Homeਪੰਜਾਬੀਵਿਸ਼ਵ ਹੋਮਿਉਪੈਥੀ ਦਿਵਸ ਮਨਾਇਆ

ਵਿਸ਼ਵ ਹੋਮਿਉਪੈਥੀ ਦਿਵਸ ਮਨਾਇਆ

- Advertisement -spot_img

ਸਿਵਲ ਸਰਜਨ ਡਾ: ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਜਿਲਾ ਹਮਿੳੇੁਪੈਥੀ ਅਫਸਰ ਡਾ:ਰਾਜੀਵ ਕੁਮਾਰ ਜਿੰਦੀਆ ਦੀ
ਰਹਿਨੁਮਾਈ ਹੇਠ ਸ਼ੀ.ਐਚ .ਸੀ ਤ੍ਰਿਪੜੀ ਵਿਖੇ ਵਿਸ਼ਵ ਹੋਮਿਉਪੈਥੀ ਦਿਵਸ ਡਾ: ਸੈਮੂਅਲ ਹੈਨੇਮਨ ਦੀ ਯਾਦ ਨੂੰ ਸਪਰਿਪਤ ਕਰਦੇ ਹੋਏ ਮਨਾਇਆ ਗਿਆ।

ਡਾ:ਰਾਜਨੀਤ ਕੌਰ ਹੋਮਿਉਪੈਥੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ 10 ਅਪਰੈਲ ਨੂੰ ਇਹ ਦਿਨ ਮਨਾਉਣ ਦਾ ਮੰਤਵ,ਵੱਧ
ਤੌਂ ਵੱਧ ਲੋਕਾਂ ਨੂੰ ਇਸ ਪੈਥੀ ਬਾਰੇ ਜਾਗਰੂਕ ਕਰਨਾ ਹੈ।ਹੋਮਉਪੈਥੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਇਹ ਬੀਮਾਰੀ ਨੂੰ ਜੜ ਤੋਂ ਖਤਮ ਕਰ ਸਕਦੀ ਹੈ,ਹਰ ਉਮਰ ਦੇ ਲੋਕਾਂ ਦਾ ਇਲਾਜ ਕਰ ਸਕਦੀ ਹੈ। ਇਸਦਾ ਕੋਈ ਗਲਤ ਪ੍ਰਭਾਵ ਨਹੀਂ ਪੈਂਦਾ।ਇਸ ਨੂੰ ਸੁਰੱਖਿਅਤ ਵਿਕਲਪਕ ਦਵਾਈ ਮੰਨਿਆ ਜਾਂਦਾ ਹੈ। ਹੋਮਿਉਪੈਥੀ ਇਲਾਜ ਪੋਦਿਆਂ ਅਤੇ ਖਣਿਜਾਂ ਵਰਗੇ ਕੁਦਰਤੀ ਪਦਾਰਥਾਂ ਦੀ ਮੱਦਦ ਨਾਲ ਸਰੀਰ ਦੀ ਕੁਦਰਤੀ ਰੱੀਖਆ ਨੂੰ ਤੇਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਦਵਾਈ ਦਾ 200 ਸਾਲ਼ਾ ਤੋਂ ਵੱਧ ਦਾ ਇਤਿਹਾਸ ਹੈ ਤੇ ਇਹ ਦੁਨੀਆਂ ਦੇ 100 ਦੇਸ਼ਾਂ ਵਿੱਚ ਪ੍ਰਚਲਿਤ ਹੈ।ਹੋਮਿਉਪੈਥੀ ਵਿੱਚ ਵਿਅਕਤੀ ਦੀ ਮੁੱਖ ਸਮੱਸਿਆ,ਪੀੜਤ ਦੇ ਸਰੀਰ ਦੀ ਪ੍ਰਕਿਰਤੀ,ਆਮ ਸਮੱਸਿਆਵਾਂ,ਜੀਵਨ ਸ਼ੈਲੀ,ਖਾਨਦਾਨੀ ਕਾਰਕ ਅਤੇ
ਇਤਿਹਾਸ ਨੂੰ ਧਿਆਨ ਵਿੱਚ ਰਖਕੇ ਇਲਾਜ ਕੀਤਾ ਜਾਂਦਾ ਹੈ।ਹੋਮਿਉਪੈਥੀ ਵਿੱਚ ਜਿਆਦਾ ਤਰ ਐਲਰਜੀ, ਲਾਗ, ਗਾਇਨਾਕੋਲੋਜੀਕਲ ਬਿਮਾਰੀਆਂ, ਜੋੜਾਂ ਦੇ ਦਰਦ, ਆਰਥਰਾਈਟਜ, ਮਾਈਗਰੇਨ, ਡਿਪਰੈਸ਼ਨ, ਕ੍ਰੋਨਿਕ ਥਕਾਵਟ, ਮਾਨਸਿਕ ਸਿਹਤ ਸਮੱਸਿਆ, ਜਿਗਰ ਨਾਲ ਸਬੰਧਿਤ ਸਮੱਸਿਆਵਾਂ, ਪੇਟ ਦੀਆਂ ਸਮੱਸਿਆਵਾਂ, ਅੰਤੜੀਆਂ ਦੀਆਂ ਬਿਮਾਰੀਆ ਦਾ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਡਾ: ਸ਼ੀਤਲ ਚੋਧਰੀ, ਡਾ:ਦਵਿੰਦਰ ਕੌਰ, ਡਾ:ਮਨਪ੍ਰੀਤ ਕੌਰ, ਡਾਂ:ਭੁੱਲਰ, ਡਾ:ਰਾਜੇਸ਼, ਡਾ:ਅਨੁਪਮ, ਡਾ ਰਵਿੰਦਰਪਾਲ ਕੌਰ, ਡਾ; ਨੇਹਾ, ਸਿਸਟਰ ਸੁਖਵੀਰ , ਦੀਪਮਾਲਾ , ਮਮਤਾ ਅਤੇ ਸਤਵੀਰ ਸਿੰਘ, ਕ੍ਰਿਸ਼ਨ ਚੰਦ ਅਤੇ ਆਸ਼ਾ ਵਰਕਰ ਸ਼ਾਮਿਲ ਹੋਏ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here