Homeਪੰਜਾਬੀਰੈਡੀਮੇਡ ਕੱਪੜਿਆਂ 'ਤੇ ਜੀਐਸਟੀ ਵਧਾਉਣ ਨਾਲ ਗਾਰਮੈਂਟ ਵਪਾਰੀਆਂ ਨੂੰ ਲੱਗੇਗਾ ਝਟਕਾ ...

ਰੈਡੀਮੇਡ ਕੱਪੜਿਆਂ ‘ਤੇ ਜੀਐਸਟੀ ਵਧਾਉਣ ਨਾਲ ਗਾਰਮੈਂਟ ਵਪਾਰੀਆਂ ਨੂੰ ਲੱਗੇਗਾ ਝਟਕਾ : ਨਰੇਸ਼ ਸਿੰਗਲਾ

- Advertisement -spot_img

ਪਟਿਆਲਾ, 19 ਦਿਸੰਬਰ

ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗਲਾ, ਪ੍ਰਧਾਨ ਮਨਤਾਰ ਸਿੰਘ ਮੱਕੜ ਅਤੇ ਹੋਰ ਮੈਂਬਰਾਂ ਨੇ ਕੇਂਦਰ ਸਰਕਾਰ ਵੱਲੋਂ ਜੀਐਸਟੀ ਦਰਾਂ ਵਿੱਚ ਕੀਤੇ ਜਾ ਰਹੇ ਵਾਧੇ ਦਾ ਸਖ਼ਤ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰੀ ਗਰੁੱਪ ਆਫ਼ ਮਿਨਿਸਟਰਜ਼ ਵੱਲੋਂ ₹1500 ਦੇ ਕੱਪੜਿਆਂ ਦੀ ਖਰੀਦ ‘ਤੇ 18% ਅਤੇ ₹10,000 ਦੇ ਕੱਪੜਿਆਂ ਦੀ ਖਰੀਦ ‘ਤੇ 28% ਜੀਐਸਟੀ ਲਾਗੂ ਕਰਨਾ ਬਿਲਕੁਲ ਗਲਤ ਹੈ।

ਉਹਨਾਂ ਅੱਗੇ ਕਿਹਾ ਕਿ ਘੱਟ ਸਰਦੀ ਪੈਣ ਕਾਰਨ ਮਾਰਕੀਟ ਵਿੱਚ ਪਹਿਲਾਂ ਹੀ ਮੰਦੀ ਦਾ ਦੌਰ ਚੱਲ ਰਿਹਾ ਹੈ ਅਤੇ ਵਪਾਰੀਆਂ ਲਈ ਦੁਕਾਨਾਂ ਅਤੇ ਸ਼ੋਅਰੂਮਾਂ ਦੇ ਖਰਚੇ ਕੱਢਣੇ ਅਤੇ ਸਟਾਫ ਨੂੰ ਤਨਖਾਹਾਂ ਦੇਣੀਆਂ ਵੀ ਮੁਸ਼ਕਿਲ ਹੋ ਰਹੀਆਂ ਹਨ। ਉਹਨਾਂ ਕਿਹਾ ਕਿ 18/28 ਦੀਆਂ ਨਵੀਆਂ ਟੈਕਸ ਦਰਾਂ ਲਾਗੂ ਕਰਨ ਨਾਲ ਰੈਡੀਮੇਡ ਗਾਰਮੈਂਟ ਵਪਾਰ ‘ਤੇ ਬਹੁਤ ਬੁਰਾ ਅਸਰ ਪਵੇਗਾ ਅਤੇ ਗਾਰਮੈਂਟ ਵਪਾਰੀਆਂ ਨੂੰ ਸਿੱਧਾ ਝਟਕਾ ਲੱਗੇਗਾ, ਜਿਸ ਨਾਲ ਛੋਟੇ ਵਪਾਰੀ ਹੋਰ ਵੀ ਮੁਸ਼ਕਿਲ ਵਿੱਚ ਫਸ ਜਾਣਗੇ।

see this link also……CM Mann Plans to Develop Hussainiwala Border as a Tourist Destination

ਐਸੋਸੀਏਸ਼ਨ ਦੇ ਮੈਂਬਰਾਂ ਨੇ ਇੱਕ ਐਮਰਜੈਂਸੀ ਮੀਟਿੰਗ ਕਰਕੇ ਇਸ ਨਵੇਂ ਪ੍ਰਸਤਾਵਿਤ ਜੀਐਸਟੀ ਦੇ ਵਾਧੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਸਮੇਂ ਵਿੱਚ ਮੰਦੀ ਅਤੇ ਮਾਰਕੀਟ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਧੇ ਨੂੰ ਤੁਰੰਤ ਵਾਪਸ ਲੈ ਕੇ ਵਪਾਰੀਆਂ ਨੂੰ ਰਾਹਤ ਦਿੱਤੀ ਜਾਵੇ।

ਇਸ ਮੌਕੇ ਵਿਪਨ ਸਿੰਗਲਾ, ਕ੍ਰਿਸ਼ਨ ਜੀ, ਲੱਕੀ ਜੀ ਚਿਰਾਗ, ਰਵਿੰਦਰ ਸਿੰਘ ਬੰਨੀ, ਮਨਜੀਤ ਸਿੰਘ ਕਾਕਾ, ਰਜੀਵ ਖੰਨਾ, ਰਿਸ਼ੂ ਉਬਰਾਏ, ਕਮਲ, ਸੁਖਦੀਪ ਸਾਹਨੀ, ਸੋਨੂੰ, ਬੰਟੀ, ਕਿੱਟੀ, ਜਸਵਿੰਦਰ, ਗੋਰਾ ਜੀ ਵਿੱਕੀ, ਲੱਕੀ ਅਤੇ ਸ਼ਿਵਾ ਆਦਿ ਵਪਾਰੀ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here