Homeਪੰਜਾਬੀਪੰਜਾਬਸੱਪ ਨਿਕਲਿਆ ਤਾਂ ਨਾ ਘਬਰਾਓ, ਸੱਪ ਰੈਸਕਿਊ ਸੇਵਾ ’ਚ ਪ੍ਰਿਤਪਾਲ ਸਿੰਘ 24...

ਸੱਪ ਨਿਕਲਿਆ ਤਾਂ ਨਾ ਘਬਰਾਓ, ਸੱਪ ਰੈਸਕਿਊ ਸੇਵਾ ’ਚ ਪ੍ਰਿਤਪਾਲ ਸਿੰਘ 24 ਘੰਟੇ ਮਦਦ ਲਈ ਤਿਆਰ

- Advertisement -spot_img

ਪਟਿਆਲਾ, 5 ਅਕਤੂਬਰ

ਕਿਸੇ ਘਰ, ਦੁਕਾਨ, ਫੈਕਟਰੀ ਜਾਂ ਗਲੀ-ਮੁਹੱਲੇ ਵਿੱਚ ਸੱਪ ਨਿਕਲਣ ਦੀ ਖ਼ਬਰ ਸੁਣਦਿਆਂ ਹੀ ਲੋਕਾਂ ਵਿੱਚ ਡਰ ਪੈਦਾ ਹੋ ਜਾਂਦਾ ਹੈ ਅਤੇ ਕਈ ਵਾਰ ਲੋਕ ਘਬਰਾ ਜਾਂਦੇ ਹਨ। ਪਰ ਕੁਝ ਅਜਿਹੇ ਹਿੰਮਤੀ ਅਤੇ ਮਿਹਨਤੀ ਲੋਕ ਵੀ ਹਨ, ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ।

ਅਜਿਹੇ ਹੀ ਇੱਕ ਸਨੇਕ ਕੈਚਰ ਹਨ ਪਟਿਆਲਾ ਵਾਸੀ ਪ੍ਰਿਤਪਾਲ ਸਿੰਘ, ਜੋ ਪਿਛਲੇ 28 ਸਾਲਾਂ ਤੋਂ ਸੱਪਾਂ ਨੂੰ ਸੁਰੱਖਿਅਤ ਢੰਗ ਨਾਲ ਫੜਨ ਦੀ ਸੇਵਾ ਕਰ ਰਹੇ ਹਨ।

ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੱਪ ਫੜਨ ਸਬੰਧੀ ਉਨ੍ਹਾਂ ਦੀ ਸੇਵਾ 24 ਘੰਟੇ ਉਪਲਬਧ ਰਹਿੰਦੀ ਹੈ। ਜਦੋਂ ਵੀ ਕਿਸੇ ਘਰ ਜਾਂ ਹੋਰ ਥਾਂ ’ਤੇ ਸੱਪ ਨਿਕਲਣ ਦੀ ਸੂਚਨਾ ਮਿਲਦੀ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਮੌਕੇ ’ਤੇ ਪਹੁੰਚਦੇ ਹਨ। ਪੂਰੀ ਸਾਵਧਾਨੀ ਨਾਲ ਸੱਪ ਨੂੰ ਫੜਨ ਤੋਂ ਬਾਅਦ ਉਸ ਨੂੰ ਸੁਰੱਖਿਅਤ ਥਾਂ ਜਾਂ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ 28 ਸਾਲਾਂ ਦੌਰਾਨ ਉਹ ਵੱਖ-ਵੱਖ ਕਿਸਮਾਂ ਦੇ ਸੱਪ ਫੜ ਚੁੱਕੇ ਹਨ ਅਤੇ ਇਸ ਸੇਵਾ ਰਾਹੀਂ ਹਜ਼ਾਰਾਂ ਲੋਕਾਂ ਨੂੰ ਸੱਪਾਂ ਤੋਂ ਪੈਦਾ ਹੋਣ ਵਾਲੇ ਖ਼ਤਰੇ ਤੋਂ ਬਚਾਉਣ ਵਿੱਚ ਮਦਦ ਕੀਤੀ ਹੈ।

ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸੱਪਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕੁਝ ਬਹੁਤ ਜ਼ਹਿਰੀਲੇ ਹੁੰਦੇ ਹਨ, ਜਦਕਿ ਕੁਝ ਘੱਟ ਜ਼ਹਿਰੀਲੇ ਜਾਂ ਗੈਰ-ਜ਼ਹਿਰੀਲੇ ਵੀ ਹੁੰਦੇ ਹਨ। ਇਸ ਦੇ ਬਾਵਜੂਦ ਸੱਪ ਨੂੰ ਫੜਦੇ ਸਮੇਂ ਪੂਰੀ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ, ਤਾਂ ਜੋ ਸੱਪ ਅਤੇ ਲੋਕਾਂ ਦੋਵਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।

watch….ਪੰਜਾਬ ਦੀ ਹਰ ਮਾਂ-ਧੀ ਹੋਵੇਗੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮਾਨ

ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦਾ 22 ਸਾਲਾ ਪੁੱਤਰ ਗੁਰਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਸੱਪ ਫੜਨ ਦੀ ਸੇਵਾ ਵਿੱਚ ਯੋਗਦਾਨ ਪਾ ਰਿਹਾ ਹੈ।

ਪ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਘਰ ਜਾਂ ਆਲੇ-ਦੁਆਲੇ ਸੱਪ ਦਿਖਾਈ ਦੇਵੇ ਤਾਂ ਘਬਰਾਉਣ ਦੀ ਬਜਾਏ ਤੁਰੰਤ ਕਿਸੇ ਸਿਖਲਾਈ ਪ੍ਰਾਪਤ ਸਨੇਕ ਕੈਚਰ ਨਾਲ ਸੰਪਰਕ ਕੀਤਾ ਜਾਵੇ। ਲੋਕ ਖੁਦ ਸੱਪ ਨੂੰ ਫੜਨ ਜਾਂ ਮਾਰਨ ਦੀ ਕੋਸ਼ਿਸ਼ ਨਾ ਕਰਨ।

ਸਨੇਕ ਕੈਚਰ ਪ੍ਰਿਤਪਾਲ ਸਿੰਘ ਨਾਲ ਸੰਪਰਕ: 98151-16964

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here