Homeਪੰਜਾਬੀਪੰਜਾਬਹੜ੍ਹ ਪੀੜਤਾਂ ਦੀ ਮਦਦ ਲਈ ਰਿਟੇਲ ਫਾਰਮੇਸੀ ਦਾ ਯੋਗਦਾਨ

ਹੜ੍ਹ ਪੀੜਤਾਂ ਦੀ ਮਦਦ ਲਈ ਰਿਟੇਲ ਫਾਰਮੇਸੀ ਦਾ ਯੋਗਦਾਨ

- Advertisement -spot_img

ਪਟਿਆਲਾ, 11 ਸਤੰਬਰ

ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ, ਰਿਟੇਲ ਫਾਰਮੇਸੀ ਐਸੋਸੀਏਸ਼ਨ ਪਟਿਆਲਾ ਨੇ ਮਨੁੱਖਤਾ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਉਂਦਿਆਂ ਸਿਹਤ ਵਿਭਾਗ ਨੂੰ ਰਾਹਤ ਕੈਂਪਾਂ ਲਈ ਜ਼ਰੂਰੀ ਦਵਾਈਆਂ ਦਾਨ ਕੀਤੀਆਂ। ਦਾਨ ਕੀਤੀਆਂ ਦਵਾਈਆਂ ਵਿੱਚ ਬੁਖਾਰ, ਦਸਤ, ਖੰਘ-ਜ਼ੁਕਾਮ, ਐਲਰਜੀ, ਚਮੜੀ ਦੇ ਇਨਫੈਕਸ਼ਨ ਅਤੇ ਹੋਰ ਆਮ ਬਿਮਾਰੀਆਂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਸ਼ਾਮਲ ਹਨ। ਇਹ ਸਹਾਇਤਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਪੀੜਤ ਲੋਕਾਂ ਤੱਕ ਪਹੁੰਚਾਈ ਜਾਵੇਗੀ।

watch…..The Controversy Behind Modi’s Flood Relief: Arora Speaks Out

ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਗੁਰਜੀਤ ਸਿੰਘ ਨੇ ਕਿਹਾ, “ਇਸ ਕੁਦਰਤੀ ਆਫਤ ਦੇ ਸਮੇਂ ਵਿੱਚ ਪ੍ਰਭਾਵਿਤ ਲੋਕਾਂ ਦੀ ਸਿਹਤ ਦੀ ਸਾਂਭ-ਸੰਭਾਲ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ। ਸਾਡਾ ਇਹ ਯੋਗਦਾਨ ਕਈ ਜਾਨਾਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।”

ਸਿਵਲ ਸਰਜਨ ਪਟਿਆਲਾ, ਡਾ. ਜਗਪਾਲਇੰਦਰ ਸਿੰਘ ਨੇ ਐਸੋਸੀਏਸ਼ਨ ਦੇ ਇਸ ਪੁਣੀ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ, ਜੋਨਲ ਲਾਈਸੇਨਸਿੰਗ ਅਥਾਰਿਟੀ ਜਸਬੀਰ ਪ੍ਰਤਾਪ ਸਿੰਘ, ਸਮੂਹ ਡਰਗ ਇੰਸਪੈਕਟਰ ਅਤੇ ਮਾਸ ਮੀਡੀਆ ਵਿੰਗ ਦੀ ਟੀਮ ਮੌਜੂਦ ਸੀ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here