Homeਪੰਜਾਬੀ ਵੋਟ ਦੀ ਚੋਟ ਨਾਲ ਕੇਂਦਰ ਦੇ ਅਤਿਆਚਾਰਾਂ ਦਾ ਲਵਾਂਗੇ ਬਦਲਾ: ਅਨਮੋਲ

 ਵੋਟ ਦੀ ਚੋਟ ਨਾਲ ਕੇਂਦਰ ਦੇ ਅਤਿਆਚਾਰਾਂ ਦਾ ਲਵਾਂਗੇ ਬਦਲਾ: ਅਨਮੋਲ

- Advertisement -spot_img

ਫਰੀਦਕੋਟ/ਪਟਿਆਲਾ (13 ਅਪ੍ਰੈਲ)

ਫਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੇ ਕਿਹਾ ਕਿ ਸੂਬੇ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪਹਿਲੀ ਵਾਰ ਮਾਲਵਾ ਖਿਤੇ ਚ ਟੇਲਾਂ ਤੱਕ ਨਹਿਰੀ ਪਾਣੀ ਪੰਹੁਚਾਇਆ ਹੈ।

ਸ਼ੁੱਕਰਵਾਰ ਨੂੰ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਪੱਖੀ ਕਲਾਂ, ਭੋਲੂਵਾਲਾ, ਭਾਗਥਲਾ, ਪਹਿਸੂਵਾਲਾ ਅਤੇ ਹੋਰਨਾਂ ਪਿੰਡਾਂ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਪ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਅਸਲ ਵਿਚ ਆਮ ਆਦਮੀ ਪਾਰਟੀ ਹੀ ਕਿਸਾਨ ਹਿਤੈਸ਼ੀ ਪਾਰਟੀ ਹੈ ਜਿਸ ਨੇ ਨਹਿਰਾਂ ਅਤੇ ਰਜਬਾਹਿਆਂ ਦੀ ਮੁਰਮੰਤ ਕਰ ਕੇ ਟੇਲਾਂ ਤੱਕ ਨਹਿਰੀ ਪਾਣੀ ਪੁਜਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਨਹਿਰੀ ਪਾਣੀ ਦੀ ਮਿਕਦਾਰ ਵਧਾਉਣ ਲਈ ਦੋ ਨਵੀਆਂ ਨਹਿਰਾਂ ਕੱਢੀਆਂ ਜਾ ਰਹੀਆਂ ਹਨ। ਜਦਕਿ ਇਸ ਸਮੇਂ ਕਿਸਾਨਾਂ ਨੂੰ 60 ਫੀਸਦੀ ਨਹਿਰੀ ਪਾਣੀ ਯਕੀਨੀ ਬਣਾਇਆ ਗਿਆ ਜੋ ਦੋ ਸਾਲ ਪਹਿਲਾਂ ਮਸਾਂ 30-40 ਫੀਸਦੀ ਸੀ।

