Homeਪੰਜਾਬੀਪੰਜਾਬਵਿਲੱਖਣ ਸਮਰੱਥਾ ਵਾਲੇ 6,695 ਵਿਦਿਆਰਥੀਆਂ ਲਈ 3,255 ਵਿਸ਼ੇਸ਼ ਪ੍ਰੀਖਿਆ ਕੇਂਦਰ ਸਥਾਪਤ

ਵਿਲੱਖਣ ਸਮਰੱਥਾ ਵਾਲੇ 6,695 ਵਿਦਿਆਰਥੀਆਂ ਲਈ 3,255 ਵਿਸ਼ੇਸ਼ ਪ੍ਰੀਖਿਆ ਕੇਂਦਰ ਸਥਾਪਤ

- Advertisement -spot_img

• ਤਣਾਅ-ਮੁਕਤ ਪ੍ਰੀਖਿਆ ਯਕੀਨੀ ਬਣਾਉਣ ਲਈ 2,804 ਕੇਂਦਰ ਇੱਕ-ਇੱਕ ਵਿਦਿਆਰਥੀ ਲਈ ਖਾਸ ਤੌਰ ‘ਤੇ ਬਣਾਏ 

ਚੰਡੀਗੜ੍ਹ, 20 ਫਰਵਰੀ

ਸਿੱਖਿਆ ਮੰਤਰੀ ਹਰਜੋਤ  ਬੈਂਸ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ 17 ਫਰਵਰੀ 2026 ਤੋਂ ਸ਼ੁਰੂ ਹੋਈਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਅਤੇ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਮਾਵੇਸ਼ੀ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਸਾਰੇ ਵਿਦਿਆਰਥੀਆਂ ਨੂੰ ਬਰਾਬਰ ਮੌਕੇ ਦੇਣ ਲਈ ਸੂਬਾ ਸਰਕਾਰ ਨੇ ਪੰਜਾਬ ਭਰ ਵਿੱਚ 6,695 ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ 3,255 ਵਿਸ਼ੇਸ਼ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਹਨ। ਇਹ ਕੇਂਦਰ ਵਿਦਿਆਰਥੀਆਂ ਨੂੰ ਮਾਣ ਅਤੇ ਵਿਸ਼ਵਾਸ ਨਾਲ ਪ੍ਰੀਖਿਆ ਦੇਣ ਦਾ ਮੌਕਾ ਦੇਣਗੇ।

ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 3,255 ਵਿਸ਼ੇਸ਼ ਕੇਂਦਰਾਂ ਵਿੱਚੋਂ 2,804 ਕੇਂਦਰ ਇੱਕ-ਇੱਕ ਵਿਦਿਆਰਥੀ ਲਈ ਖਾਸ ਤੌਰ ‘ਤੇ ਬਣਾਏ ਗਏ ਹਨ। ਇਹ ਵਿਅਕਤੀਗਤ ਪ੍ਰਬੰਧ ਵਿਦਿਆਰਥੀਆਂ ਲਈ ਤਣਾਅ-ਮੁਕਤ, ਅਨੁਕੂਲ ਅਤੇ ਸਹਾਇਕ ਪ੍ਰੀਖਿਆ ਵਾਤਾਵਰਣ ਯਕੀਨੀ ਬਣਾਉਂਦੇ ਹਨ।

 ਬੈਂਸ ਨੇ ਕਿਹਾ, “ਸਾਡੀ ਸਰਕਾਰ ਸਮਾਵੇਸ਼ੀ ਸਿੱਖਿਆ ਨੂੰ ਮਜ਼ਬੂਤ ਕਰ ਰਹੀ ਹੈ। ਸਾਡਾ ਟੀਚਾ ਸਿਰਫ਼ ਪ੍ਰੀਖਿਆਵਾਂ ਕਰਵਾਉਣਾ ਨਹੀਂ, ਸਗੋਂ ਹਰ ਬੱਚੇ ਲਈ ਮਾਣ-ਸਨਮਾਨ ਅਤੇ ਸਮਾਨਤਾ ਵਾਲਾ ਮਾਹੌਲ ਬਣਾਉਣਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀ ਆਪਣੇ ਆਪ ਨੂੰ ਸਸ਼ਕਤ ਅਤੇ ਸਮਰੱਥ ਮਹਿਸੂਸ ਕਰਨ।”

watch….MLA Kohli Ensures Health Scheme Reaches Every Doorstep: On-Ground Review in Wards

