Homeਪੰਜਾਬੀਪੰਜਾਬਹੜ੍ਹ ਦੇ ਸਮੇਂ 24x7 ਸਹਾਇਤਾ, ਸਹੀ ਜਾਣਕਾਰੀ ਲਈ ਸੰਪਰਕ ਕਰੋ

ਹੜ੍ਹ ਦੇ ਸਮੇਂ 24×7 ਸਹਾਇਤਾ, ਸਹੀ ਜਾਣਕਾਰੀ ਲਈ ਸੰਪਰਕ ਕਰੋ

- Advertisement -spot_img

ਚੰਡੀਗੜ੍ਹ, 27 ਅਗਸਤ 2025

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੱਸਿਆ ਕਿ ਸੂਬੇ ਭਰ ਵਿੱਚ ਹੜ੍ਹ ਕੰਟਰੋল ਰੂਮ ਦਿਨ-ਰਾਤ 24×7 ਕੰਮ ਕਰ ਰਹੇ ਹਨ ਤਾਂ ਜੋ ਐਮਰਜੈਂਸੀ ਸਥਿਤੀਆਂ ਵਿੱਚ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਉਹ ਇਨ੍ਹਾਂ ਨੰਬਰਾਂ ’ਤੇ ਤੁਰੰਤ ਸੰਪਰਕ ਕਰਨ।

ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਲੁਧਿਆਣਾ ਦਾ ਹੜ੍ਹ ਕੰਟਰੋਲ ਰੂਮ ਨੰਬਰ 0161-2433100, ਜ਼ਿਲ੍ਹਾ ਰੋਪੜ ਦਾ ਕੰਟਰੋਲ ਰੂਮ ਨੰਬਰ 01881-221157, ਗੁਰਦਾਸਪੁਰ ਦਾ ਕੰਟਰੋਲ ਰੂਮ ਨੰਬਰ 01874-266376 ਅਤੇ 18001801852, ਮਾਨਸਾ ਦਾ ਕੰਟਰੋਲ ਰੂਮ ਨੰਬਰ 01652-229082, ਪਠਾਨਕੋਟ ਦਾ ਕੰਟرੋਲ ਰੂਮ ਨੰਬਰ 0186-2346944 ਅਤੇ 97791-02351, ਅੰਮ੍ਰਿਤਸਰ ਦਾ ਕੰਟਰੋਲ ਰੂਮ ਨੰਬਰ 0183-2229125, ਤਰਨ ਤਾਰਨ ਦਾ ਕੰਟਰੋਲ ਰੂਮ ਨੰਬਰ 01852-224107, ਹੁਸ਼ਿਆਰਪੁਰ ਦਾ ਕੰਟਰੋল ਰੂਮ ਨੰਬਰ 01882-220412, ਜਲੰਧਰ ਦਾ ਕੰਟਰੋল ਰੂਮ ਨੰਬਰ 0181-2224417 ਅਤੇ 94176-57802, ਐਸ.ਬੀ.ਐਸ ਨਗਰ ਦਾ ਕੰਟਰੋল ਰੂਮ ਨੰਬਰ 01823-220645, ਸੰਗਰੂਰ ਦਾ ਕੰਟਰੋਲ ਰੂਮ ਨੰਬਰ 01672-234196, ਪਟਿਆਲਾ ਦਾ ਕੰਟਰੋল ਰੂਮ ਨੰਬਰ 0175-2350550 ਅਤੇ 2358550, ਐਸ.ਏ.ਐਸ ਨਗਰ ਦਾ ਕੰਟਰੋল ਰੂਮ ਨੰਬਰ 0172-2219506, ਸ੍ਰੀ ਮੁਕਤਸਰ ਸਾਹਿਬ ਦਾ ਕੰਟਰੋਲ ਰੂਮ ਨੰਬਰ 01633-260341, ਫ਼ਰੀਦਕੋਟ ਦਾ ਕੰਟਰੋਲ ਰੂਮ ਨੰਬਰ 01639-250338, ਫ਼ਾਜ਼ਿਲਕਾ ਦਾ ਕੰਟਰੋਲ ਰੂਮ ਨੰਬਰ 01638-262153, ਫ਼ਿਰੋਜ਼ਪੁਰ ਦਾ ਕੰਟਰੋਲ ਰੂਮ ਨੰਬਰ 01632-245366, ਬਰਨਾਲਾ ਦਾ ਕੰਟਰੋਲ ਰੂਮ ਨੰਬਰ 01679-233031, ਬਠਿੰਡਾ ਦਾ ਹੜ੍ਹ ਕੰਟਰੋਲ ਰੂਮ ਨੰਬਰ 0164-2862100 ਅਤੇ 0164-2862101, ਕਪੂਰਥਲਾ ਦਾ ਕੰਟਰੋਲ ਰੂਮ ਨੰਬਰ 01822-231990, ਫਤਹਿਗੜ੍ਹ ਸਾਹਿਬ ਦਾ ਹੜ੍ਹ ਕੰਟਰੋਲ ਰੂਮ ਨੰਬਰ 01763-232838, ਮੋਗਾ ਦਾ ਹੜ੍ਹ ਕੰਟਰੋল ਰੂਮ ਨੰਬਰ 01636-235206 ਅਤੇ ਮਾਲੇਰਕੋਟਲਾ ਦਾ ਹੜ੍ਹ ਕੰਟਰੋਲ ਰੂਮ ਨੰਬਰ 01675-252003 ਹੈ।

watch……CM Mann Dedicates Renovated Sub-Divisional Hospital, Distributes Sports Kits, and Flags Off STEM Bus in Chamkaur Sahib

ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਕੰਟਰੋਲ ਰੂਮ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਸਹਾਇਤਾ ਅਤੇ ਜਵਾਬੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕਾਰਜਸ਼ੀਲ ਹਨ। ਸੂਬਾ ਸਰਕਾਰ ਨੇ ਹੜ੍ਹ ਨਾਲ ਨਜਿੱਠਣ ਲਈ ਵਿਆਪਕ ਤਿਆਰੀਆਂ ਅਤੇ ਠੋਸ ਰੋਕਥਾਮ ਉਪਾਅ ਸਬੰਧੀ ਪ੍ਰੋਟੋਕੋਲ ਲਾਗੂ ਕੀਤੇ ਹਨ।

ਗੋਇਲ ਨੇ ਦੱਸਿਆ ਕਿ ਇਹ ਕੰਟਰੋਲ ਰੂਮ ਅਧੁਨਿਕ ਸੰਚਾਰ ਪ੍ਰਣਾਲੀਆਂ ਨਾਲ ਲੈਸ ਹਨ ਅਤੇ ਸਿਖਲਾਈ ਪ੍ਰਾਪਤ ਸਟਾਫ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ, ਜੋ ਬਚਾਅ ਅਤੇ ਰਾਹਤ ਕਾਰਜਾਂ ਦਾ ਪ੍ਰਭਾਵੀ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ ਕੰਟਰੋਲ ਰੂਮ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here