ਕੇਂਦਰ ਦੀ ਮੋਦੀ ਸਰਕਾਰ ਉਪਰ ਪੰਜਾਬ ਨਾਲ ਵਿਤਕਰਾ ਅਤੇ ਧੱਕਾ ਕਰਨ ਦਾ ਇਲਜਾਮ ਲਗਾਉਂਦਿਆ ਕਰਮਜੀਤ ਅਨਮੋਲ ਨੇ ਕਿਹਾ ਕਿ ਜਦ ਤੋਂ ਕੇਂਦਰ ਵਿਚ ਭਾਜਪਾ ਸੱਤਾ ਵਿਚ ਆਈ ਹੈ। ਪੰਜਾਬ ਵਿਚ ਇਕ ਵੀ ਵੱਡਾ ਪ੍ਰੌਜੈਕਟ ਨਹੀਂ ਲਗਿਆ ਹਾਲਾਂਕਿ ਪਿਛਲੇ ਸਾਲ ਤੱਕ ਅਕਾਲੀ ਦਲ ਵੀ ਇਸ ਦੀ ਭਾਈਵਾਲ ਸੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਸਰਹੱਦਾਂ ਨੇੜੇ ਪੰਜਾਬ ਦੇ ਕਿਸਾਨਾਂ ਉਪਰ ਹੋਇਆ ਤਸ਼ੱਦਦ ਕਿਸੇ ਤੋਂ ਭੁੱਲਿਆ ਨਹੀਂ। ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨ ਇਹਨਾਂ ਮੋਰਚਿਆਂ ਵਿਚ ਸ਼ਹੀਦ ਹੋਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਉਨ੍ਹਾਂ ਕੋਲ ਆਪਣੀ ਸ਼ਕਤੀ ਵਿਖਾਉਣ ਦਾ ਮੌਕਾ ਆਇਆ ਹੈ ਤੇ ਉਹ ਆਪਣੀ ਵੋਟ ਦੀ ਸ਼ਕਤੀ ਨਾਲ ਮੋਦੀ ਦਾ ਤਖਤਾ ਪਲਟਾਉਣਗੇ। ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇ ਸਾਰੇ ਪੰਜਾਬੀ ਇਕੱਜੁਟ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ ਅਤੇ ਵਿਧਾਨ ਸਭਾ ਵਾਂਗ ਸਾਰੇ 13 ਹਲਕਿਆਂ ਤੋਂ ਭਗਵੰਤ ਮਾਨ ਦੇ ਉਮੀਦਵਾਰਾਂ ਨੂੰ ਲੋਕ ਸਭਾ ਵਿਚ ਭੇਜਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਤੇ ਗਲਤੀ ਨਾਲ ਨਰਿੰਦਰ ਮੋਦੀ ਮੁੜ ਸੱਤਾ ਵਿਚ ਆ ਜਾਂਦਾ ਹੈ ਤਾਂ ਫਿਰ ਸ਼ਾਇਦ ਮੁੜ ਕੇ ਦੇਸ਼ ਵਿਚ ਚੋਣਾਂ ਹੀ ਨਾ ਹੋਣ ਅਤੇ ਜਮਹੂਰੀਅਤ ਇਤਿਹਾਸ ਦੀਆਂ ਕਿਤਾਬਾਂ ਦਾ ਹਿੱਸਾ ਬਣ ਕੇ ਰਹਿ ਜਾਵੇ।

ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੱਖ-ਵੱਖ ਪਿੰਡਾਂ ਵਿਚ ਕਰਮਜੀਤ ਅਨਮੋਲ ਦਾ ਸੁਆਗਤ ਕਰਦਿਆਂ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਹਲਕੇ ਨੂੰ ਇਕ ਅਨਮੋਲ ਹੀਰਾ ਦਿੱਤਾ ਹੈ ਤੇ ਸਾਨੂੰ ਉਨ੍ਹਾਂ ਦੇ ਹੱਥ ਮਜਬੂਤ ਕਰਕੇ ਲੋਕ ਸਭਾ ਵਿਚ ਭੇਜਣਾ ਚਾਹੀਦਾ ਹੈ। ਤਾਂ ਜੋ ਪੰਜਾਬ ਦੇ ਦਹਾਕਿਆਂ ਤੋਂ ਲਟਕਦੇ ਮਸਲੇ ਹੱਲ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਪੰਜਾਬ ਵਿਚ ਪ੍ਰਸ਼ਾਸਨ ਚੱਲ ਰਿਹਾ ਹੈ, ਸਾਡੇ ਨੁਮਾਇੰਦੇ ਲੋਕ ਸਭਾ ਵਿਚ ਜਾ ਕੇ ਉਸੇ ਤਰ੍ਹਾਂ ਦੀ ਪਾਰਦਰਸ਼ਤਾ ਲਿਆਉਣਗੇ। ਇਨ੍ਹਾਂ ਚੋਣ ਰੈਲੀਆਂ ਨੂੰ  ਸੁਖਜੀਤ ਸਿੰਘ ਢਿੱਲਵਾਂ
ਜ਼ਿਲਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਫਰੀਦਕੋਟ ਸੁਖਜੀਤ ਸਿੰਘ ਢਿਲਵਾਂ, ਚੇਅਰਮੈਨ ਅਮਨਦੀਪ ਸਿੰਘ ਬਾਬਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਸੀਨੀਅਰ ਆਗੂ ਸੰਦੀਪ ਸਿੰਘ ਧਾਲੀਵਾਲ, ਪ੍ਰੋ. ਗੁਰਸੇਵਕ ਸਿੰਘ, ਰਮਨਦੀਪ ਸਿੰਘ, ਗਗਨ ਧਾਲੀਵਾਲ, ਕਮਲਦੀਪ ਸਿੰਘ ਨੇ ਸੰਬੋਧਨ ਕੀਤਾ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here