ਰਾਈਟਸ ਟੂ ਪਰਸਨਸ ਵਿਦ ਡਿਸਐਬਿਲੀਟੀ ਐਕਟ, 2016 ਦੇ ਨਿਯਮਾਂ ਅਨੁਸਾਰ, ਵਿਦਿਆਰਥੀਆਂ ਨੂੰ ਵਿਅਕਤੀਗਤ ਜ਼ਰੂਰਤਾਂ ਮੁਤਾਬਕ ਸਕ੍ਰਾਈਬ, ਵਾਧੂ ਸਮਾਂ, ਰੈਂਪ ਅਤੇ ਨਿਰਵਿਘਨ ਪਹੁੰਚ ਵਾਲੇ ਗਰਾਊਂਡ-ਫਲੋਰ ਪ੍ਰੀਖਿਆ ਹਾਲ, ਧਿਆਨ ਭਟਕਣ ਤੋਂ ਬਚਾਉਣ ਲਈ ਵੱਖਰੇ ਸ਼ਾਂਤ ਕਮਰੇ, ਵੱਡੇ ਪ੍ਰਿੰਟ ਵਾਲੇ ਪ੍ਰਸ਼ਨ ਪੱਤਰ ਅਤੇ ਹੋਰ ਪਹੁੰਚਯੋਗ ਫਾਰਮੈਟਾਂ ਤੋਂ ਇਲਾਵਾ ਜਿੱਥੇ ਲੋੜ ਪਵੇ ਡਾਕਟਰੀ ਸਹਾਇਤਾ ਵੀ ਯਕੀਨੀ ਬਣਾਈ ਗਈ ਹੈ।

ਇਸ ਪਹਿਲਕਦਮੀ ਨੂੰ ਇੱਕ ਅਹਿਮ ਮੀਲ ਪੱਥਰ ਦੱਸਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ, “ਇਹ ਨਿਆਂ ਅਤੇ ਬਰਾਬਰੀ ਵਾਲੇ ਸਮਾਜ ਨੂੰ ਮਜ਼ਬੂਤ ਕਰਨ ਵਾਲਾ ਕਦਮ ਹੈ। ਪੰਜਾਬ ਸਰਕਾਰ ਹਰ ਵਿਦਿਆਰਥੀ ਨੂੰ ਸਫਲਤਾ ਲਈ ਲੋੜੀਂਦੇ ਸਾਧਨ ਅਤੇ ਮੌਕੇ ਦੇ ਕੇ ਸਸ਼ਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਪੀਐਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਸਾਰੇ ਸੈਂਟਰ ਸੁਪਰਡੈਂਟਾਂ ਅਤੇ ਸਟਾਫ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਉਹ ਆਪਣੀਆਂ ਡਿਊਟੀਆਂ ਪੂਰੀ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ, “11 ਵਰਗਾਂ ਦੀਆਂ ਅਪੰਗਤਾਵਾਂ ਨੂੰ ਕਵਰ ਕਰਨ ਵਾਲਾ ਇਹ ਵਿਆਪਕ ਨੈੱਟਵਰਕ ਪੰਜਾਬ ਸਰਕਾਰ ਦੀ ਸਮਾਵੇਸ਼ੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਸਾਬਤ ਕਰਦਾ ਹੈ। ਇਹ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿੱਚ ਵੀ ਮਦਦ ਕਰੇਗਾ।”

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here