Onnline TV

ਪੰਜਾਬ ਪੰਜਾਬੀ

ਬਿਕਰਮ ਮਜੀਠੀਆ ਦੀ ਸੁਰੱਖਿਆ ਵਾਪਸ ਨਹੀਂ ਖਿੱਚੀ, ਸਿਰਫ ਘਟਾਈ ਗਈ: ਪੰਜਾਬ ਪੁਲਿਸ

ਚੰਡੀਗੜ੍ਹ, 2 ਅਪ੍ਰੈਲ

ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਪੂਰੀ ਤਰ੍ਹਾਂ ਹਟਾਏ ਜਾਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਕਿ ਖਤਰੇ ਦੀ ਮੁੜ ਜਾਂਚ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਿੱਚ ਸਿਰਫ ਕਮੀ ਕੀਤੀ ਗਈ ਹੈ, ਨਾ ਕਿ ਪੂਰੀ ਤਰ੍ਹਾਂ ਵਾਪਸ ਲਈ ਗਈ।

ਇਸ ਬਾਰੇ ਵੇਰਵੇ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਸਮੀਖਿਆ ਕਮੇਟੀ ਦੀਆਂ ਤਾਜ਼ਾ ਸਿਫਾਰਸ਼ਾਂ ਦੇ ਆਧਾਰ ’ਤੇ ਇਹ ਤਬਦੀਲੀ ਕੀਤੀ ਗਈ ਹੈ।

watch…..Punjab FM Cheema Distributes Appointment Letters to New Excise and Taxation Staff

ਬੁਲਾਰੇ ਨੇ ਕਿਹਾ, “ਕਿਸੇ ਵੀ ਪ੍ਰਮੁੱਖ ਸ਼ਖਸੀਅਤ ਦੀ ਸੁਰੱਖਿਆ ਦੀ ਸਮੀਖਿਆ ਸਮੇਂ-ਸਮੇਂ ’ਤੇ ਸੰਭਾਵੀ ਖਤਰਿਆਂ ਦੇ ਮੁਲਾਂਕਣ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਇਸ ਦੇ ਅਨੁਸਾਰ, ਸੁਰੱਖਿਆ ਨੂੰ ਵਧਾਇਆ ਜਾਂ ਘਟਾਇਆ ਜਾਂਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਬਿਕਰਮ ਮਜੀਠੀਆ ਕੋਲ ਅਜੇ ਵੀ ਜ਼ਰੂਰੀ ਸੁਰੱਖਿਆ ਮੌਜੂਦ ਹੈ, ਜਿਸ ਵਿੱਚ ਐਸ Ascort ਵਾਹਨ ਅਤੇ ਲੋੜੀਂਦੀ ਬੰਦੂਕਧਾਰੀ ਨਫ਼ਰੀ ਸ਼ਾਮਲ ਹੈ, ਜੋ ਪ੍ਰੋਟੋਕੋਲ ਮੁਤਾਬਕ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ।

ਇਸ ਦੌਰਾਨ, ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਦੇ ਮਾਮਲੇ ਵਿੱਚ ਅਜਿਹੇ ਫੈਸਲੇ ਰੋਜ਼ਾਨਾ ਦੀ ਗੱਲ ਹਨ ਅਤੇ ਇਹ ਸਿਰਫ ਸੰਭਾਵੀ ਖਤਰਿਆਂ ਦੀਆਂ ਰਿਪੋਰਟਾਂ ’ਤੇ ਅਧਾਰਿਤ ਹੁੰਦੇ ਹਨ।

LEAVE A RESPONSE

Your email address will not be published. Required fields are marked *