Homeਪੰਜਾਬੀਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਈ ਵਿਭਾਗਾਂ ਦੀ ਲਈ ਮੀਟਿੰਗ, ਅਧਿਕਾਰੀਆਂ ਨੂੰ...

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਈ ਵਿਭਾਗਾਂ ਦੀ ਲਈ ਮੀਟਿੰਗ, ਅਧਿਕਾਰੀਆਂ ਨੂੰ ਪਾਈਆਂ ਝਾੜਾਂ

- Advertisement -spot_img

-ਹਰ ਵਾਰਡ ਨੂੰ ਮਿਲੇਗੀ ਇੱਕ ਫੋਗਿੰਗ ਮਸ਼ੀਨ

-ਐਲ.ਐਂਡ.ਟੀ. ਕੰਪਨੀ ਨੂੰ ਲਗਾਇਆ 8 ਕਰੋੜ ਦਾ ਜੁਰਮਾਨਾ

-ਕੋਈ ਸ਼ਿਕਾਇਤ ਆਈ ਤਾਂ ਇੰਚਾਰਜ ਜ਼ਿੰਮੇਵਾਰ : ਅਜੀਤਪਾਲ ਕੋਹਲੀ

ਪਟਿਆਲਾ, 4 ਜੁਲਾਈ

ਨਗਰ ਨਿਗਮ ਵਿਖੇ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਕੰਮਾਂ ਕਾਰਾਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ, ਪਾਵਰਕਾਮ ਅਤੇ ਐਲ.ਐਂਡ.ਟੀ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਨੇ ਕਈ ਅਧਿਕਾਰੀਆਂ ਨੂੰ ਝਾੜਾਂ ਪਾਈਆਂ ਅਤੇ ਸਖਤ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿੱਚ ਢਿੱਲ ਬਰਦਾਸ਼ਤ ਨਹੀਂ ਹੋਵੇਗੀ ਅਤੇ ਨਾਲ ਹੀ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦੀ ਸ਼ਿਕਾਇਤ ਆਈ ਤਾਂ ਸਬੰਧਤ ਵਿਭਾਗ ਦਾ ਮੁਖੀ ਜਾਂ ਇੰਚਾਰਜ ਜ਼ਿੰਮੇਵਾਰ ਹੋਵੇਗਾ, ਜਿਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।

ਵਿਧਾਇਕ ਕੋਹਲੀ ਨੇ ਦੱਸਿਆ ਕਿ ਸ਼ਹਿਰ ਵਿੱਚ ਐਲ.ਐਂਡ.ਟੀ. ਕੰਪਨੀ ਕੋਲ ਪਾਣੀ ਦੀਆਂ ਪਾਈਪ ਲਾਈਨਾਂ ਨਵੀਆਂ ਵਿਛਾਉਣ ਦਾ ਕੰਮ ਹੈ, ਜਿਸ ਦੀ ਢਿੱਲ ਨੂੰ ਦੇਖਦਿਆਂ 8 ਕਰੋੜ ਦਾ ਜੁਰਮਾਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਮੁੜ ਫੇਰ ਕਿਹਾ ਗਿਆ ਹੈ ਕਿ ਟੁੱਟੀਆਂ ਸੜਕਾਂ ਨੂੰ ਲੈ ਕੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ। ਇਸ ਕਰਕੇ ਸਾਰੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿਤਿਆ ਡੇਚਵਾਲ ਵੀ ਮੌਜੂਦ ਸਨ। ਸਾਰੇ ਵਿਭਾਗਾਂ ਤੋਂ ਰਿਪੋਰਟ ਪ੍ਰਾਪਤ ਕਰਕੇ ਵਿਧਾਇਕ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਨਾਲ ਹੀ ਸਰਕਾਰ ਦਾ ਵਾਅਦਾ ਵੀ ਹੈ ਕਿ ਕਿਸੇ ਦੇ ਕੰਮ ਨੂੰ ਲਟਕਾਇਆ ਨਹੀਂ ਜਾਵੇਗਾ। ਇਸ ਕਰਕੇ ਜੇਕਰ ਫਿਰ ਵੀ ਕੋਈ ਅਧਿਕਾਰੀ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਉਨ੍ਹਾਂ ਦੇ ਕੰਮਾਂ ਨੂੰ ਬੇਵਜਾ ਲਟਕਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ। ਇਸ ਦੇ ਨਾਲ ਹੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਾਰੇ ਵਿਭਾਗਾਂ ਤੋਂ ਵਿਸਥਾਰਤ ਰਿਪੋਰਟ ਪ੍ਰਾਪਤ ਕੀਤੀ ਅਤੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਭਾਗ ਦਾ ਕੰਮ ਪੂਰਾ ਨਹੀਂ ਹੈ ਤਾਂ ਉਹ ਅਗਲੀ ਮੀਟਿੰਗ ਤੱਕ ਸਾਰੇ ਕਾਗਜ਼ਾਤ ਤਿਆਰ ਕਰਕੇ ਲਿਆਉਣ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਆਮ ਲੋਕਾਂ ਦੇ ਕੰਮਾਂ ਕਾਰਾਂ ਨੂੰ ਕਿੰਨੀ ਤੇਜੀ ਨਾਲ ਕੀਤਾ ਜਾ ਰਿਹਾ ਹੈ ਅਤੇ ਵਿਕਾਸ ਕਾਰਜ ਕਿਸ ਪੱਧਰ ’ਤੇ ਜਾਰੀ ਹਨ। ਵਿਧਾਇਕ ਨੇ ਦੱਸਿਆ ਕਿ ਅਗਾਮੀ ਬਾਰਿਸ਼ ਦੇ ਸੀਜਨ ਵਿਚ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ, ਜਿਸ ਕਰਕੇ ਫੌਗਿੰਗ ਜ਼ਰੂਰੀ ਹੁੰਦੀ ਹੈ। ਇਸ ਵਾਰ ਫ਼ੈਸਲਾ ਲਿਆ ਹੈ ਕਿ ਹਰ ਵਾਰਡ ਨੂੰ ਇੱਕ ਫੌਗਿੰਗ ਮਸ਼ੀਨ ਦਿੱਤੀ ਜਾਵੇ ਤਾਂ ਕਿ ਸਮੇਂ ਸਿਰ ਹਰ ਗਲੀ, ਮੁਹੱਲੇ ਅੰਦਰ ਫੌਗਿੰਗ ਕੀਤੀ ਜਾ ਸਕੇ। ਇਹ ਮਸ਼ੀਨਾਂ ਛੋਟੀਆਂ ਗਲੀਆਂ ਅੰਦਰ ਜਾ ਸਕਣਗੀਆਂ।

