Homeਪੰਜਾਬੀਪੰਜਾਬਐਸ.ਐਸ.ਐਫ. ਗਠਨ ਤੋਂ ਬਾਅਦ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ 48 ਫੀਸਦੀ...

ਐਸ.ਐਸ.ਐਫ. ਗਠਨ ਤੋਂ ਬਾਅਦ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ 48 ਫੀਸਦੀ ਘਟੀ  – ਮੁੱਖ ਮੰਤਰੀ ਮਾਨ

- Advertisement -spot_img

-ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਵਿੱਚ ਸੜਕ ਸੁਰੱਖਿਆ ਦਾ ਜ਼ਿਕਰ ਕੀਤਾ, ਪੰਜਾਬ ਨੇ ਐਸ.ਐਸ.ਐਫ. ਨਾਲ ਦੇਸ਼ ਨੂੰ ਮਾਰਗਦਰਸ਼ਨ ਦਿੱਤਾ 

‘ਆਪ’ ਸਰਕਾਰ ਤੋਂ ਪਹਿਲਾਂ ਪੰਜਾਬ ਸੜਕ ਹਾਦਸਿਆਂ ਵਿੱਚ ਮੌਤਾਂ ਵਾਲੇ ਟਾਪ-3 ਸੂਬਿਆਂ ਵਿੱਚ ਸੀ – ਹੁਣ ਸਥਿਤੀ ਬਦਲ ਚੁੱਕੀ ਹੈ

-ਸੰਗਰੂਰ-ਪਟਿਆਲਾ ‘ਖੂਨੀ ਸੜਕ’ ਨੂੰ ਕੀਤਾ ਸੁਰੱਖਿਅਤ, ਹੁਣ ਫੌਰੀ ਸਹਾਇਤਾ ਨਾਲ ਜਾਨਾਂ ਬਚ ਰਹੀਆਂ ਹਨ 43,000 ਕਿਲੋਮੀਟਰ ਨਵੀਆਂ ਸੜਕਾਂ ਨਾਲ ਪਿੰਡਾਂ ਨੂੰ ਮੁੱਖ ਮਾਰਗਾਂ ਨਾਲ ਜੋੜਿਆ ਜਾ ਰਿਹਾ ਹੈ

ਚੰਡੀਗੜ੍ਹ, 25 ਜਨਵਰੀ:

ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੇ ਗਠਨ ਤੋਂ ਬਾਅਦ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ ਵਿੱਚ 48 ਫੀਸਦੀ ਦੀ ਵੱਡੀ ਕਮੀ ਆਈ ਹੈ। ਐਸ.ਐਸ.ਐਫ. ਦੇ ਫੌਰੀ ਪਹੁੰਚਣ, ਪੀੜਤਾਂ ਨੂੰ ਮੁਢਲੀ ਸਹਾਇਤਾ ਅਤੇ ਸਮੇਂ ਸਿਰ ਹਸਪਤਾਲ ਪਹੁੰਚਾਉਣ ਨਾਲ ਕੀਮਤੀ ਜਾਨਾਂ ਬਚ ਰਹੀਆਂ ਹਨ। ਕਿਸੇ ਸਮੇਂ ਸੜਕ ਹਾਦਸਿਆਂ ਵਿੱਚ ਮੌਤਾਂ ਲਈ ਪੰਜਾਬ ਦੇਸ਼ ਦੇ ਟਾਪ-3 ਸੂਬਿਆਂ ਵਿੱਚ ਸ਼ਾਮਲ ਸੀ, ਪਰ ਹੁਣ ਇਹ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਐਸ.ਐਸ.ਐਫ. ਨੇ ਖਾਸ ਤੌਰ ’ਤੇ ‘ਖੂਨੀ ਸੜਕ’ ਵਜੋਂ ਮਸ਼ਹੂਰ ਸੰਗਰੂਰ-ਪਟਿਆਲਾ ਰੋਡ (ਜਿੱਥੇ ਰੋਜ਼ਾਨਾ ਔਸਤਨ ਤਿੰਨ ਮੌਤਾਂ ਹੁੰਦੀਆਂ ਸਨ) ਨੂੰ ਸੁਰੱਖਿਅਤ ਸੜਕ ਵਿੱਚ ਬਦਲ ਦਿੱਤਾ ਹੈ। ਇਸ ਫੋਰਸ ਨੇ ਹਾਦਸੇ ਵਾਲੀਆਂ ਥਾਵਾਂ ’ਤੇ ਤੁਰੰਤ ਪਹੁੰਚ ਕੇ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਡਲ ਪ੍ਰਤੀ ਹੋਰ ਸੂਬਿਆਂ ਨੇ ਵੀ ਖਾਸ ਦਿਲਚਸਪੀ ਦਿਖਾਈ ਹੈ ਅਤੇ ਕਈ ਸੂਬਿਆਂ ਨੇ ਪੰਜਾਬ ਸਰਕਾਰ ਨਾਲ ਸੰਪਰਕ ਕਰਕੇ ਆਪਣੇ ਖੇਤਰ ਵਿੱਚ ਇਸ ਨੂੰ ਲਾਗੂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਪ੍ਰਧਾਨ ਮੰਤਰੀ ਨੇ ਵੀ ‘ਮਨ ਕੀ ਬਾਤ’ ਵਿੱਚ ਸੜਕ ਸੁਰੱਖਿਆ ਦਾ ਜ਼ਿਕਰ ਕੀਤਾ ਅਤੇ ਪੰਜਾਬ ਨੇ ਐਸ.ਐਸ.ਐਫ. ਗਠਨ ਕਰਕੇ ਪੂਰੇ ਦੇਸ਼ ਲਈ ਮਿਸਾਲ ਕਾਇਮ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਸ.ਐਫ. ਦੇ 1,597 ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਜਵਾਨ 144 ਅਤਿ-ਆਧੁਨਿਕ ਵਾਹਨਾਂ ਨਾਲ ਲੈਸ ਹਨ ਅਤੇ 4,200 ਕਿਲੋਮੀਟਰ ਲੰਬੇ ਹਾਈਵੇਅ ’ਤੇ ਤਾਇਨਾਤ ਹਨ, ਜਿੱਥੇ ਹਾਦਸੇ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਇਹ ਫੋਰਸ ਨਾ ਸਿਰਫ਼ ਗਸ਼ਤ ਕਰਦੀ ਹੈ ਸਗੋਂ ਟ੍ਰੈਫਿਕ ਉਲੰਘਣਾਵਾਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਦੀ ਹੈ।

watch….Punjab Government Signs Agreement for ₹10 Lakh Universal Cashless Health Insurance Scheme

ਪਿਛਲੀਆਂ ਸਰਕਾਰਾਂ ਨੇ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ ਸੀ, ਜਿਸ ਕਾਰਨ ਪੰਜਾਬ ਸੜਕ ਹਾਦਸਿਆਂ ਵਿੱਚ ਮੌਤਾਂ ਵਾਲੇ ਸਿਖਰਲੇ ਸੂਬਿਆਂ ਵਿੱਚ ਸ਼ਾਮਲ ਸੀ। ਹੁਣ ਐਸ.ਐਸ.ਐਫ. ਕਾਰਨ ਪੀੜਤਾਂ ਨੂੰ ਤੁਰੰਤ ਮੁਢਲੀ ਸਹਾਇਤਾ ਅਤੇ ਢੁਕਵਾਂ ਇਲਾਜ ਮਿਲ ਰਿਹਾ ਹੈ, ਜਿਸ ਨਾਲ ਬੇਸ਼ਕੀਮਤੀ ਜਾਨਾਂ ਬਚ ਰਹੀਆਂ ਹਨ।

ਇਸ ਤੋਂ ਇਲਾਵਾ, ਸੂਬਾ ਸਰਕਾਰ ਪੰਜਾਬ ਭਰ ਵਿੱਚ 43,000 ਕਿਲੋਮੀਟਰ ਉੱਚ-ਗੁਣਵੱਤਾ ਵਾਲੀਆਂ ਸੜਕਾਂ ਬਣਾ ਰਹੀ ਹੈ ਤਾਂ ਜੋ ਹਰ ਪਿੰਡ ਨੂੰ ਮੁੱਖ ਰਾਸ਼ਟਰੀ ਮਾਰਗਾਂ ਨਾਲ ਜੋੜਿਆ ਜਾ ਸਕੇ ਅਤੇ ਸੜਕ ਸੁਰੱਖਿਆ ਹੋਰ ਮਜ਼ਬੂਤ ਹੋਵੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here