
ਪਟਿਆਲਾ, 27 ਦਸੰਬਰ
ਪਿਛਲੇ ਦਿਨ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 39 ਤੋਂ ਭਾਜਪਾ ਦੇ ਉਮੀਦਵਾਰ ਅਨਮੋਲ ਬਾਤਿਸ਼ ਨੇ ਸਾਬਕਾ ਕਾਂਗਰਸ ਕੌਂਸਲਰ ਲੀਲਾ ਰਾਣੀ ਅਤੇ ਆਪ ਦੀ ਉਮੀਦਵਾਰ ਜਯੋਤੀ (ਪਤਨੀ ਮੋਨੂ ਪ੍ਰਧਾਨ) ਨੂੰ ਹਰਾਉਂਦੇ ਹੋਏ ਸ਼ਾਨਦਾਰ ਜਿੱਤ ਦਰਜ ਕੀਤੀ।
ਇਸ ਮੌਕੇ ਨਵੀਂ ਚੁਣੀ ਗਈ ਕੌਂਸਲਰ ਅਨਮੋਲ ਬਾਤਿਸ਼ ਅਤੇ ਸਾਬਕਾ ਕੌਂਸਲਰ ਨਿਖਿਲ ਬਾਤਿਸ਼ ਸ਼ੇਰੂ ਨੇ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਆਸ਼ੀਰਵਾਦ ਲਿਆ।
ਭਾਜਪਾ ਦੀ ਟਿਕਟ ਮਿਲਣ ਤੋਂ ਬਾਅਦ, ਪਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਨੇ ਬਾਤਿਸ਼ ਪਰਿਵਾਰ ਲਈ ਡੱਟ ਕੇ ਚੋਣ ਪ੍ਰਚਾਰ ਕੀਤਾ। ਬਾਤਿਸ਼ ਪਰਿਵਾਰ ਨੇ ਘੱਟ ਸਮੇਂ ਵਿੱਚ ਪ੍ਰਭਾਵਸ਼ਾਲੀ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਦੇ ਦਿਲ ਜਿੱਤੇ। ਇਸ ਦੇ ਨਤੀਜੇ ਵਜੋਂ, ਲੋਕਾਂ ਨੇ ਆਪ ਦੇ ਉਮੀਦਵਾਰ ਦੇ ਮੁਕਾਬਲੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾ ਕੇ ਬਾਤਿਸ਼ ਪਰਿਵਾਰ ਨੂੰ ਜਿੱਤ ਦਾ ਤੋਹਫਾ ਦਿੱਤਾ।
ਬਾਤਿਸ਼ ਪਰਿਵਾਰ ਤੀਜੀ ਪੀੜ੍ਹੀ ਦੇ ਤੌਰ ‘ਤੇ ਰਾਜਨੀਤਿਕ ਮੰਚ ‘ਤੇ ਆਇਆ ਹੈ। ਇਸ ਤੋਂ ਪਹਿਲਾਂ ਪਿੰਕੀ ਪੰਡਿਤ ਅਤੇ ਨਿਖਿਲ ਬਾਤਿਸ਼ ਸ਼ੇਰੂ ਪਰਿਵਾਰ ਵਿੱਚ ਕੌਂਸਲਰ ਰਹੇ ਹਨ। ਹੁਣ ਅਨਮੋਲ ਬਾਤਿਸ਼ ਨੇ ਪਰਿਵਾਰ ਦੀ ਰਾਜਨੀਤਿਕ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਨਵੇਂ ਕੌਂਸਲਰ ਦੇ ਰੂਪ ਵਿੱਚ ਸਫਲਤਾਪੂਰਵਕ ਚੋਣ ਜਿੱਤੀ ਹੈ।