LINk…..ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਮਿਲਿਆ ਹੁਲਾਰਾ; 15 ਫ਼ੀਸਦ ਰਕਬਾ ਵਧਿਆ

ਇਸ ਮੌਕੇ ਹਰਕਿਰਨਪਾਲ ਸਿੰਘ ਨਿਗਰਾਨ ਇੰਜੀਨੀਅਰ, ਗੁਰਪ੍ਰੀਤ ਸਿੰਘ ਵਾਲੀਆ ਨਿਗਰਾਨ ਇੰਜੀਨੀਅਰ, ਰਾਜਪਾਲ ਸਿੰਘ ਐਕਸੀਅਨ, ਸੁਨੀਲ ਸ਼ਰਮਾ ਐਕਸੀਅਨ, ਜਤਿੰਦਰਪਾਲ ਸਿੰਘ ਐਕਸੀਅਨ, ਨੀਰਜ ਭੱਟੀ ਐਮ.ਟੀ.ਪੀ., ਜਤਿੰਦਰਪਾਲ ਗਰਗ ਐਕਸੀਅਨ ਪਾਵਰਕਾਮ, ਵਿਕਾਸ ਧਵਨ ਐਕਸੀਅਨ ਸੜਕਾਂ, ਸੁਨੀਲ ਮਹਿਤਾ ਸੈਕਟਰੀ ਨਗਰ ਨਿਗਮ, ਰਵਦੀਪ ਸਿੰਘ ਸੈਕਟਰੀ ਅਤੇ ਸੁਰਜੀਤ ਸਿੰਘ ਚੀਮਾ ਸੈਕਟਰੀ ਮੌਜੂਦ ਸਨ। ਡੱਬੀ ਲੋਕ ਸਹਿਮ ’ਚ ਨਾ ਆਉਣ, ਹੜ੍ਹਾਂ ਤੋਂ ਬਚਾਅ ਕਾਰਜ ਪੂਰੇ ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਦੇ ਨਾਲ ਲਗਦੀਆਂ ਛੋਟੀ ਅਤੇ ਵੱਡੀ ਨਦੀਆਂ ਸਮੇਤ ਜੈਕਬ ਡਰੇਨ ਦੀ ਸਫਾਈ ਦਾ ਕੰਮ ਪਿਛਲੇ ਲਗਭਗ ਇੱਕ ਮਹੀਨੇ ਤੋਂ ਜਾਰੀ ਹੈ। ਇਸ ਤੋਂ ਇਲਾਵਾ ਹੜ੍ਹਾਂ ਦੀ ਸਥਿਤੀ ਨਾਲ ਨਿਪਟਨ ਵਾਸਤੇ ਕਾਰਜ ਪੂਰੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਕਿਸੇ ਦੇ ਬਹਿਕਾਵੇ ਵਿਚ ਆਉਣ ਦੀ ਲੋੜ ਨਹੀਂ ਅਤੇ ਸਹਿਮ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਸ਼ਹਿਰ ’ਚ ਲੱਗਣਗੇ 7 ਆਰ.ਓ. ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ 7 ਆਰ.ਓ. ਲਗਾਏ ਜਾ ਰਹੇ ਹਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਅਗਾਮੀ ਬਾਰਸ਼ਾਂ ਦੇ ਸੀਜਨ ਵਿਚ ਬਿਮਾਰੀਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ, ਜਿਸ ਕਰਕੇ ਡਾਕਟਰ ਵੀ ਆਰ.ਓ. ਦਾ ਪਾਣੀ ਪੀਣ ਲਈ ਸਲਾਹ ਦਿੰਦੇ ਹਨ। ਇਸ ਲਈ ਸ਼ਹਿਰ ਦੀਆਂ ਕਈ ਥਾਵਾਂ ’ਤੇ ਪੀਣ ਵਾਲੇ ਪਾਣੀ ਦੇ ਲੱਗੇ ਵਾਟਰ ਕੂਲਰ ਉੱਪਰ ਆਰ.ਓ. ਲਗਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਧਾਮੋਮਾਜਰਾ ਦੇ ਵਿਕਾਸ ਕਾਰਜ ਜਲਦੀ ਪੂਰੇ ਹੋਣਗੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਧਾਮੋਮਾਜਰਾ ਵਿਖੇ ਗਲੀਆਂ ਅਤੇ ਸੀਵਰੇਜ਼ ਸਮੇਤ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਲਗਾਤਾਰ ਜਾਰੀ ਹੈ, ਹੁਣ ਜਿਹੜੇ ਕੰਮ ਰਹਿ ਗਏ ਹਨ, ਉਹ 67 ਲੱਖ ਦੇ ਬਜਟ ਨਾਲ ਜਲਦੀ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਾਫੀ ਏਰੀਏ ਵਿਚ ਸੜਕਾਂ ਮੁਕੰਮਲ ਹੋ ਚੁੱਕੀ ਹਨ। ਸੀਵਰੇਜ਼ ਦੀਆਂ ਲਾਈਨਾਂ ਵੀ ਪਾਈਆਂ ਜਾ ਚੁੱਕੀਆਂ ਹਨ, ਜਦਕਿ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਲਗਭਗ ਨੇੜੇ ਲਗ ਚੁੱਕਿਆ ਹੈ।

