ਪਟਿਆਲਾ, 24 ਮਾਰਚ
ਪੁੱਡਾ ਇੰਨਕਲੇਵ-1 ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 100 ਕਲੋਨੀ ਵਾਸੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਨਵੀਂ ਟੀਮ ਚੁਣੀ ਗਈ।
ਇਸ ਮੌਕੇ ਰਾਜਦੀਪ ਸਿੰਘ ਨੂੰ ਪ੍ਰਧਾਨ, ਇੰਜੀ. ਸਤਵਿੰਦਰ ਸਿੰਘ ਸੈਣੀ ਨੂੰ ਚੇਅਰਮੈਨ ਅਤੇ ਡਾ. ਪ੍ਰਬਲੀਨ ਸਿੰਘ ਨੂੰ ਦੁਬਾਰਾ ਸਲਾਹਕਾਰ ਨਿਯੁਕਤ ਕੀਤਾ ਗਿਆ।
ਹੋਰ ਅਹੁਦਿਆਂ ’ਤੇ ਨਿਯੁਕਤੀਆਂ ਇਸ ਤਰ੍ਹਾਂ ਹਨ:
- ਪੰਕਜ ਸੱਚਦੇਵਾ – ਮੀਤ ਪ੍ਰਧਾਨ
- ਸੰਦੀਪ ਸ਼ਰਮਾ – ਜਨਰਲ ਸਕੱਤਰ
- ਸਤਵੰਤ ਸਿੰਘ – ਜੁਆਇੰਟ ਸਕੱਤਰ
- ਸੰਜੀਵ ਮਲਹੋਤਰਾ – ਫਾਈਨੈਂਸ ਸਕੱਤਰ
- ਮਨਸੂ ਨਾਰੰਗ – ਖਜਾਨਚੀ
ਐਗਜੀਕਿਊਟਿਵ ਮੈਂਬਰ ਵਜੋਂ ਸਿਕੰਦ ਵੀਰ ਜਿੰਦਲ, ਡਾ. ਰਮਨ ਕੁਮਾਰ, ਡਾ. ਕੁਲਦੀਪ ਸਿੰਘ, ਡਾ. ਪਰਵਿੰਦਰ ਸਿੰਘ ਨਰਾਇਣ ਦਾਸ, ਸ਼ੀਫਾਲੀ ਗੋਇਲ ਅਤੇ ਰੁਪਾਲੀ ਧੀਰ ਨੂੰ ਚੁਣਿਆ ਗਿਆ।
watch…ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ
ਨਵੀਂ ਚੁਣੀ ਟੀਮ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੁੱਡਾ ਇੰਨਕਲੇਵ-1 ਦੀ ਬਿਹਤਰੀ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਾਰੇ ਐਸੋਸੀਏਸ਼ਨ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਸੁਸਾਇਟੀ ਵਿੱਚ ਰਹਿਣ ਵਾਲੇ ਹਰ ਨਾਗਰਿਕ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾਵੇਗਾ।




