Homeਪੰਜਾਬੀਪੰਜਾਬਬਾਗੀ ਅਕਾਲੀ ਦਲ ਦਾ ਇਜਲਾਸ: ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅਤੇ ਬੀਬੀ ਸਤਵੰਤ...

ਬਾਗੀ ਅਕਾਲੀ ਦਲ ਦਾ ਇਜਲਾਸ: ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੀ ਚੇਅਰਪਰਸਨ ਚੁਣੇ

- Advertisement -spot_img

ਅੰਮ੍ਰਿਤਸਰ, 11 ਅਗਸਤ 

ਬਾਗੀ ਅਕਾਲੀ ਦਲ ਦਾ ਇੱਕ ਅਹਿਮ ਇਜਲਾਸ ਹੋਇਆ, ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ।

ਇਸ ਇਜਲਾਸ ਵਿੱਚ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇੱਕ ਮਤਾ ਪੇਸ਼ ਕੀਤਾ। ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਪੰਥਕ ਸਿਧਾਂਤਾਂ, ਸੰਸਥਾਵਾਂ ਅਤੇ ਪਰੰਪਰਾਵਾਂ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਕਾਰਨ ਜੋ ਨਿਘਾਰ ਆਇਆ ਹੈ, ਉਸ ਨੂੰ ਦੂਰ ਕਰਨ ਲਈ ਪੰਥਕ ਕੌਂਸਲ ਦੀ ਸਥਾਪਨਾ ਦਾ ਮਤਾ ਪੇਸ਼ ਕੀਤਾ ਜਾ ਰਿਹਾ ਹੈ। ਇਹ ਕੌਂਸਲ ਸਿੱਖ ਸਿਆਸਤ ਨੂੰ ਧਰਮ ਦੀ ਮੁੱਢਲੀ ਸਿਧਾਂਤਕ ਧੁਰੇ ਨਾਲ ਜੋੜੀ ਰੱਖਣ ਵਿੱਚ ਮਦਦ ਕਰੇਗੀ। ਪੰਥਕ ਕੌਂਸਲ ਵਿੱਚ ਸਮਰਪਿਤ ਸਿੱਖ ਚਿੰਤਕ ਸ਼ਾਮਲ ਹੋਣਗੇ, ਜੋ ਪੰਥ ਦੀ ਚੜ੍ਹਦੀ ਕਲਾ ਅਤੇ ਖਾਲਸਾ ਜੀ ਦੇ ਸਿਧਾਂਤਕ ਮੁੱਲਾਂ ਦੀ ਪਹਿਰੇਦਾਰੀ ਕਰਨਗੇ।

watch…..CM QUIPS OVER ONGOING SQUABBLE OF POWER IN AKALI DAL

ਇਹ ਪੰਥਕ ਕੌਂਸਲ ਸਮੁੱਚੇ ਸਿੱਖ ਪੰਥ ਦੀ ਏਕਤਾ ਲਈ ਕੰਮ ਕਰੇਗੀ ਅਤੇ ਸੁਹਿਰਦ ਸਿੱਖ ਧਿਰਾਂ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਸਿੱਖ ਸ਼ਕਤੀ ਨੂੰ ਇੱਕ ਸਾਂਝੇ ਸਿਧਾਂਤਕ ਧੁਰੇ ਦੁਆਲੇ ਇਕੱਠਾ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਭਵਿੱਖ ਵਿੱਚ ਆਪਣੇ ਸਾਰੇ ਫੈਸਲੇ ਪੰਥਕ ਕੌਂਸਲ ਦੀ ਸਹਿਮਤੀ ਨਾਲ ਹੀ ਲਵੇਗਾ।

ਮਨਪ੍ਰੀਤ ਸਿੰਘ ਇਯਾਲੀ ਨੇ ਸੰਗਤ ਅਤੇ ਸਮੂਹ ਡੈਲੀਗੇਟ ਸਾਹਿਬਾਨ ਤੋਂ ਇਸ ਪੰਥਕ ਕੌਂਸਲ ਦੀ ਸਥਾਪਨਾ ਲਈ ਪ੍ਰਵਾਨਗੀ ਮੰਗੀ। ਇਸ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਅਤੇ ਉਭਾਰ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here