Homeਪੰਜਾਬੀਭਾਈ ਘਨ੍ਹਈਆ ਜੀ ਦੇ  ਸਿਧਾਂਤਾਂ ਰਾਹੀਂ ਵਿਸ਼ਵ ਸ਼ਾਂਤੀ ਭਾਈਚਾਰਾ ਸੰਭਵ

ਭਾਈ ਘਨ੍ਹਈਆ ਜੀ ਦੇ  ਸਿਧਾਂਤਾਂ ਰਾਹੀਂ ਵਿਸ਼ਵ ਸ਼ਾਂਤੀ ਭਾਈਚਾਰਾ ਸੰਭਵ

- Advertisement -spot_img

ਪਟਿਆਲਾ, 10 ਮਈ

ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਮੌਕੇ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਭਾਈ ਘਨ੍ਹਈਆ ਜੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਜੀਨ ਹੈਨਰੀ ਡਿਊਨਾ ਜੀ ਦੇ ਮਾਨਵਤਾਵਾਦੀ ਸਿਧਾਂਤਾਂ ਅਤੇ ਗਤੀਵਿਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾਏ। ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਸੰਸਾਰ ਜੰਗਾਂ, ਮਹਾਂਮਾਰੀਆਂ, ਦੁਰਘਟਨਾਵਾਂ, ਨਫ਼ਰਤਾਂ, ਹੰਕਾਰ, ਅਤੇ ਤਣਾਓ ਕਾਰਨ ਤਬਾਹੀ ਵਲ ਵਧ ਰਿਹਾ ਹੈ, ਪਰ ਮਾਨਵਤਾ ਨੂੰ ਬਚਾਉਣ, ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਕਰਨ ਲਈ ਬੱਚਿਆਂ ਅਤੇ ਨੌਜਵਾਨਾਂ ਦੇ ਦਿਲ ਦਿਮਾਗ, ਭਾਵਨਾਵਾਂ, ਵਿਚਾਰਾਂ ਵਿੱਚ ਪਿਆਰ, ਸਤਿਕਾਰ, ਹਮਦਰਦੀ, ਨਿਮਰਤਾ, ਅਮਨ ਸ਼ਾਂਤੀ ਦੇ ਇਰਾਦੇ ਅਤੇ ਆਦਤਾਂ ਦੇਣੀਆਂ ਜ਼ਰੂਰੀ ਹਨ । ਉਨ੍ਹਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ 1704 ਵਿੱਚ ਜ਼ਖ਼ਮੀ ਸੈਨਿਕਾਂ ਨੂੰ ਭੇਦਭਾਵ ਤੋਂ ਬਿਨਾਂ ਪਾਣੀ, ਲੰਗਰ, ਸਹਾਰਾ ਅਤੇ ਮਲ੍ਹਮ ਪੱਟੀਆਂ ਦੀ ਸੇਵਾ ਕਰਕੇ ਸੰਸਾਰ ਨੂੰ ਭਾਈਚਾਰੇ ਅਤੇ ਸਰਬੱਤ ਦੇ ਭਲੇ ਦੇ ਵਿਚਾਰ ਦਿੱਤੇ ਹਨ। ਇਨ੍ਹਾਂ ਮਾਨਵਤਾਵਾਦੀ ਸਿਧਾਂਤਾਂ, ਵਿਚਾਰਾਂ ਨੂੰ ਲੈਕੇ ਜੀਨ ਹੈਨਰੀ ਡਿਊਨਾ ਨੇ 1863 ਵਿੱਚ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ ਦੁਨੀਆ ਦੇ ਸੈਨਿਕਾਂ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ ਅਤੇ ਕੈਦੀ ਸੈਨਿਕਾਂ ਦੀ ਸੁਰੱਖਿਆ ਅਤੇ ਰਿਹਾਈ ਲਈ ਜਿਨੇਵਾ ਸੰਧੀਆਂ ਅਤੇ ਮਾਨਵਤਾਵਾਦੀ ਸਿਧਾਂਤ ਦੁਨੀਆਂ ਨੂੰ ਦਿੱਤੇ ਹਨ।

