Homeਪੰਜਾਬੀਸਕਾਲਰ  ਫੀਲਡਜ਼ ਪਬਲਿਕ ਸਕੂਲ ਵਿੱਚ ਮਨਾਇਆ ਅਧਿਆਪਕ ਦਿਵਸ

ਸਕਾਲਰ  ਫੀਲਡਜ਼ ਪਬਲਿਕ ਸਕੂਲ ਵਿੱਚ ਮਨਾਇਆ ਅਧਿਆਪਕ ਦਿਵਸ

- Advertisement -spot_img

ਪਟਿਆਲਾ, 7 ਸਤੰਬਰ

ਸਕਾਲਰ ਫੀਲਡਜ਼  ਪਬਲਿਕ ਸਕੂਲ  ਵਿੱਚ ਬਹੁਤ ਹੀ ਮਹੱਤਵਪੂਰਣ ਅਤੇ ਖੁਸ਼ਨੁਮਾ  ਦਿਨ
ਅਧਿਆਪਕ ਦਿਵਸ ਮਨਾਇਆ ਗਿਆ  ਜੋ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ  ਮੋਹ ਦੀਆਂ
ਤੰਦਾਂ ਦੀ  ਅਗਵਾਈ ਭਰਦਾ   ਹੈ।
ਕਹਿੰਦੇ ਹਨ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ ।ਕੁਝ ਇਸ ਤਰ੍ਹਾਂ
ਦਾ ਹੀ ਮਾਹੌਲ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ  ਵਿੱਚ ਦੇਖਣ ਨੂੰ ਮਿਲਿਆ
ਵਿਦਿਆਰਥੀਆਂ ਦਾ ਇਸ  ਦਿਵਸ ਨੂੰ ਮਨਾਉਣ ਦਾ ਉਤਸ਼ਾਹ ਕੁਝ ਵੱਖਰਾ ਹੀ ਸੀ। ਵਿਦਿਆਰਥੀਆਂ
ਨੇ  ਆਪਣੇ  ਅਧਿਆਪਕਾਂ ਪ੍ਤੀ   ਆਪਣੀਆਂ  ਭਾਵਨਾਵਾਂ ਨੂੰ ਲਿਖਤੀ ਜਾਮਾ ਪਹਿਨਾਉਦੇ ਹੋਏ
ਆਪਣੇ ਅਧਿਆਪਕਾਂ ਨੂੰ ਬਹੁਤ ਹੀ  ਸੁੰਦਰ ਕਾਰਡ ਭੇਟ ਕੀਤੇ। ਵਿਦਿਆਰਥੀਆਂ ਨੇ ਇਸ ਦਿਨ
ਨੂੰ  ਹੋਰ  ਵੀ ਯਾਦਗਾਰ ਬਣਾਉਣ ਲਈ ਆਪਣੇ ਅਧਿਆਪਕਾਂ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ
ਵੀ ਲਈਆਂ।

see this link also….Scholar Fields Public School celebrated Teachers’ Day
ਇਸ ਤੋਂ ਇਲਾਵਾ ਉਹ ਪਲ ਵੇਖਣ ਵਾਲਾ ਸੀ ਜਦੋਂ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ
ਮਿਲ ਕੇ   ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ  ਵਿੱਚ ਧਮਾਲ ਪਾਈ ਜਿਸ ਨਾਲ
ਸਕੂਲ ਦਾ ਵਿਹੜਾ ਗੂੰਜ  ਉਠਿਆ।  ਵਿਦਿਆਰਥੀਆਂ ਦੁਆਰਾ ਆਪਣੇ ਪਿਆਰੇ ਅਧਿਆਪਕਾਂ ਲਈ
ਆਧਿਆਪਕਾਂ  ਨਾਲ ਸੰਬੰਧਿਤ  ਕਵਿਤਾਵਾਂ, ਗੀਤ ਅਤੇ ਸ਼ਾਇਰੋ- ਸਾਇਰੀ  ਵੀ ਸੁਣਾਈ ।
ਅਧਿਆਪਕ ਇਸ ਸਮੇਂ ਬਹੁਤ ਭਾਵੁਕ ਹੋ ਉੱਠੇ ਅਤੇ   ਉਹਨਾਂ ਦੁਆਰਾ ਇਸ ਦਿਨ ਦਾ ਖੂਬ ਆਨੰਦ
 ਵੀ ਮਾਣਿਆ ਗਿਆ।
ਸਕੂਲ ਦੇ ਡਾਇਰੈਕਟਰ ਸਵਰਨ ਸਿੰਘ ਸੋਢੀ ਅਤੇ ਸਕੂਲ ਦੇ ਵਾਈਸ ਚੇਅਰਮੈਨ
ਕਰਨੈਲ ਸਿੰਘ ਅਰੋੜਾ ਨੇ ਅਧਿਆਪਕਾਂ  ਦੇ ਕਾਰਜਾਂ  ਦੀ ਪ੍ੰਸਸਾ ਕਰਦੇ  ਹੋਏ
ਅਧਿਆਪਕਾਂ ਨੂੰ ਅਧਿਆਪਕਾਂ  ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੇ ਅੰਤ  ਵਿੱਚ
ਸਕੂਲ ਦੇ  ਪਿ੍ੰਸੀਪਲ  ਡਾ.  ਪੂਨਮ ਅਰੋੜਾ ਨੇ  ਅਧਿਆਪਕਾਂ ਨਾਲ ਆਪਣੇ  ਵਿਚਾਰ ਸਾਂਝੇ
ਕੀਤੇ ਤੇ ਅਧਿਆਪਕਾਂ ਨੂੰ ਦੱਸਿਆ ਕਿ ਅਧਿਆਪਕ ਤੋਂ ਬਿਨਾਂ ਵਿਦਿਆਰਥੀ ਤੇ ਵਿਦਿਆਰਥੀ
ਤੋਂ ਬਿਨਾਂ  ਆਧਿਆਪਕ ਅਧੂਰੇ ਹਨ। 

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here