Homeਪੰਜਾਬੀਜਿਮਖਾਨਾ ਕਲੱਬ : ਪ੍ਰੋਗਰੈਸਿਵ ਗਰੁਪ ਅਤੇ ਗੁਡਵਿੱਲ ਗਰੁੱਪ ਹੋਏ ਇਕੱਠੇ

ਜਿਮਖਾਨਾ ਕਲੱਬ : ਪ੍ਰੋਗਰੈਸਿਵ ਗਰੁਪ ਅਤੇ ਗੁਡਵਿੱਲ ਗਰੁੱਪ ਹੋਏ ਇਕੱਠੇ

- Advertisement -spot_img

ਪਟਿਆਲਾ, 24 ਅਗਸਤ

ਜਿਮਖਾਨਾ ਕਲੱਬ ਪਟਿਆਲਾ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਧਮਾਕਾ ਹੋਇਆ। ਜਦੋਂ ਕਿ ਪ੍ਰੋਗਰੈਸਿਵ ਗਰੁੱਪ ਅਤੇ ਗੁਡਵਿਲ਼ ਗਰੁਪ ਇਕੱਠੇ ਹੋ ਗਏ। ਦੋਨੋਂ ਗਰੁੱਪਾਂ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਰਸਮੀ ਤੌਰ ਤੇ ਐਲਾਨ ਕੀਤਾ ਗਿਆ। ਇਸ ਮੌਕੇ ਕਲੱਬ ਦੀ ਕੋਰ ਕਮੇਟੀ ਦੇ ਮੈਂਬਰ ਡਾ. ਮਨਮੋਹਨ ਸਿੰਘ, ਡਾ.ਸਧੀਰ ਵਰਮਾ, ਡ.ਸੁਖਦੀਪ ਸਿੰਘ ਬੋਪਾਰਾਏ ਪ੍ਰਧਾਨ ਅਤੇ ਹਰਪ੍ਰੀਤ ਸੰਧੂ ਸਕੱਤਰ ਜਿਮਖਾਨਾ ਕਲੱਬ ਅਤੇ ਹੋਰ ਮੈਂਬਰਾਂ ਨੇ ਇਕੱਠੇ ਹੋ ਕੇ ਰਸਮੀ ਤੌਰ ਤੇ ਸਾਂਝੀ ਏਕਤਾ ਦਾ ਐਲਾਨ ਕੀਤਾ। ਡਾ. ਸੁੱਖੀ ਅਤੇ ਸੰਧੂ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਰੇ ਹੀ ਕਲੱਬ ਮੈਂਬਰ ਪਰਿਵਾਰ ਦੀ ਤਰ੍ਹਾਂ ਹਨ। ਹਰ ਵੇਲੇ ਇਲੈਕਸ਼ਨ ਦੇ ਦਿਨਾਂ ਵਿੱਚ ਦੋਨੋਂ ਗਰੁੱਪ ਅਲੱਗ ਅਲੱਗ ਹੋ ਕੇ ਚੋਣਾਂ ਲੜਦੇ ਸਨ। ਜਿਸਦਾ ਕਲੱਬ ਦੀ ਸਾਖ ਤੇ ਮਾੜਾ ਅਸਰ ਪੈਂਦਾ ਸੀ। ਪਰ ਆਪਸੀ ਏਕਤਾ ਅਤੇ ਭਾਈਚਾਰੇ ਨੂੰ ਮਜਬੂਤ ਕਰਦੇ ਹੋਏ ਅੱਜ ਸਾਂਝੇ ਤੌਰ ਤੇ ਦੋਨੋਂ ਗਰੁੱਪਾਂ ਨੇ ਇਕੱਠੇ ਹੋਣ ਦਾ ਐਲਾਨ ਕਰਕੇ ਕਲੱਬ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ ਦਿੱਤਾ। ਇਸ ਮੌਕੇ ਡਾ.ਮਨਮੋਹਨ ਸਿੰਘ ਤੇ ਡਾ.