਬੋਰਡ ਵੱਲੋਂ ਘੋਸ਼ਿਤ ਨਤੀਜਿਆਂ ਅਨੁਸਾਰ ਪਟਿਆਲਾ ਦੇ ਕੈਂਟਲ਼ ਸਕੂਲ ਦੀ 12ਵੀਂ ਕਲਾਸ ਦੀ ਵਿਦਿਆਰਥਣ ਪਲਕ ਸਿੰਗਲਾ ਨੇ 96% ਨੰਬਰ ਲੈਕੇ ਸਕੂਲ ਵਿੱਚ ਪਹਿਲਾ ਅਤੇ ਪੂਰੇ ਜਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਆੜਤੀ ਐਸੋਸੀਏਸ਼ਨ ਸਬਜ਼ੀ ਮੰਡੀ ਸਨੌਰ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਸ਼ਾਮ ਲਾਲ ਤੇਜਾ ਅਤੇ ਲੜਕੀ ਦੇ ਮਾਤਾ ਪਿਤਾ ਅਤੇ ਹੋਰ ਆਗੂਆਂ ਨੇ ਪਲਕ ਸਿੰਗਲਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।

LINK….KAINTAL SCHOOL CLINCHES ISC (COMMERCE) TOP POSITION IN THE DISTRICT

ਪਲਕ ਨੇ ਸਕੂਲ ਦੀ ਪ੍ਰਿੰਸੀਪਲ ਰਜਿੰਦਰ ਕੌਰ ਵਿਰਕ ਸਮੇਤ ਸਮੁੱਚੇ ਸਟਾਫ ਦਾ ਧੰਨਵਾਦ ਕਰਦੇ ਹੋਏ ਕਿਹਾ, ਕਿ ਉਸਨੇ ਦਿਨ ਰਾਤ ਮਿਹਨਤ ਕਰਕੇ ਅਤੇ ਮੋਬਾਈਲ ਅਤੇ ਟੈਲੀਵਿਜ਼ਨ ਤੋਂ ਦੂਰੀ ਬਣਾ ਕੇ ਇਸ ਮੁਕਾਮ ਨੂੰ ਹਾਸਿਲ ਕੀਤਾ ਹੈ। ਉਨਾਂ ਨੇ ਦੱਸਿਆ ਕਿ ਉਹਨਾਂ ਦਾ ਪਸੰਦੀਦਾ ਵਿਸ਼ਾ ਪੋਲੀਟੀਕਲ ਸਾਇੰਸ ਹੈ। ਜਿਸ ਵਿੱਚ ਉਸ ਨੂੰ 100 ਵਿੱਚੋਂ 100 ਨੰਬਰ ਹਾਸਲ ਹੋਏ ਹਨ ਅਤੇ ਉਹਨਾਂ ਦੀ ਇਸ ਕਾਮਯਾਬੀ ਵਿੱਚ ਉਨ੍ਹਾਂ ਦੇ ਸਾਰੇ ਹੀ ਅਧਿਆਪਕਾਂ ਦਾ ਵੀ ਅਹਿਮ ਯੋਗਦਾਨ ਹੈ। ਇਸ ਮੌਕੇ ਰਾਮਾ ਨੰਦ ਸਿੰਗਲਾ, ਨਿਸ਼ਾ ਸਿੰਗਲਾ, ਨਿਤਿਨ ਸਿੰਗਲਾ, ਕਮਲੇਸ਼ ਰਾਣੀ, ਇਸ਼ਾ ਰਾਣੀ, ਵਿਸ਼ਾਲ ਗਰਗ ਅਤੇ ਪਿਯੂਸ਼ ਗਰਗ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here