Homeਪੰਜਾਬੀਪੰਜਾਬਹਰਪ੍ਰੀਤ ਰਾਣਾ: ਪੰਜਾਬੀ ਸਾਹਿਤ ਦੀ ਉਘੀ ਬਹੁਪੱਖੀ ਆਵਾਜ਼

ਹਰਪ੍ਰੀਤ ਰਾਣਾ: ਪੰਜਾਬੀ ਸਾਹਿਤ ਦੀ ਉਘੀ ਬਹੁਪੱਖੀ ਆਵਾਜ਼

- Advertisement -spot_img

ਪਟਿਆਲਾ, 20 ਸਤੰਬਰ

ਅਨੁਭਵੀ ਲਿਖਾਰੀਆਂ ਦੇ ਤਜਰਬਿਆਂ ਦਾ ਲਾਭ ਉਠਾਉਣ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ, ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਉਘੀ ਬਹੁਪੱਖੀ ਲੇਖਿਕਾ, ਖਾਸ ਤੌਰ ‘ਤੇ ਨਾਵਲਕਾਰ ਵਜੋਂ ਮਕਬੂਲ ਹਰਪ੍ਰੀਤ ਰਾਣਾ ਨਾਲ ਰੂਬਰੂ ਕਰਵਾਇਆ। ਹਰਪ੍ਰੀਤ ਰਾਣਾ, ਜੋ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬਰਕੰਦੀ (ਸ੍ਰੀ ਮੁਕਤਸਰ ਸਾਹਿਬ) ਵਿੱਚ ਪੰਜਾਬੀ ਲੈਕਚਰਾਰ ਹਨ, ਨੂੰ ਵਿਭਾਗ ਵੱਲੋਂ ਇਸ ਪ੍ਰੋਗਰਾਮ ਲਈ ਬੁਲਾਇਆ ਗਿਆ।

ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਹਰਪ੍ਰੀਤ ਰਾਣਾ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਭਾਗ ਅਨੁਭਵੀ ਲਿਖਾਰੀਆਂ ਨੂੰ ਵਿਦਿਆਰਥੀਆਂ ਨਾਲ ਜੋੜ ਕੇ ਉਨ੍ਹਾਂ ਦੇ ਤਜਰਬਿਆਂ ਨੂੰ ਸਾਂਝਾ ਕਰਨ ਦੀ ਖੂਬਸੂਰਤ ਰਵਾਇਤ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰਪ੍ਰੀਤ ਰਾਣਾ ਨਾਲ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਹਰਪ੍ਰੀਤ ਰਾਣਾ ਸਰੀਰਕ ਤੌਰ ‘ਤੇ ਦਿਵਿਆਂਗ ਹੋਣ ਦੇ ਬਾਵਜੂਦ ਮਾਨਸਿਕ ਰੂਪ ਵਿੱਚ ਬਹੁਤ ਮਜ਼ਬੂਤ ਅਤੇ ਦੜੜੜੇ ਇਰਾਦੇ ਵਾਲੀਆਂ ਹਨ। ਉਨ੍ਹਾਂ ਦੇ ਨਿਰੰਤਰ ਸੰਘਰਸ਼ ਅਤੇ ਰਚਨਾਤਮਕ ਸਾਹਿਤ ਨਾਲ ਨਿਰਾਸ਼ ਅਤੇ ਨਕਾਰਾਤਮਕ ਸੋਚ ਵਾਲੇ ਹਰ ਵਿਅਕਤੀ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।

ਹਰਪ੍ਰੀਤ ਰਾਣਾ ਨੇ ਆਪਣੇ ਰੂਬਰੂ ਦੌਰਾਨ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੋਣ ਤੋਂ ਲੈ ਕੇ ਹੁਣ ਤੱਕ ਦੇ ਖੱਟੇ-ਮਿੱਠੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਲੋਕਾਂ ਦੇ ਨਕਾਰਾਤਮਕ ਰਵੇੜੇ ਨੇ ਉਨ੍ਹਾਂ ਦਾ ਹੌਂਸਲਾ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਅਤੇ ਅਧਿਆਪਕਾਂ ਦੇ ਸਮਰਥਨ ਨਾਲ ਉਨ੍ਹਾਂ ਦੇ ਜਿਹਨ ਵਿੱਚ ਸਾਹਿਤਕ ਚੇਤਕ ਪੈਦਾ ਹੋ ਗਈ। ਬਾਅਦ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਏ ਵੱਖ-ਵੱਖ ਚਰਿੱਤਰ ਉਨ੍ਹਾਂ ਲਈ ਸਾਹਿਤਕ ਪ੍ਰੇਰਨਾ ਦਾ ਕਾਰਨ ਬਣਦੇ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਰੋਧੀ ਹਾਲਾਤਾਂ ਨਾਲ ਲੜ ਕੇ ਅੱਗੇ ਵਧਣਾ ਹੀ ਅਸਲ ਜੀਵਨ ਦੀ ਪਰਿਭਾਸ਼ਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੁਦਕੁਸ਼ੀ ਦੀ ਬਜਾਏ ਖੁਦਖੁਸ਼ੀ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ 70% ਵਿਸ਼ੇ ਅਤੇ ਪਾਤਰ ਵਾਸਤਵਿਕ ਜੀਵਨ ਤੋਂ ਹੀ ਲਏ ਗਏ ਹਨ।

watch….Punjabi University Professor Dr. Satinder Kumar Secures ICSSR Research Project Grant

ਅੰਤ ਵਿੱਚ, ਡਾ. ਰਾਜਵੰਤ ਕੌਰ ਪੰਜਾਬੀ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਹਰਪ੍ਰੀਤ ਰਾਣਾ ਅਤੇ ਉਨ੍ਹਾਂ ਦੀ ਮਾਤਾ ਜੀ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਹਰਪ੍ਰੀਤ ਰਾਣਾ ਨਾਲ ਸਵਾਲ-ਜਵਾਬ ਸੈਸ਼ਨ ਰਚਾਇਆ ਗਿਆ। ਸਮਾਗਮ ਦਾ ਸੰਚਾਲਨ ਡਾ. ਰਾਜਵਿੰਦਰ ਸਿੰਘ ਨੇ ਬੜੀ ਬੜਬਾਰੀ ਨਾਲ ਨਿਭਾਇਆ, ਅਤੇ ਧੰਨਵਾਦ ਸ਼ਬਦ ਡਾ. ਰਾਜਮੋਹਿੰਦਰ ਕੌਰ ਨੇ ਕੀਤੇ।

ਇਸ ਪ੍ਰੋਗਰਾਮ ਵਿੱਚ ਪੰਜਾਬੀ ਵਿਭਾਗ ਦੇ ਖੋਜਾਰਥੀਆਂ-ਵਿਦਿਆਰਥੀਆਂ ਤੋਂ ਇਲਾਵਾ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ, ਡਾ. ਗਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਮਨਿੰਦਰ ਕੌਰ, ਡਾ. ਸਰਬਜੀਤ ਕੌਰ, ਡਾ. ਰਵਿੰਦਰ ਕੌਰ, ਅਤੇ ਹਰਪ੍ਰੀਤ ਰਾਣਾ ਦੇ ਵਿਦਿਆਰਥੀ ਵੀ ਸ਼ਾਮਲ ਰਹੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here