ਸਧੀਰ ਵਰਮਾ ਨੇ ਸਾਂਝੇ ਤੌਰ ਤੇ ਕਿਹਾ ਕਿ ਦੋਨੋਂ ਗਰੁੱਪਾਂ ਦੇ ਇਕੱਠੇ ਹੋਣ ਨਾਲ ਆਪਸੀ ਭਾਈਚਾਰਾ ਅਤੇ ਸਾਂਝ ਵੀ ਵਧੇਗੀ ਅਤੇ ਭਵਿੱਖ ਵਿੱਚ ਕਲੱਬ ਮੈਂਬਰਾਂ ਨੂੰ ਹੋਰ ਵਧੀਆ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਕਲੱਬ ਮੈਂਬਰਾਂ ਅਤੇ ਉਹਨਾਂ ਦੇ ਬੱਚਿਆਂ ਆਦਿ ਲਈ ਹੋਰ ਵੀ ਮਨੋਰੰਜਨ ਤੇ ਪ੍ਰੋਗਰਾਮਾਂ ਨੂੰ ਵਧਾਇਆ ਜਾਵੇਗਾ। ਇਸ ਮੌਕੇ ਦੋਨੇ ਗਰੁੱਪਾਂ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਇਸ ਗੱਲ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਨਿਲ ਅਰੋੜਾ ਸੀ.ਏ, ਵਿਕਾਸ ਪੂਰੀ, ਦੀਪਕ ਕੰਮਪਾਨੀਂ, ਸੰਤੋਖ ਸਿੰਘ, ਕੇ.ਵੀ.ਐਸ.ਸਿੱਧੂ, ਰਜਿੰਦਰ ਢੋਡੀ, ਨਰੇਸ਼ ਗੁਪਤਾ, ਰਵਿੰਦਰ ਗੁਪਤਾ, ਵਿਪਨ ਸ਼ਰਮਾ, ਜੀ.ਐਸ ਢੀਡਸਾ, ਕੁੰਦਨ ਸਿੰਘ ਨਾਗਰਾ, ਕੇ.ਕੇ ਮਲਹੌਤਰਾ, ਵਿਨੋਦ ਸ਼ਰਮਾ, ਨੀਰਜ ਵਤਸ, ਪ੍ਰੋ ਰਜਨੀਸ਼ ਸਹਿਗਲ, ਇੰਜੀ ਏ.ਪੀ ਗਰਗ, ਸੱਤ ਪ੍ਰਕਾਸ਼ ਗੋਇਲ, ਹਰਿੰਦਰ ਕਾਲਾ ਜੀ, ਰਾਧੇ ਸ਼ਾਮ ਗੋਇਲ, ਐਡ.ਜਗਮੋਹਨ ਸੈਣੀ, ਐਡ.ਰਵਿੰਦਰ ਕੌਸ਼ਲ, ਐਚ.ਐਸ.ਬਾਠ, ਬੀ.ਡੀ ਗੁਪਤਾ, ਡਾ ਸੰਜੇ ਬੰਸਲ, ਸੰਜੀਵ ਮਲਹੌਤਰਾ, ਮੋਹਿਤ ਢੋਡੀ, ਜਤਿਨ ਗੋਇਲ, ਡਾ.ਅੰਸ਼ੁਮੰਨ ਖਰਬੰਦਾ, ਐਮ.ਐਮ ਸਿਆਲ, ਅਵਿਨਾਸ਼ ਗੁਪਤਾ, ਜਤਿਨ ਮਿੱਤਲ, ਪ੍ਰਦੀਪ ਸਿੰਗਲਾ, ਜੀ.ਐਸ ਚੀਮਾ, ਡਾ.ਨੀਰਜ ਗੋਇਲ, ਹਰਦੇਵ ਸਿੰਘ ਬੱਲੀ, ਪੀ.ਐਸ.ਛਾਬੜਾ, ਦਲਜੀਤ ਦੁੱਲਟ, ਐਡ. ਸ਼ੇਰਬੀਰ ਸਿੰਘ, ਰਾਹੁਲ ਮਹਿਤਾ, ਹਰਮਿੰਦਰ ਲਵਲੀ, ਬਿਕਰਮਜੀਤ ਸਿੰਘ, ਰੋਹਿਤ ਗੁਪਤਾ, ਸੰਚਿਤ ਬੰਸਲ, ਰਾਮ ਪ੍ਰਕਾਸ਼ ਪੱਪਾ, ਐਡ. ਜਗਦੀਸ਼ ਸ਼ਰਮਾ, ਅਸ਼ੋਕ ਗੋਇਲ ਅਤੇ ਹੋਰ ਮੈਂਬਰਾਂ ਵੱਲੋਂ ਇਸ ਸਾਂਝ ਦਾ ਦਿਲੋਂ ਸਵਾਗਤ ਕੀਤਾ ਗਿਆ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here