Link….Remarkable Achievements Of The Milestone Smart School

ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਰੈੱਡ ਕਰਾਸ ਜਾਨੇਵਾ ਸੰਧੀਆਂ, ਰੈੱਡ ਕਰਿਸੈਂਟ ਸੁਸਾਇਟੀਆਂ, ਬਾਰੇ , ਹਾਦਸੇ, ਘਟਨਾਵਾਂ ਅਤੇ ਬਿਮਾਰੀਆਂ ਘਟਾਉਣ ਅਤੇ ਪੀੜਤਾਂ ਦੀ ਸੇਵਾ ਸੰਭਾਲ ਲਈ ਰੈੱਡ ਕਰਾਸ ਦੇ ਲੱਖਾਂ ਵੰਲਟੀਅਰਾਂ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਸਕੂਲਾਂ ਵਿਖੇ ਜੂਨੀਅਰ ਰੈੱਡ ਕਰਾਸ ਗਰੁੱਪ ਬਣਾਕੇ, ਬੱਚਿਆਂ ਨੂੰ ਸਿਹਤ, ਤਦੰਰੁਸਤੀ, ਪੀੜਤਾਂ ਦੀ ਮਦਦ ਕਰਨ, ਮਿੱਤਰਤਾ, ਭਾਈਚਾਰੇ, ਵਾਤਾਵਰਨ ਦੀ ਸੁਰੱਖਿਆ ਅਤੇ ਮਾਨਵਤਾ ਪ੍ਰਤੀ ਪ੍ਰੇਮ, ਹਮਦਰਦੀ, ਨਿਮਰਤਾ ਪੇਂਦਾ ਕੀਤੀ ਜਾ ਸਕਦੀ ਹੈ। ਬਚਪਨ ਵਿੱਚ ਸੇਵਾ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ, ਆਗਿਆ ਪਾਲਣ ਦੀਆਂ ਆਦਤਾਂ, ਭਾਵਨਾਵਾਂ ਅਤੇ ਵਿਚਾਰ ਬੱਚਿਆਂ ਅਤੇ ਨੋਜਵਾਨਾਂ ਨੂੰ ਸਰਬੱਤ ਦੇ ਭਲੇ ਲਈ ਤਿਆਰ ਕਰ ਸਕਦੇ ਹਨ।

Link…..Scholar Fields Public School celebrated the festival of Baisakhi

ਕਵਿਤਾ ਨਾਗਦੇਵ, ਤਰਨਜੀਤ ਕੌਰ, ਵਿਜੇ ਕੁਮਾਰ ਗਰਗ ਅਤੇ ਸੰਦੀਪ ਸਿੰਘ ਦੀ ਅਗਵਾਈ ਹੇਠ ਬੁੱਢਾ ਦਲ ਪਬਲਿਕ ਸਕੂਲ ਅਤੇ ਗ੍ਰੀਨ ਵੈਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜੰਗਾਂ ਹਾਦਸਿਆਂ ਅਤੇ ਆਫਤਾਵਾਂ ਸਮੇਂ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਰੈਸਕਿਯੂ ਅਤੇ ਪੀੜਤਾਂ ਨੂੰ ਟਰਾਂਸਪੋਰਟ ਕਰਨ ਦੇ ਘਰੇਲੂ ਢੰਗ ਤਰੀਕਿਆਂ ਦੇ ਪ੍ਰਦਰਸ਼ਨ ਕਰਕੇ ਦਿਖਾਏ। ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਦੇ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਅਤੇ ਕਾਉਸਲਰ ਜਸਪ੍ਰੀਤ ਸਿੰਘ ਸੰਧੂ ਨੇ ਨਸ਼ਿਆਂ ਅਪਰਾਧਾਂ ਅਤੇ ਚੰਗੀ ਸਿਹਤ ਤਦੰਰੁਸਤੀ ਤਾਕ਼ਤ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਹਿੰਸਾਂ, ਅਤਿਆਚਾਰ, ਆਕੜ, ਬੇਇਮਾਨੀ, ਨਫ਼ਰਤਾਂ ਅਤੇ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣਗੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here