Onnline TV

ਪੰਜਾਬੀ ਪੰਜਾਬ

ਬੱਚਿਆਂ ਵਿੱਚ ਸਰਵੋਤਮ ਅਧਿਕਾਰੀ ਬਨਣ ਦੇ ਜਜ਼ਬੇ ਪੈਦਾ ਕਰਨਾ ਉਦੇਸ਼ : ਪ੍ਰਿੰਸੀਪਲ ਪੂਨਮਦੀਪ

 ਪਟਿਆਲਾ, (19 ਅਪ੍ਰੈਲ) ਪੰ

ਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚ ਨੈਸ਼ਨਲ ਹਾਈ ਸਕੂਲ ਪੁਰਾਣਾ ਲਾਲ ਬਾਗ ਪਟਿਆਲਾ ਦੇ ਵਿਦਿਆਰਥੀਆਂ ਨੇ ਪੰਜਾਬ  ਅਤੇ ਪਟਿਆਲਾ ਵਿੱਚ ਆਪਣੇ ਸਕੂਲ ਅਤੇ ਮਾਪਿਆਂ ਦੇ ਨਾਮ ਹਰ ਸਾਲ ਵਾਂਗ ਇਸ ਵਾਰ ਵੀ ਰੋਸ਼ਨ ਕੀਤੇ ਹਨ। ਸਕੂਲ ਦੇ ਚੇਅਰਮੈਨ ਤਰਵਿੰਦਰ ਸਿੰਘ ਹੋਤੀ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ ਪੰਜਾਬ ਵਿੱਚ ਸਰਵੋਤਮ ਪ੍ਰਾਪਤੀਆਂ ਕਰਨ ਵਾਲਾ ਸਿੱਖਿਆ ਦਾ ਮੰਦਰ ਹੈ ਜਿਸ ਹਿੱਤ ਪ੍ਰਿੰਸੀਪਲ ਪੂਨਮਦੀਪ ਅਤੇ ਸਾਰੇ ਸਟਾਫ ਮੈਂਬਰਾਂ ਵਲੋਂ ਮਾਪਿਆਂ ਦੇ‌ ਸਹਿਯੋਗ ਨਾਲ ਬੱਚਿਆਂ ਨੂੰ ਆਤਮ ਵਿਸ਼ਵਾਸ, ਹੌਸਲੇ ਅਗਵਾਈ ਅਤੇ ਦਲੇਰੀ ਨਾਲ, ਪੜਾਇਆ ਜਾਂਦਾ ਹੈ। ਪੂਨਮਦੀਪ ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਹਰ ਸਾਲ ਮੈਰਿਜ ਵਿੱਚ ਆ ਰਹੇ ਹਨ। ਇਸ ਵਾਰ ਬੈਸ਼ਨਵੀ ਗੋਇਲ ਨੇ 97.38 ਪ੍ਰਤੀਸ਼ਤ ਅਤੇ ਬਲਜੀਤ ਕੌਰ ਨੇ 96.76 ਪ੍ਰਤੀਸ਼ਤ ਨੰਬਰ ਲੈਕੇ ਮੈਰਿਟ ਸੂਚੀ ਵਿਚ ਨਾਮ ਦਰਜ਼ ਕਰਵਾਇਆ ਹੈ। 52 ਵਿਦਿਆਰਥੀਆਂ ਵਿਚੋਂ 14 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ, 27 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅਤੇ 11 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ। ਪਿਛਲੇ ਸਾਲ ਵੀ ਜੀਨਿਸਾ ਜਿੰਦਲ ਨੇ 98 ਪ੍ਰਤੀਸ਼ਤ ਤੋਂ ਵੱਧ ਨੰਬਰ ਲੈਕੇ ਮੈਰਿਟ ਵਿੱਚ ਸਨਮਾਨ ਖੁਸ਼ੀਆਂ ਇੱਜ਼ਤ ਪ੍ਰਾਪਤ ਕੀਤੀ ਸੀ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦੇ ਬੱਚਿਆਂ ਵਿੱਚ ਪੂਰਨ ਆਤਮ ਵਿਸ਼ਵਾਸ ਹੌਸਲੇ ਪੈਦਾ ਹੋਏ ਹਨ ਕਿ ਚੰਗੇ ਗੁਰੂ ਅਧਿਆਪਕਾਂ ਦੀ‌ ਅਗਵਾਈ , ਮਾਤਾ ਪਿਤਾ ਦੇ ਸਹਿਯੋਗ ਅਤੇ ਨਿਰੰਤਰ ਮਿਹਨਤ ਨਾਲ ਸਰਵੋਤਮ ਪਦਵੀਆ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਇਸ ਲਈ ਮਾਪਿਆਂ ਨੂੰ ਬੱਚਿਆਂ ਦੇ ਉਜਵਲ ਭਵਿੱਖ ਲਈ ਹਮੇਸ਼ਾ ਯਤਨ ਕਰਨੇ ਚਾਹੀਦੇ ਹਨ ਅਤੇ ਚੰਗੇ ਗੁਰੂ ਅਧਿਆਪਕਾਂ ਦੇ ਅਸ਼ੀਰਵਾਦ ਲੈਣੇ ਚਾਹੀਦੇ ਹਨ। ਪ੍ਰਿੰਸੀਪਲ ਪੂਨਮਦੀਪ ਅਤੇ ਸਾਰੇ ਅਧਿਆਪਕਾਂ ਨੇ ਭੰਗੜੇ ਪਾਕੇ ਮਿਠਾਈਆਂ ਵੰਡਕੇ ਖੁਸੀਆ ਮਨਾਈਆਂ। ਬੱਚਿਆਂ ਅਤੇ ਮਾਪਿਆਂ ਦਾ ਸਨਮਾਨ ਕੀਤਾ। 

LEAVE A RESPONSE

Your email address will not be published. Required fields are marked *