ਅਨਸੇਫ ਪਾਣੀ ਦੀਆਂ ਟੈਂਕੀਆਂ ਡੇਗਣ ਦੇ ਆਦੇਸ਼ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੀਟਿੰਗ ਵਿਚ ਮੌਜੂਦ ਨਗਰ ਨਿਗਮ ਅਤੇ ਐਲ.ਐਂਡ.ਟੀ. ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕੇਨਾਲ ਵੇਸਟ ਪ੍ਰੋਜੈਕਟ ਜਲਦੀ ਸ਼ੁਰੂ ਕਰਨ ਦੇ ਮਕਸਦ ਨਾਲ ਸ਼ਹਿਰ ਵਿੱਚ ਕਈ ਪਾਣੀ ਦੀਆਂ ਟੈਂਕੀਆਂ ਨਵੀਆਂ ਬਣਾਈਆਂ ਜਾ ਰਹੀਆਂ ਹਨ, ਜਦਕਿ ਕਈ ਥਾਵਾਂ ’ਤੇ ਜੋ ਪੁਰਾਣੀਆਂ ਅਨਸੇਫ ਟੈਂਕੀਆਂ ਹਨ, ਜਿਨ੍ਹਾਂ ਵਿਚ ਆਰੀਆ ਸਮਾਜ ਪਾਰਕ, ਮਾਸਟਰ ਤਾਰਾ ਸਿੰਘ ਪਾਰਕ, ਬਾਰਾਂ ਖੂਹਾਂ ਅਤੇ ਪਾਸੀ ਰੋਡ ਸਮੇਤ ਹੋਰ ਥਾਵਾਂ ’ਤੇ ਬਣੀਆਂ ਪਾਣੀ ਦੀਆਂ ਟੈਂਕੀਆਂ ਨੂੰ ਜਲਦੀ ਡੇਗ ਕੇ ਉਨ੍ਹਾਂ ਦੀ ਥਾਂ ਨਵੀਆਂ ਟੈਂਕੀਆਂ ਬਨਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਨਾ ਆਉਣ ਇਸ ਕਰਕੇ ਇਹ ਕੰਮ ਜਲਦੀ ਸ਼ੁਰੂ ਕੀਤਾ ਜਾਵੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here