Homeਪੰਜਾਬੀਪੰਜਾਬਖੇੜੀ ਨੌਧ ਸਿੰਘ ’ਚ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਬੇਹਾਲ, ਲੋਕਾਂ ’ਚ ਰੋਸ

ਖੇੜੀ ਨੌਧ ਸਿੰਘ ’ਚ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਬੇਹਾਲ, ਲੋਕਾਂ ’ਚ ਰੋਸ

- Advertisement -spot_img

ਸੰਘੋਲ, 27 ਅਗਸਤ (ਔਜਲਾ)
ਇਤਿਹਾਸਕ ਕਸਬਾ ਖੇੜੀ ਨੌਧ ਸਿੰਘ ਵਿੱਚ ਸੜਕਾਂ ਦੇ ਕਿਨਾਰਿਆਂ ’ਤੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਸੰਘੋਲ-ਖੰਨਾ ਮਾਰਗ ’ਤੇ ਸਥਿਤ ਹੋਣ ਕਾਰਨ ਕਸਬੇ ਦੀ ਮੁੱਖ ਸੜਕ ਬਾਜ਼ਾਰ ਵਿੱਚੋਂ ਲੰਘਦੀ ਹੈ, ਪਰ ਸੜਕ ਦੇ ਦੋਵੇਂ ਪਾਸੇ ਸਾਮਾਨ ਅਤੇ ਰੇਹੜੀਆਂ ਲੱਗਣ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਸੜਕ ਦੇ ਦੋਵੇਂ ਪਾਸੇ ਦੁਕਾਨਦਾਰਾਂ ਵੱਲੋਂ ਸਾਮਾਨ ਬਾਹਰ ਰੱਖਣ ਅਤੇ ਰੇਹੜੀ-ਫੜੀ ਵਾਲਿਆਂ ਵੱਲੋਂ ਸੜਕ ਘੇਰਨ ਕਾਰਨ ਅਕਸਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਖੇੜੀ ਨੌਧ ਸਿੰਘ ਵਿੱਚ ਵੱਡੀ ਮਾਰਕੀਟ ਹੋਣ ਕਾਰਨ ਆਸ-ਪਾਸ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਲਈ ਇੱਥੇ ਆਉਂਦੇ ਹਨ। ਇਸ ਕਰਕੇ ਬਾਜ਼ਾਰ ਵਿੱਚ ਛੋਟੇ-ਵੱਡੇ ਵਾਹਨਾਂ ਦੀ ਗਿਣਤੀ ਵਧ ਜਾਂਦੀ ਹੈ ਅਤੇ ਕਬਜ਼ਿਆਂ ਕਾਰਨ ਆਵਾਜਾਈ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ।

ਤਿਉਹਾਰਾਂ ਦੇ ਦਿਨਾਂ ਵਿੱਚ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਕਈ ਵਾਹਨ ਚਾਲਕ ਸੜਕ ’ਤੇ ਹੀ ਵਾਹਨ ਖੜ੍ਹੇ ਕਰਕੇ ਖਰੀਦਦਾਰੀ ਲਈ ਦੁਕਾਨਾਂ ਵਿੱਚ ਚਲੇ ਜਾਂਦੇ ਹਨ, ਜਿਸ ਨਾਲ ਸੜਕ ਦੇ ਦੋਵੇਂ ਪਾਸੇ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ।

watch….ਤਿਉਹਾਰਾਂ ਤੋਂ ਪਹਿਲਾਂ ਗੈਰ-ਮਿਆਰੀ ਮਠਿਆਈਆਂ ਦੀ ਵਿਕਰੀ ਦੇ ਦੋਸ਼, ਸਿਹਤ ਵਿਭਾਗ ਨੇ ਵਧਾਈ ਸੈਂਪਲਿੰਗ

ਇਲਾਕਾ ਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਦੋਵੇਂ ਪਾਸੇ ਕੀਤੇ ਨਾਜਾਇਜ਼ ਕਬਜ਼ੇ ਤੁਰੰਤ ਹਟਵਾਏ ਜਾਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ।

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਖੇੜੀ ਨੌਧ ਸਿੰਘ ਅਤੇ ਕਾਲੇਵਾਲ ਦੀਆਂ ਪੰਚਾਇਤਾਂ ਵੱਲੋਂ ਨਾਜਾਇਜ਼ ਕਬਜ਼ੇ ਹਟਾਏ ਗਏ ਸਨ, ਪਰ ਬਾਅਦ ਵਿੱਚ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵੱਲੋਂ ਮੁੜ ਕਬਜ਼ੇ ਕਰ ਲਏ ਗਏ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕਬਜ਼ੇ ਹਟਾਉਣ ਦੇ ਨਾਲ-ਨਾਲ ਨਿਯਮਤ ਨਿਗਰਾਨੀ ਵੀ ਕੀਤੀ ਜਾਵੇ ਤਾਂ ਸਮੱਸਿਆ ਦਾ ਸਥਾਈ ਹੱਲ ਹੋ ਸਕਦਾ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here