Homeਪੰਜਾਬੀਬੈਸਟ ਸ਼ੂਟਰ  ਸ਼ੂਟਿੰਗ ਅਕੈਡਮੀ ਖਿਡਾਰੀਆਂ ਦੀ ਹੱਬ : ਕਾਹਲੋਂ

ਬੈਸਟ ਸ਼ੂਟਰ  ਸ਼ੂਟਿੰਗ ਅਕੈਡਮੀ ਖਿਡਾਰੀਆਂ ਦੀ ਹੱਬ : ਕਾਹਲੋਂ

- Advertisement -spot_img

ਪਟਿਆਲਾ (5 ਮਈ)

ਪਟਿਆਲਾ ਜ਼ਿਲਾ ਹਮੇਸ਼ਾ ਹੀ ਖੇਡਾਂ ਵਿੱਚ ਅੱਵਲ ਰਿਹਾ ਹੈ ਅਤੇ ਖੇਡਾਂ ਪੱਖੋਂ ਪਟਿਆਲੇ ਜ਼ਿਲ੍ਹੇ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਨੇਕਾਂ ਤਗਮੇ ਜਿੱਤੇ ਹਨ। ਪਟਿਆਲਾ ਵਿੱਚ ਅਨੇਕਾਂ ਵੱਖ-ਵੱਖ ਖੇਡਾਂ ਦੀਆ ਅਕੈਡਮੀਆਂ ਚੱਲ ਰਹੀਆਂ ਹਨ,ਉਹਨਾਂ ਵਿੱਚੋਂ ਇੱਕ ਅਕੈਡਮੀ ਹੈ ਬੈਸਟ ਸ਼ੂਟਰ  ਸ਼ੂਟਿੰਗ ਅਕੈਡਮੀ ਪਟਿਆਲਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਉਨਾਂ ਦੀ ਟੀਮ ਵਲਂੋ ਬੈਸਟ ਸ਼ੂਟਰਜ  ਸ਼ੂਟਿੰਗ ਅਕੈਡਮੀ ਪਟਿਆਲਾ ਦਾ ਦੌਰਾ ਕੀਤਾ ਗਿਆ ਤੇ ਖਿਡਾਰੀਆਂ ਨਾਲ ਗੱਲਬਾਤ ਕੀਤੀ।ਉਹਨਾਂ ਦੱਸਿਆ ਕਿ ਬੈਸਟ ਸ਼ੂਟਰਜ ਸ਼ੂਟਿੰਗ ਅਕੈਡਮੀ ਪਟਿਆਲਾ ਭਾਰਤ ਦੀ ਪਹਿਲੀ ਅਜਿਹੀ ਅਕੈਡਮੀ ਹੈ ਜੋ ਆਪਣੇ ਪੱਧਰ ਤੇ ਖਿਡਾਰੀਆਂ ਨੂੰ ਕੋਚਿੰਗ ਦੇਣ ਦਾ ਉਪਰਾਲਾ ਕਰ ਰਹੀ ਹੈ। ਇਸ ਅਕੈਡਮੀ ਵਿੱਚ ਗਰੀਬ ਘਰਾਂ ਦੇ ਬੱਚੇ ਵੀ ਸ਼ੂਟਿੰਗ ਵਰਗੀ ਮਹਿੰਗੀ ਖੇਡ ਦੀ ਸਿਖਲਾਈ ਲੈ ਰਹੇ ਹਨ। ਉਹਨਾਂ ਦੱਸਿਆ ਕਿ ਇਸ ਅਕੈਡਮੀ ਵਿੱਚ ਲਗਭਗ 150 ਲੜਕੇ-ਲੜਕੀਆਂ ਖਿਡਾਰੀ ਸਿਖਲਾਈ ਲੈ ਰਹੇ ਹਨ।

Link….ICC Women’s T20 World Cup 2024 Fixture Schedule announced

ਉਹਨਾਂ ਦੱਸਿਆ ਕਿ ਇਸ ਅਕੈਡਮੀ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਨੇਕਾਂ ਤਗਮੇ ਜਿੱਤੇ ਹਨ। ਉਹਨਾਂ ਇਸ ਮੌਕੇ ਖਿਡਾਰੀਆਂ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕੀਤੀ। ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜ਼ਿਲਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ, ਉਹ ਹਮੇਸ਼ਾ ਖਿਡਾਰੀਆਂ ਲਈ ਨਵੀਆਂ ਖੇਡ ਗਤੀਵਿਧੀਆਂ ਬਾਰੇ ਦਿਸ਼ਾ ਨਿਰਦੇਸ਼ ਦਿੰਦੇ ਹਨ ਤਾਂ ਕੇ ਖਿਡਾਰੀਆਂ ਨੂੰ ਲਾਭ ਮਿਲ ਸਕੇ।ਉਹਨਾਂ ਕਿਹਾ ਕਿ ਜੇਕਰ ਕਿਸੇ ਖਿਡਾਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਜਾਂ ਜਨਰਲ ਸਕੱਤਰ ਨਾਲ ਸੰਪਰਕ ਕਰ ਸਕਦੇ ਹਨ।ਉਹਨਾਂ ਇਸ ਗੱਲ ਉੱਪਰ ਵੀ ਜ਼ੋਰ ਦਿੱਤਾ ਕਿ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਇਕੱਠੇ ਹੋ ਕੇ ਜਿਲੇ ਪਟਿਆਲੇ ਦੀਆਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪਟਿਆਲੇ ਜਿਲੇ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਤਗਮੇ ਜਿੱਤ ਸਕਣ। ਉਨਾਂ ਇਸ ਮੌਕੇ ਬੈਸਟ ਸ਼ੂਟਰਜ  ਸ਼ੂਟਿੰਗ ਅਕੈਡਮੀ ਦੀ ਐਮ.ਡੀ. ਸ਼੍ਰੀਮਤੀ ਸਵਿਤਾ ਜੋਸ਼ੀ,ਚੀਫ ਕੋਚ ਪ੍ਰਵੇਸ਼ ਜੋਸ਼ੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ।

Link….India announce squad for Men’s T20 World Cup 2024

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here